ਫੇਰ ਤੀਰਅੰਦਾਜ਼ ਨੇ ਆਪਣੇ ਹਥਿਆਰ ਲਾਹੇ ਤੇ ਉਹਨਾਂ ਨੂੰ ਉਸ ਕਿੱਲੀ ਉਤੇ ਟੰਗ ਦਿਤਾ, ਜਿਹੜੀ ਦਿਓ ਨੇ ਵਰਤੀ ਸੀ; ਉਹਨੇ ਆਪਣੇ ਕਪੜੇ ਲਾਹੇ ਤੇ ਉਹਨਾਂ ਨੂੰ ਉਸ ਦੂਜੀ ਕਿੱਲੀ ਉਤੇ ਟੰਗ ਦਿਤਾ, ਜਿਹੜੀ ਦਿਓ ਨੇ ਵਰਤੀ ਸੀ। ਇਸ ਪਿਛੋਂ ਉਹ ਨਮਦੇ ਦੀ ਸਫ਼ ਉਤੇ ਚੌਕੜੀ ਮਾਰ ਕੇ ਬਹਿ ਗਿਆ ਤੇ ਬੋਲਿਆ:
"ਆ, ਮੁਰਜ਼ਿਆ, ਭੁਖ ਲਗੀ ਏ ਮੈਨੂੰ!"
ਇਕਦਮ ਹੀ ਉਹਦੇ ਸਾਹਮਣੇ ਪੀਲੇ ਫੁੱਲਾਂ ਵਾਲਾ ਇਕ ਮੇਜ਼ਪੋਸ਼ ਵਿਛ ਗਿਆ, ਚੋਣਵੇਂ ਤੋਂ ਚੋਣਵੇਂ ਪਕਵਾਨਾਂ ਤੇ ਵਧੀਆ ਤੋਂ ਵਧੀਆ ਸ਼ਰਾਬਾਂ ਨਾਲ, ਹਰ ਉਸ ਚੀਜ਼ ਨਾਲ ਲਦਿਆ, ਜਿਹੜੀ ਸੁਆਦ ਦੇਣ ਵਾਲੀ ਸੀ ਤੇ ਦਿਲ ਨੂੰ ਖੁਸ਼ ਕਰਨ ਵਾਲੀ।
ਤੀਰਅੰਦਾਜ਼ ਨੇ ਖਾ - ਪੀ ਲਿਆ ਤੇ ਫੇਰ ਬੋਲਿਆ:
"ਮੁਰਜ਼ਿਆ, ਕਿਥੇ ਏਂ? ਆ, ਬਹਿ ਜਾ ਤੇ ਢਿਡ ਭਰ ਕੇ ਖਾ - ਪੀ ਲੈ।"
ਇਹ ਸੁਣ ਮੁਰਜ਼ਾ ਸਾਹਮਣੇ ਆ ਗਿਆ ਤੇ ਇਕਦਮ ਬੈਠ ਗਿਆ ਤੇ ਖਾਣ ਲਗ ਪਿਆ, ਤੇ ਜਦੋਂ ਉਹਨੇ ਮੁਕਾ ਲਿਆ, ਉਹ ਕਹਿਣ ਲਗਾ:
"ਪੂਰੇ ਤੀਹ ਵਰੇ ਮੈਂ ਓਸ ਦਿਓ ਲਈ, ਜਿਹੜਾ ਕੁਝ ਚਿਰ ਹੋਇਆ ਏਥੇ ਸੀ, ਖਾਣਾ - ਪੀਣਾ ਪਰੋਸਦਾ ਰਿਹਾ ਹਾਂ, ਤੇ ਉਹਨੇ ਇਕ ਵਾਰੀ ਵੀ ਮੈਨੂੰ ਆਪਣੇ ਨਾਲ ਖਾਣ - ਪੀਣ ਲਈ ਸੱਦਾ ਨਹੀਂ ਦਿਤਾ। ਤੂੰ ਇੰਜ ਨਹੀਂ ਕੀਤਾ: ਮੈਂ ਤੇਰੇ ਅਗੇ ਇਕ ਵਾਰੀ ਪਰੋਸਿਐ, ਤੇ ਤੈਨੂੰ ਮੇਰਾ ਖ਼ਿਆਲ ਆ ਗਿਆ ਤੇ ਤੂੰ ਮੈਨੂੰ ਆਪਣੇ ਬਾਣੇ ਵਿਚ ਹਿੱਸਾ ਵੰਡਾਣ ਲਈ ਸਦ ਲਿਆ। ਤੇਰੇ ਨਾਲ ਮੈਂ ਬਹੁਤਾ ਚੰਗਾ ਰਹਾਂਗਾ। ਮੈਨੂੰ ਆਪਣੇ ਨਾਲ ਲੈ ਜਾ।"
