ਪੰਨਾ:ਮਾਣਕ ਪਰਬਤ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਖੀ ਚੁੱਕਣ ਦੀ ਕੀਤੀ ਤੇ ਘੋੜਾ ਸਿਰਪਟ ਦੌੜਾਂਦਾ ਨਿਕਲ ਗਿਆ। ਗੁਸੇ ਨਾਲ ਚਾਂਗਰਦੀ ਉਬੀਰ ਕਦ ਖਲੋਤੀ। ਉਹਨੇ ਇਕ ਯੂਕ ਸੁੱਟੀ , ਤੇ ਇਕ ਵੱਡਾ ਸਾਰਾ ਕਾਲਾ ਘੋੜਾ ਉਹਦੇ ਕੋਲ ਆਣ ਖਲੋਤਾ , ਉਹਨੇ ਦੂਜੀ ਬੁਕ ਸੁੱਟੀ , ਤੇ ਲਗਾਮ ਆ ਗਈ। ਉਹ ਪਲਾਕੀ ਮਾਰ ਘੋੜੇ ਉਤੇ ਚੜ੍ਹ ਗਈ ਤੇ ਅਲਤੀਨ - ਸਕੇ ਪਿਛੇ ਹੋ ਪਈ। | ਉਹ ਹਵਾ ਵਾਂਗ ਉਡਦੇ ਜਾ ਰਹੇ ਸਨ , ਅਲਤੀਨ - ਸਕਾ ਆਪਣੇ ਸੁਨਹਿਰੀ ਘੋੜੇ ਉਤੇ , ਤੇ ਉਬੀਰ ਆਪਣੇ ਵਡੇ ਸਾਰੇ ਕਾਲੇ ਘੋੜੇ ਉਤੇ। ਉਹ ਉਹਦੇ ਬਹੁਤ ਹੀ ਨੇੜੇ ਪਹੁੰਚ ਗਈ ਤੇ ਉਹਨੂੰ ਫੜਨ ਹੀ ਲਗੀ ਸੀ ਕਿ ਉਹਦਾ ਘੋੜਾ ਥਿੜਕ ਗਿਆ , ਉਚੀ - ਉਚੀ ਫੁਕਾਰਦਾ , ਤੇ ਬੁਰੀ ਤਰ੍ਹਾਂ ਲੰਝਾਂਦਾ , ਪਿਛੇ ਰਹਿ ਗਿਆ। ਉਬੀਰ ਨੇ ਲਗਾਮ ਖਿੱਚੀ ਤੇ ਆਪਣੀਆਂ ਅੱਡੀਆਂ ਘੜੇ ਦੇ ਪਾਸਿਆਂ ਵਿਚ ਧਸਾ ਦਿਤੀਆਂ , ਪਰ ਘੋੜੇ ਦੀ ਰਫ਼ਤਾਰ ਹੋਲੀ ਤੇ ਹੋਰ ਹੋਲੀ ਹੁੰਦੀ ਗਈ , ਤੇ ਉਬੀਰ ਨੂੰ ਤਾਅ ਚੜ੍ਹ ਗਿਆ। ਉਹਨੂੰ ਏਨਾ ਗੁੱਸਾ ਆ ਗਿਆ ਕਿ ਉਹ ਆਪਣੇ ਘੜੇ ਨੂੰ ਖਾ ਗਈ ਤੇ ਉਹਨੂੰ ਅਲਤੀਨ - ਸਕਾ ਪਿਛੇ ਪੈਦਲ ਭਜਣਾ ਪਿਆ। ਆਪਣੀਆਂ ਵੱਖੀਆਂ ਤੇ ਪਿਠ ਉਤੇ ਆਪਣੇ ਆਪ ਨੂੰ ਹੀ ਮੁੱਕੇ ਮਾਰ - ਮਾਰ ਤੇਜ਼ ਕਰਦੀ , ਉਬਰਿ ਗਿਉਂ ਅਗੇ ਦੌੜਦੀ ਗਈ। ਉਹ ਘੋੜੇ ਨਾਲ ਜਾ ਰਲੀ ਤੇ ਉਹਨੇ ਦੰਦ ਮਾਰ ਉਹਦੀ ਸੱਜੀ ਟੈਝ ਵਿਨ ਦਿਤੀ , ਪਰ ਘੋੜਾ ਤਿੰਨ ਲੱਤਾਂ ਨਾਲ ਹੀ ਦੌੜਦਾ ਗਿਆ। ਉਬੀਰ ਪਿਛੇ ਨਾ ਰਹੀ। ਉਹ ਫੇਰ ਘੋੜੇ ਨਾਲ ਆ ਰਲੀ ਤੇ ਉਹਨੇ ਦੰਦ ਮਾਰ ਉਹਦੀ ਖੱਬੀ ਟੰਡ ਵਿੰਨ ਦਿਤੀ , ਤੇ ਘੋੜੇ ਨੇ ਆਪਣਾ ਅਖ਼ੀਰੀ ਜ਼ੋਰ ਲਾਇਆਂ : ਤੇ ਅਲਤੀਨ - ਸਕੇ ਨੂੰ ਉਬੀਰ ਤੋਂ ਦੂਰ ਪਹੁੰਚਾਂਦਾ , ਅਗੇ ਕੁਦ ਪਿਆ । ਪਰ ਹੁਣ ਉਹਦੇ ਵਿਚ ਬਹੁਤੀ ਤਾਂਕਤੇ ਨਹੀਂ ਸੀ ਰਹਿ ਗਈ , ਤੇ ਦੋੜਦਾ - ਦੌੜਦਾ ਇਕ ਝੀਲ ਦੇ ਇਕ ਪਾਸੇ ਵਲ ਆ ਉਹ ਕਹਿਣ ਲਗਾ : “ਮੈਂ ਹੁਣ ਹੋਰ ਨਹੀਂ ਦੌੜ ਸਕਦਾ । ਮੈਂ ਉਬੀਰ ਤੋਂ ਝੀਲ 'ਚ ਲੁਕ ਜਾਨਾਂ , ਤੇ ਤੂੰ ਛੇਤੀ ਕਰ , ਤੇ ਉਸ ਸ਼ਾਹ ਬਲੂਤ ਦੇ ਦਰਖ਼ਤ ਉਤੇ ਚੜ੍ਹ ਜਾ। ਜਦੋਂ ਮੇਰੀਆਂ ਟੰਝਾਂ ਠੀਕ ਹੋ ਗਈਆਂ , ਮੈਂ ਤੈਨੂੰ ਅਗੇ ਲੈ ਜਾਂਗਾ। , ਤੇ ਇਹ ਕਹਿ ਘੋੜਾ ਝੀਲ ਵਿਚ ਟੁੱਬੀ ਮਾਰ ਗਿਆ। ਅਲਤੀਨ - ਸਕਾ ਛੇਤੀ - ਛੇਤੀ ਝੀਲ ਨਾਲ ਉਹ ਸ਼ਾਹ ਬਲੂਤ ਦੇ ਦਰਖ਼ਤ ਉਤੇ ਚੜ੍ਹ ਗਿਆ ਤੇ ਉਹਨੇ ਆਪਣੇ ਆਪ ਨੂੰ ਉਹਦੀਆਂ ਉੱਚੀਆਂ ਤੋਂ ਉੱਚੀਆਂ ਟਹਿਣੀਆਂ ਵਿਚ ਲੁਕਾ ਲਿਆ। ਉਬੀਰ ਭਜਦੀ - ਭਜਦੀ ਅੱਪੜ ਪਈ , ਉਹਨੇ ਅਲਤੀਨ - ਸਕੇ ਨੂੰ ਸ਼ਾਹ ਬਤ ਦੇ ਦਰਖ਼ਤ ਉੱਤ ਵੇਖਿਆ ਤੇ ਚਿਲਕੀ : “ਹੁਣ ਆ ਗਿਐਂ ਮੇਰੇ ਕਾਬੂ ! ਤੈਨੂੰ ਮੈਂ ਹੇਠਾਂ ਧਰੀਕ ਲੈਣੈ ਤੇ ਖਾ ਜਾਣੈ। ਉਹਨੇ ਇਕ ਥੁਕ ਸੁੱਟੀ , ਤੇ ਇਕ ਕੁਹਾੜਾ ਨਿਕਲ ਆਇਆ। ਫੇਰ ਉਹਨੇ ਇਕ ਦੰਦ ਕਢਿਆ , ਤੇ ਕਹਾੜੇ ਨੂੰ ਓਨਾ ਚਿਰ ਲਾ ਜਿਨਾ ਚਿਰ ਉਹ ਬਹੁਤ ਹੀ ਤੇਜ਼ ਨਾ ਹੋ ਗਿਆ , ਉਹ ਸ਼ਾਹ ਬਲਤ ਦੇ ਦਰਖ਼ਤ ਨੂੰ ਵੱਢਣ ਲਗ ਪਈ; ਉਹਦੇ ਵੱਢਣ ਨਾਲ ਛੱਡੇ ਸਾਰੇ ਪਾਸੇ ਉੱਡਣ ਲਗ ਪਏ । ਆਵਾਜ਼ ਸੁਣ ਇਕ ਲੰਮੜੀ ਭੱਜੀ - ਭੱਜੀ ਆਈ। ਖਬ ਖਬ . ਸ਼ਾਹ ਬਲਤ ਦਾ ਦਰਖ਼ਤ ਕਿਉਂ ਵੱਢ ਰਹੀ ਏ , ਜਿਸਦਾ ਨਹੀਉਂ, ਉਹਦੇ ਤੇ ਕੌਣ ਬੈਠਾ ਹੋਇਆਂ ! ਉਬਰ ਨੇ ਜਵਾਬ ਦਿਤਾ। “ਮੈਂ ਧਾਰ ਲੜ ਦੀ . | ਦਰਖ਼ਤ ਵੱਢ ਦੇਣੇ , ਅਲਤੀਨ - ਸਕੇ , ਸੁਨਹਿਰੀ ਸੰਖੀ , ਨੂੰ ਫੜ ਲੈਣੈ ਤੇ Aa ਉਹਨੂੰ ਖਾ ਜਾਣੈ।' . ਲੰਮੜੀ ਨੇ ਉਪਰ ਵਲ ਵੇਖਿਆ ਤੇ ਉਹਨੂੰ ਸ਼ਾਹ ਬਲੂਤ ਦੇ ਦਰਖ਼ਤ ਦੀ 2 ਮੁੰਡਾ ਬੈਠਾ ਦਿਸਿਆ। ਉਹਨੂੰ ਉਹਦੇ ਉਤੇ ਤਰਸ ਆ ਗਿਆ ਤੇ ਉਹ ਕਹਿਣ ਲਗੀ :