ਪੰਨਾ:ਮਾਣਕ ਪਰਬਤ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਤੀਰਅੰਦਾਜ਼ ਖੁਸ਼ੀ - ਖੁਸ਼ੀ ਮੰਨ ਗਿਆ ਤੇ ਛੋਟੇ ਕੱਦ ਵਾਲੀ ਔਰਤ ਦੇ 'ਕੀਬੀਤਕੇ' ਵਿਚ ਤਿੰਨ ਦਿਨ ਹੋਰ ਠਹਿਰ ਪਿਆ। ਤੀਜੇ ਦਿਨ , ਜਦੋਂ ਤੀਰਅੰਦਾਜ਼ ਨੇ ਆਰਾਮ ਕਰ ਲਿਆ ਸੀ , ਛੋਟੇ ਕੱਦ ਵਾਲੀ ਔਰਤ ਨੇ ਉਹਨੂੰ ਆਖਿਆ : “ਹੁਣ ਮੈਨੂੰ ਦਸ , ਤੂੰ ਕਿਥੇ ਜਾ ਰਿਹੈਂ ਤੇ ਕਿਸ ਕੰਮ ਜਾ ਰਿਹੈਂ। ਤੀਰਅੰਦਾਜ਼ ਨੇ ਆਖਿਆ : “ਮੇਰਾ ਖਾਨ ਡਾਢਾ ਬੀਮਾਰ ਪਿਆ ਹੋਇਐ , ਤੇ ਉਹਨੇ ਮੈਨੂੰ ਹੁਕਮ ਦਿਤੈ , ਮੈਂ ਪਤਾ - ਨਹੀਂ - ਕਿਥੇ ਜਾਵਾਂ ਤੇ ਉਹਨੂੰ ਪਤਾ - ਨਹੀਂ - ਕੀ ਲਿਆ ਕੇ ਦੇਵਾਂ । ਇਹ ਕੀ ਚੀਜ਼ ਹੁੰਦੀ ਏ , ਮੈਨੂੰ ਪਤਾ ਨਹੀਂ । ਮੇਰੀ ਘਰ ਵਾਲੀ , ਤੇਰੀ ਛੋਟੀ ਭੈਣ , ਨੇ ਮੈਨੂੰ ਧਾਗੇ ਦਾ ਇਕ ਗੋਲਾ ਦਿਤਾ ਸੀ ਤੇ ਆਖਿਆ ਸੀ , ਉਹਦੇ ਪਿਛੇ - ਪਿਛੇ ਟੁਰੀ ਜਾਵਾਂ , ਤੇ ਇਹ ਮੈਨੂੰ ਤੇਰੇ ਕੋਲ ਲੈ ਆਇਆ । ਪਰ ਹੁਣ ਮੈਂ ਕਿਥੇ ਜਾਣਾ ਏ , ਮੈਨੂੰ ਨਹੀਂ ਪਤਾ , ਇਸ ਲਈ ਕਿ ਧਾਗੇ ਦਾ ਗੋਲਾ ਗਾਇਬ ਹੋ ਗਿਐ ।" ਇਹ ਸੁਣ , ਕੀਬੀਤਕੇ' ਦੀ ਮਾਲਕਨ , ਛੋਟੇ ਕਦ ਵਾਲੀ ਔਰਤ , ਨੇ ਤੀਰਅੰਦਾਜ਼ ਨੂੰ ਰੇਸ਼ਮੀ ਧਾਗੇ ਦਾ ਇਕ ਗੋਲਾ ਦਿਤਾ ਤੇ ਕਿਹਾ : “ਧਾਗੇ ਦੇ ਇਸ ਗੋਲੇ ਪਿਛੇ ਟੁਰਿਆ ਜਾ। ਇਹ ਤੈਨੂੰ ਸਾਡੀ ਵਡੀ ਭੈਣ ਕੋਲ ਲੈ ਜਾਏਗਾ। ਸ਼ਾਇਦ ਤੈਨੂੰ ਉਹ ਦਸ ਸਕੇ , ਤੈਨੂੰ ਉਹ ਚੀਜ਼ ਲੱਭਣ ਲਈ ਕਿਥੇ ਜਾਣਾ ਚਾਹੀਦੈ , ਜਿਦੀ ਸ਼ਕਲ ਕੋਈ ਨਹੀਂ , ਸੂਰਤ ਕੋਈ ਨਹੀਂ , ਥਾਂ ਕੋਈ ਨਹੀਂ।” ਇਸ ਤਰ੍ਹਾਂ ਤੀਰਅੰਦਾਜ਼ ਫੇਰ ਰੇਸ਼ਮੀ ਧਾਗੇ ਦੇ ਗਲੇ ਦੇ ਪਿਛੇ - ਪਿਛੇ ਹੋ ਪਿਆ । ਕਈ ਦਿਨ ਤੇ ਕਈ ਰਾਤਾਂ ਉਹ ਟੁਰਦਾ ਗਿਆ ਤੇ ਸਾਹ ਲੈਣ ਲਈ ਇਕ ਪਲ ਵੀ ਨਾ ਅਟਕਿਆ। ਉਹਨੇ ਵਡਾ , ਹਨੇਰਾ ਜੰਗਲ ਪਿਛੇ ਛਡ ਦਿਤਾ ਤੇ ਤੀਹ ਦਿਨ ਤੇ ਤੀਹ ਰਾਤਾਂ ਇਕ ਸਨੈਪੀ -- ਮੈਦਾਨ ਪਾਰ ਕਰਦਾ ਰਿਹਾ , ਤੇ ਅਖੀਰ ਉਹ ਇਕ ਹੋਰ ਜੰਗਲ ਵਿਚ ਪਹੁੰਚਿਆ , ਜਿਹੜਾ ਪਹਿਲੇ ਜੰਗਲ ਜਿੰਨਾ ਹੀ ਵਡਾ ਤੇ ਹਨੇਰਾ ਸੀ । ਧਾਰ ਦਾ ਗੋਲਾ ਦਰਖ਼ਤਾਂ ਤੇ ਝਾੜੀਆਂ ਵਿਚ ਵੜਦਾ ਤੇ ਨਿਕਲਦਾ ਗਿਆ , ਤੇ ਝਾੜੀਆਂ ਨੇ ਤੀਰਅੰਦਾਜ਼ੀ ਦੇ ਹਥ ਤੇ ਪਿੰਡਾ ਝਰੀਟ ਛਡਿਆ , ਉਹ ਉਹਦੇ ਮੂੰਹ ਉਤੇ ਵਜਦੀਆਂ ਰਹੀਆਂ , ਪਰ ਉਹ ਅਟਕੇ ਬਿਨਾਂ ਅਰਾਂ ਹੀ ਅਗੇ ਟੁਰਦਾ ਗਿਆ। ਅਖ਼ੀਰ ਧਾਗੇ ਦਾ ਗੋਲਾ , ਜੰਗਲ ਦੇ ਅਧ - ਵਿਚਕਾਰ ਖਲੋਤੇ , ਨਮਦੇ ਦੇ ਇਕ ਨਿਕ - ਮੁਨਿਕੇ 'ਕੀਬੀਤਕੇ ਦੇ ਬਹੇ ਸਾਹਮਣੇ ਰਿੜਦਾ ਆਇਆ ਤੇ ਗਾਇਬ ਹੋ ਗਿਆ। ਇਕ ਨਿੱਕੇ ਜਿਹੇ ਕਦ ਦੀ ਔਰਤ , ਜਿਹੜੀ ਬਹੁਤ ਹੀ ਸੁਹਣੀ ਸੀ , 'ਕੀਬੀਤਕੇ' ਵਿਚੋਂ ਬਾਹਰ ਆਈ "ਕੌਣ ਏਂ ਤੂੰ , ਕਿਥੇ ਆਇਐ ਤੇ ਕਿਥੇ ਜਾ ਰਿਹੈਂ ?" ਉਹਨੇ ਤੀਰਅੰਦਾਜ਼ ਤੋਂ ਪੁਛਿਆ। ਮੈਂ ਰਾਹੀ ਹਾਂ ," ਤੀਰਅੰਦਾਜ਼ ਨੇ ਜਵਾਬ ਦਿਤਾ। “ਮੈਂ ਰੋਂ ਆਇਆਂ ਤੇ ਮੈਂ ਦੂਰ ਜਾ ਰਿਹਾਂ। ਨਿੱਕੇ ਜਿਹੇ ‘ਕੀਬੀਤਕੇ' ਦੀ ਮਾਲਕਨ , ਨਿੱਕੇ ਜਿਹੇ ਕਦ ਵਾਲੀ ਔਰਤ , ਨੇ ਤੀਰਅੰਦਾਜ਼ ਤੋਂ ਹੋਰ " ਨਾ ਪੁਛਿਆ , ਉਹਨੂੰ ਅੰਦਰ ਆਉਣ ਦਾ ਸੱਦਾ ਦਿਤਾ , ਉਹਦੇ ਅਗੇ ਖਾਣ - ਪੀਣ ਲਈ ਰੱਖਿਆ ਤੇ ਉਹ ਸਵਾ ਦਿਤਾ। ਸਵੇਰੇ ਤੀਰਅੰਦਾਜ਼ ਉਠਿਆ , ਨਹਾਤਾ ਤੇ ਸੁਨਹਿਰੀ ਕੰਘੀ ਨਾਲ ਆਪਣੇ ਵਾਲ ਵਾਹੁਣ ਲਗ ਪਿ" ੧੮o