ਪੰਨਾ:ਮਾਣਕ ਪਰਬਤ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਦਯਾਨਚੀ , ਹੈਰਾਨ ਹੁੰਦਾ , ਤੀਰਅੰਦਾਜ਼ ਦੇ ਨਾਲ ਬਹਿ ਗਿਆ ਤੇ ਖਾਣ ਲਗ ਪਿਆ, ਤੇ ਜੋ ਕੁਝ ਉਹਨੇ ਖਾਧਾ , ਉਹਦੀ ਤਾਰੀਫ਼ ਕਰਨ ਲਗ ਪਿਆ । ਤੇ ਤੀਰਅੰਦਾਜ਼ ਨੇ ਮੁਰਜ਼ੇ ਨੂੰ ਆਵਾਜ਼ ਦਿੱਤੀ ਤੇ ਉਹਨੂੰ ਵੀ ਦਾਅਵਤ ਵਿਚ ਸ਼ਰੀਕ ਹੋਣ ਲਈ ਸੱਦ ਲਿਆ। ਜਦੋਂ ਉਹਨਾਂ ਸਾਰਿਆਂ ਨੇ ਢਿਡ ਭਰ ਕੇ ਖਾ ਲਿਆ , ਉਹ ਉਠ ਖਲੋਤੇ , ਤੇ ਤੀਰਅੰਦਾਜ਼ ਬੋਲਿਆ : “ਚੁਕ ਲੈ , ਮੁਰਜ਼ਿਆ । ਤੇ ਇਕਦਮ ਹੀ ਜੁ ਕੁਝ ਵੀ ਪੀਲੇ ਫੁੱਲਾਂ ਵਾਲੇ ਕਪੜੇ ਉਤੇ ਪਿਆ ਸੀ, ਤੇ ਆਪ ਕਪੜਾ ਵੀ , ਗਾਇਬ ਹੋ ਗਿਆ । | ਦਯਾਨਚੀ' ਜਿਹੜਾ ਆਪਣੇ ਖਾਧੇ ਸੁਆਦੀ ਖਾਣੇ ਤੋਂ ਬਹੁਤ ਖੁਸ਼ ਸੀ , ਤੀਰਅੰਦਾਜ਼ ਦੀਆਂ ਮਿੰਨਤਾਂ ਕਰਨ ਲਗ ਪਿਆ , ਉਹ ਉਹਦੇ ਨਾਲ ਸੋਦਾ ਕਰ ਲਵੇ॥ “ਬਹਾਦਰ ਤੀਰਅੰਦਾਜ਼ਾ , ਮਿਹਰਬਾਨੀ ਕਰ ਕੇ ਇਹ ਆਪਣਾ ਮੁਜ਼ਾ ਤੇ ਉਹਦਾ ਜਾਦੂ ਦਾ ਕਪੜਾ ਮੈਨੂੰ ੪ ਦੇ , ਉਹਨੇ ਹਾੜਾ ਕਢਿਆ। “ਤੈਨੂੰ ਬਦਲੇ 'ਚ ਇਕ ਬਹੁਤ ਵਧੀਆ ਚੀਜ਼ ਮਿਲ ਜਾਏਗੀ । ਨਹੀਂ , ਰਹਿਣ ਦੇ " ਤੀਰਅੰਦਾਜ਼ ਨੇ ਜਵਾਬ ਦਿਤਾ। “ਮੁਰਜ਼ੇ ਦਾ ਮੈਂ ਕਿਸੇ ਕੀਮਤ 'ਤੇ ਵੀ ਸੌਦਾ ਨਹੀਂ ਕਰ ਸਕਦਾ। ਉਹ ਮੈਨੂੰ ਆਪ ਚਾਹੀਦੈ। . ਪਰ ‘ਦਯਾਨਹੀਂ ਟਲ ਹੀ ਨਹੀਂ ਸੀ ਰਿਹਾ ਤੇ ਉਹ ਸਾਰੀ ਰਾਤ ਤੀਰਅੰਦਾਜ਼ ਦੀਆਂ ਮਿੰਨਤਾਂ ਕਰਦਾ “ਚਲ , ਬਹਾਦਰ ਤੀਰਅੰਦਾਜ਼ਾ ," ਉਹਨੇ ਆਖਿਆ, “ਮਰਜ਼ੇ ਦੇ ਵੱਟੇ ਮੈਂ ਤੈਨੂੰ ਕੋਈ ਉਹਦੇ ਨਾਲੋਂ ਵੀ ਪੌਮਾਲ ਦੀ ਚੀਜ਼ ਦਿਆਂਗਾ। ‘ਮੈਨੂੰ ਦੇ ਕੀ ਸਕਣੈ ? ਤੀਰਅੰਦਾਜ਼ ਨੇ ਪੁਛਿਆ। “ਤੈਨੂੰ ਵਿਖਾਨਾਂ ,ਦਯਾਨਚੀ ਨੇ ਆਖਿਆ , ਤੇ ਉਹਨੇ ਇਕ 'ਖਾਵਾਕ , ਲੰਮਾ ਸਾਰਾ ਰੇਸ਼ਮੀ ਰੁਮਾਲ , ਢਿਆ , ਤੇ ਤੀਰਅੰਦਾਜ਼ ਨੂੰ ਕਹਿਣ ਲਗਾ , ਉਹਦੇ ਨਾਲ ਬਾਹਰ ਆਵੇ । ਤੀਰਅੰਦਾਜ਼ ਨੇ ਉਵੇਂ ਹੀ ਕੀਤਾ , ਤੋਂ ਦਯਾਨਚੀ' ਨੇ 'ਖਾਦਾਕ' ਨੂੰ ਲਹਿਰਾਇਆ ਤੇ ਬੋਲਿਆ : “ਬਣ ਜਾਏ , ਮਹਿਲ !" | ਓਸੇ ਹੀ ਪਲ ਉਹਨਾਂ ਦੇ ਸਾਹਮਣੇ ਇਕ ਸ਼ਾਨਦਾਰ ਮਹਿਲ ਬਣ ਗਿਆ , ਉਹਦੀ ਛਤ ਅਸਮਾਨ ਛੂਹੁੰਦੀ ਦੀ ਸੀ। ਉਹਦੀ ਖੂਬਸੂਰਤੀ ਇਹੋ ਜਿਹੀ ਸੀ, ਜਿਹੋ ਜਿਹੀ ਪਹਿਲੋਂ ਕਦੀ ਕਿਸੇ ਤੱਕੀ ਨਹੀਂ ਸੀ ; ਬਾਹਰੋਂ ਉਹ ਸੋਨੇ ਤੇ ਚਾਂਦੀ ਨਾਲ ਸ਼ਿੰਗਾਰਿਆ ਤੇ ਮੋਗਿਤੀਆਂ , ਮੋਤਿਆਂ ਤੇ ਕੀਮਤੀ ਪਥਰਾਂ ਨਾਲ ਜੁੜਿਆ ਹੋਇਆ ਸੀ , ਤੇ ਅੰਦਰ , ਉਹਦੀਆਂ ਥਾਵਾਂ ਤੇ ਸਜਾਵਟਾਂ ਅੱਖਾਂ ਚੁੰਧਿਆ ਦੇਣ ਵਾਲੀਆਂ ਸਨ - ਏਡੀ ਸ਼ਾਨ - ਸ਼ੌਕਤ ਵਡੇ ਦੇ ਵਡੇ ਖਾਨਾਂ ਦੇ ਮਹਿਲਾਂ ਦੀ ਵੀ ਨਹੀਂ ਸੀ ਹੁੰਦੀ। ‘ਦਯਾਨਚੀ ਤੀਰਅੰਦਾਜ਼ ਨੂੰ ਕਹਿਣ ਲਗਾ : “ਬਹਾਦਰ ਤੀਰਅੰਦਾਜ਼ਾ , ਤੂੰ ਨੌਜਵਾਨ ਏਂ , ਤੇ ਤੈਨੂੰ ਮਹਿਲ ਦੀ ਲੋੜ ਪਵੇਗੀ। ਤੇ ਏਧਰ ਮੈਨੂੰ , ਸਿਰਫ਼ ਹੋਉ ਚੀਜ਼ ਚਾਹੀਦੀ ਏ , ਜਿਹੜੀ ਜੀਭ ਨੂੰ ਚੰਗੀ ਲਗੀ । ਇਸ ਲਈ ਤੂੰ ਮੇਰਾ ‘ਖਾਵਾਕ , ਜਾਦੂ ਦਾ ਰੂਮਾਲ , ਤੋਂ ਲੈ , ਤੇ ਰਜ਼ਾ ਤੇ ਉਹਦਾ ਪੀਲੇ ਫੁੱਲਾਂ ਵਾਲਾ ਕਪੜਾ ਮੈਨੂੰ ਲੈ ਲੈਣ ਦੇ। “ਨਹੀਂ , ਨਹੀਂ , ' ਉਹਨੇ ਆਖਿਆ, “ਮੈਂ ਰਜ਼ਾ ਨਹੀਂ ਛੱਡ ਸਕਦਾ। ੧੮੭