"ਖੁਸ਼ੀ ਨਾਲ ਲਿਜਾਵਾਂਗਾ," ਤੀਰਅੰਦਾਜ਼ ਨੇ ਜਵਾਬ ਦਿਤਾ। “ਬਿਨਾਂ ਜਾਤਿਆਂ, ਹੁਣ ਮੈਨੂੰ ਮਹਿਸੂਸ ਹੋ ਰਿਹੈ, ਮੈਂ ਤੈਨੂੰ ਲਿਆਣ ਤੇ ਢੂੰਡਣ ਲਈ ਈ ਨਿਕਲਿਆ ਸਾਂ ਤੇ ਅਖ਼ੀਰ ਤੂੰ ਮੈਨੂੰ ਇੰਜ ਅਚਣਚੇਤ ਈ ਲਭ ਪਿਆ ਏਂ।"
"ਚੰਗਾ, ਅਜ ਤੋਂ ਮੈਂ ਤੇਰਾ ਹੋਵਾਂਗਾ, ਤੇ ਹਰ ਥਾਂ ਤੇਰੇ ਨਾਲ - ਨਾਲ ਰਹਾਂਗਾ," ਮੁਰਜ਼ੇ ਨੇ ਐਲਾਨ ਕੀਤਾ।
"ਬਹੁਤ ਹੱਛਾ, ਤੀਰਅੰਦਾਜ਼ ਨੇ ਰਾਇ ਮੇਲੀ, "ਇੰਜ ਈ ਸਹੀ।"
ਉਹ ਜ਼ਮੀਨ - ਹੇਠਲੀ ਝੁੱਗੀ ਤੋਂ ਬਾਹਰ ਆ ਗਏ ਤੇ ਇੱਕਠੇ ਟੁਰ ਪਏ, ਮੁਜ਼ਰਾ ਹਰ ਪਲ ਤੀਰਅੰਦਾਜ਼ ਦੇ ਨਾਲ - ਨਾਲ ਰਹਿਣ ਲੱਗਾ, ਪਰ ਰਿਹਾ ਉਹ ਹਰ ਕਿਸੇ ਤੋਂ ਅਦਿਖ ਹੀ।
ਉਹਨਾਂ ਨੂੰ ਰਾਹ ਵਿਚ ਬਹੁਤਾ ਵਕਤ ਲਗਾ ਜਾਂ ਥੋੜਾ ਵਕਤ ਲਗਾ, ਇਹਦੀ ਕਿਸੇ ਨੂੰ ਖਬਰ ਨਹੀਂ, ਪਰ ਚਾਣਚਕ ਹੀ ਉਹਨਾਂ ਨੂੰ ਪਹੀਆਂ ਦੇ ਉਚੀ - ਉਚੀ ਖੜ - ਖੜ ਕਰਨ ਦੀ ਆਵਾਜ਼ ਸੁਣੀਤੀ।
ਮੁਰਜ਼ੇ ਨੇ ਤੀਰਅੰਦਾਜ਼ ਨੂੰ ਆਖਿਆ:
"ਇਹ ਮੇਰਾ ਪਹਿਲਾਂ ਵਾਲਾ ਮਾਲਕ ਆ ਰਿਹੈ, ਆਪਣੇ ਅਠ ਕਾਲੇ ਘੋੜਿਆਂ ਉਤੇ, ਜਿਨ੍ਹਾਂ ਦੇ ਸਿਰਾਂ ਤੇ ਚਿੱਟੇ ਤਾਰੇ ਨੇ। ਜ਼ਰੂਰ ਭੁਖ ਲਗੀ ਹੋਏਗੀ ਸੂ , ਤੇ ਮੈਨੂੰ ਆਵਾਜ਼ ਦੇਵੇਗਾ ਪਰੋਸਣ ਲਈ, ਪਰ ਉਹਦੀ ਅਵਾਜ਼ ਦਾ ਜਵਾਬ ਦੇਣ ਲਈ ਓਥੇ ਕੋਈ ਨਹੀਂ ਹੋਣਾ।
ਉਹ ਅਗੇ ਟੁਰਦੇ ਗਏ ਤੇ ਚਿਰਾਕੀਆਂ ਸ਼ਾਮਾਂ ਵੇਲੇ ਇਕ ਅਜਿਹੀ ਥਾਂ ਉਤੇ ਪਹੁੰਚੇ, ਜਿਹੜੀ ਕੁਲ-ਮੁਕੱਲੀ ਤੇ ਵੀਰਾਨ ਲਗਦੀ ਸੀ। ਓਥੇ ਇਕ ਹਨੇਰਾ ਤੇ ਧੁਆਂਖਿਆ ਹੋਇਆ ਕੀਬੀਤਕਾ' ਖੜਾ ਸੀ ਤੇ ਉਹਦੇ ਉੱਤੇ ਪਿਆ ਨਮਦਾ ਘਸਡਿਆ ਤੇ ਛੇਕੋ - ਛੇਕੋ ਹੋਇਆ ਪਿਆ ਸੀ।
੧੮੫