ਪੰਨਾ:ਮਾਣਕ ਪਰਬਤ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਠੀਕ ਏ , ਜਿਵੇਂ ਚਾਹੁਣੈ , ਉਵੇਂ ਈ ਸਹੀ । ਤੇ ਹੁਣ ਜਾ ਜਿਥੇ ਇੱਜੜ ਏ , ਆਪਣਾ 'ਰੋਕ' ਘੁਮਾ , ਆਪਣੀ ਲਗਾਮ ਖੜਕਾ , ਤੇ ਜਿਹੜਾ ਵੀ ਘੋੜਾ ਦੌੜਦਾ ਕੋਲ ਆ ਜਾਵੀ , ਤੂੰ ਓਸੇ 'ਤੇ ਚੜ੍ਹਨਾ ਹੋਵੇਗਾ।" ਅਲੜੀਨ -- ਸਕਾ ਓਥੇ ਗਿਆ , ਜਿਥੇ ਇਜੱੜ ਚਰ ਰਿਹਾ ਸੀ , ਉਹਨੇ ਆਪਣਾ 'ਰੋਕ' ਘੁਮਾਇਆ ਤੇ ਆਪਣੀ ਲਗਾਮ ਖੜਕਾਈ , ਤੇ ਇਕਦਮ ਹੀ ਇਕ ਛਿਛੜੈਲ , ਖਰਵੇ ਵਾਲਾਂ ਵਾਲਾ ਵਛੇਰਾ ਉਹਦੇ ਕੋਲ ਭੇਜਾਂ ਆਇਆ । ਅਲਤੀਨ -- ਸਕੇ ਨੇ ਉਹਨੂੰ ਭਜਾ ਦਿਤਾ , ਤੇ ਆਪਣੇ ਪਿਓ ਕੋਲ ਜਾ ਪੁੱਛਣ ਲਗਾ : ਦੱਸੋ ਬਾਪੁ , ਮੈਂ ਕਿਹੜੇ ਘੋੜੇ ਚੜਾਂ ? “ਤੈਨੂੰ ਮੈਂ ਕਿਹਾ ਨਹੀਂ ਸੀ , ਆਪਣਾ 'ਕਰੋਕ’ ਘੁਮਾਈਂ ਤੇ ਆਪਣੀ ਲਗਾਮ ਖੜਕਾਈਂ ? ਪਿਓ ਨੇ ਕਿਹਾ। ਤੇ ਅਲਤੀਨ - ਸਕਾ ਫੇਰ ਉਸ ਥਾਂ ਗਿਆ , ਜਿੱਥੇ ਇੱਜੜ ਚਰ ਰਿਹਾ ਸੀ , ਉਹਨੇ ਆਪਣਾ ਰੋਕ ਘੁਮਾਇਆ ਤੇ ਆਪਣੀ ਲਗਾਮ ਖੜਕਾਈ, ਤੇ ਅਸਲੋਂ ਉਹੀਉ ਵਛੇਰਾ ਉਹਦੇ ਕੋਲ ਫੇਰ ਭੱਜਾ ਆਇਆ। "ਲਗਦੈ , ਮੈਨੂੰ ਏਸੇ ਵਛੇਰੇ 'ਤੇ ਚੜ੍ਹਨਾ ਪੈਣੈ , ਅਲਤੀਨ - ਸਕੇ ਨੇ ਕਿਹਾ। ਉਹਨੇ ਵਛੇਰੇ ਦੀ ਧੌਣ ਨੂੰ ਛੂਹਿਆ ਤੇ ਹੋਇਆ ਕੀ ! ਉਹਦੇ ਗੰਦੇ , ਅਲਚੇ - ਪਲਚੇ ਵਾਲ ਲਹਿ ਗਏ ; ਉਹਨੇ ਉਹਨੂੰ ਲਗਾਮ ਪਾਈ ਤੇ ਵਛੇਰਾ ਤਕੜਾ ਤੇ ਚੁਸਤ ਹੋ ਗਿਆ; ਉਹ ਉਹਨੂੰ ਵਲਗਣ ਵਿਚੋਂ ਬਾਹਰ ਲੈ ਆਇਆ , ਤੇ ਵਛੇਰਾ ਉੱਚਾ - ਲੰਮਾ , ਬਾਂਕਾ ਘੋੜਾ ਬਣ ਗਿਆ ; ਉਹਨੇ ਉਹਦੇ ਉਤੇ ਕਾਠੀ ਪਾਈ ਤੇ ਉਹ ਸਾਰੇ ਇਜੱੜ ਵਿਚੋਂ ਸਭ ਤੋਂ ਚੰਗਾ ਤੇ ਵਧੀਆ ਘੋੜਾ ਬਣ ਗਿਆ। ਘੋੜਾ ਅਲਤੀਨ - ਸਕੇ ਨੂੰ ਕਹਿਣ ਲਗਾ : 'ਕਿਥੇ ਜਾ ਰਿਹੈਂ , ਅਲੜੀਨ - ਸਕੇ ? “ਮੈਂ ਆਪਣੀ ਸੁਨਹਿਰੀ ਸੰਖੀ ਲੈਣ ਆਪਣੇ ਪੁਰਾਣੇ ਡੇਰੇ ਜਾ ਰਿਹਾਂ , ਅਲਤੀਨ - ਸਕੇ ਨੇ ਜਵਾਬ ਦਿਤਾ | "ਓਥੇ ਤੈਨੂੰ ਉਬੀਰ ਉਡੀਕ ਰਹੀ ਏ , ਘੋੜੇ ਨੇ ਆਖਿਆ। “ਉਹ ਤੈਨੂੰ ਆਖੇਗੀ , ਮੇਰੀ ਪਿਠੋ ਉਤਰ ਆ ਤੇ ਆਪਣੀ ਸੰਖੀ ਚਕ ਲੈ , ਪਰ ਉਹਦੀ ਗਲ 'ਤੇ ਕੰਨ ਨਾ ਧਰੀ। ਇਸ ਲਈ ਕਿ ਜੇ ਤੂੰ ਮੇਰੇ ਤੋਂ ਉਤਰ ਬਲਤਾ , ਉਹ ਤੈਨੂੰ ਖਾ ਜਾਏਗੀ । ਬਾਜ਼ ਨਾਲੋਂ ਵੀ ਬਹੁਤੀ ਤੇਜ਼ੀ ਤੋਂ ਕੰਮ ਲਵੀਂ , ਛੇਤੀ ਨਾਲ ਨਿਉਂ ਜਾਈਂ ਤੋਂ ਆਪਣੀ ਸੁਨਹਿਰੀ ਸੰਖੀ ਫੜ ਲਈਂ !" | ਅਲਤੀਨ - ਸਕਾ ਪਲਾਕੀ ਮਾਰ ਘੋੜੇ ਉਤੇ ਬਹਿ ਗਿਆ ਤੇ ਪੁਰਾਣੇ ਡੇਰੇ ਉਤੇ ਆ ਪਹੁੰਚਿਆ ! ਉਹਨੇ ਨਜ਼ਰ ਦੌੜਾਈ , ਤੇ ਵੇਖਿਆ ਡੇਰੇ ਦੀ ਧੂਣੀ ਕੋਲ ਬੈਠੀ ਉਬੀਰ ਹਥ ਸੇਕ ਰਹੀ ਸੀ। ਅਲਤੀਨ - ਸਕੇ ਨੇ ਆਖਿਆ : “ਬੇਬੇ , ਬੇਬੇ , ਮੇਰੀ ਸੁਨਹਿਰੀ ਸੰਖੀ ਦੇ ਦੇ। “ਪੁਤਰਾ , ਸੰਖੀ ਜ਼ਮੀਨ 'ਤੇ ਪਈ ਹੋਈ ਆ ," ਉਬੀਰ ਨੇ ਜਵਾਬ ਦਿਤਾ। ‘ਘੜੇ ਤੋਂ ਉਤਰ ਤੇ ਚਕ ਲੈ ਸੁ। ਮੇਰੀ ਪਿਠ ਏਨੀ ਪੀੜ ਕਰ ਰਹੀ ਏ , ਉਠਿਆ ਈ ਨਹੀਂ ਜਾ ਰਿਹਾ। ਅਲਤੀਨ - ਸਕੇ ਦਾ ਘੋੜਾ ਨਿਉਂ ਕੇ ਜ਼ਮੀਨ ਨਾਲ ਲਗ ਗਿਆ , ਤੇ ਅਲਤੀਨ - ਸਕੇ ਨੇ ਸੁਨਹਿਰੀ .

  • ਕੋਰੋਕ -ਇਕ ਤਰ੍ਹਾਂ ਦੀ ਕਮੰਦ , ਇਕ ਹੌਲਾ ਬਾਂਸ ਜਿਹਦੇ ਸਿਰੇ ਉਤੇ ਰੱਸੀ ਦਾ ਵਲ ਹੁੰਦਾ ਹੈ : :

ਤੇ ਫੜੇ ਜਾਂਦੇ ਹਨ।-ਅਨੁ : ਕੋਰੋਕ ਨਾਲ ਚਰਦੇ ਘੜੇ ਫੜੇ ਜਾਂਦੇ ਹਨ ੧੬੫