ਪੰਨਾ:ਮਾਣਕ ਪਰਬਤ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਔਰਤ ਨੇ ਸੰਦੂਕੜੀ ਸਿਰ ਉਤੇ ਰਖ ਲਈ ਤੇ ਉਹ ਤੇ ਗ਼ਰੀਬ ਆਦਮੀ ਕਾਜ਼ੀ ਦੇ ਘਰ ਵਲ ਹੋ ਪਏ , , ਤੇ ਔਰਤ ਦਾ ਪੁੱਤਰ ਕੁਝ ਫ਼ਾਸਲੇ ਉਤੇ ਉਹਨਾਂ ਦੇ ਪਿੱਛੇ-ਪਿੱਛੇ ਆਣ ਲਗਾ । ਉਹ ਕਾਜ਼ੀ ਦੇ ਘਰ ਪਹੁੰਚ ਗਏ , ਤੇ ਔਰਤ ਗ਼ਰੀਬ ਆਦਮੀ ਨੂੰ ਕਹਿਣ ਲਗੀ : “ਮੈਂ ਪਹਿਲਾਂ ਜਾਵਾਂਗੀ , ਤੇ ਤੂੰ ਮੇਰੇ ਪਿਛੋਂ ਆ ਜਾਈਂ । ਉਹ ਘਰ ਅੰਦਰ ਚਲੀ ਗਈ , ਤੇ ਕਾਜ਼ੀ ਨੇ ਉਹਦੇ ਵਲ ਤੇ ਉਹਦੇ ਸਿਰ ਉਤੇ ਰਖੀ ਵਡੀ ਸਾਰੀ ਸੰਦੂਕੜੀ ਵਲ ਵੇਖਿਆ ਤੇ ਕਹਿਣ ਲਗਾ : “ਆ ਭੈਣੈ , ਕਿਵੇਂ ਆਈ ਏਂ ?" ਔਰਤ ਨੇ ਆਖਿਆ : ‘ਬਹੁਤ ਈ ਅਦਬ - ਜੋਗ ਕਾਜ਼ੀ , ਸ਼ਾਇਦ ਤੈਨੂੰ ਮੇਰਾ ਪਤਾ ਏ ? ਮੈਂ ਦੋਲਤਮੰਦ ਸੁਦਾਗਰ ਰਹੀਮ ਦੀ ਬੀਵੀ ਹਾਂ। ਮੇਰਾ ਖਾਵੰਦ ਕਾਫ਼ਲਾ ਲੈ ਦੁਰਾਡੇ ਦੇਸੀਂ ਗਿਆ ਹੋਇਆ , ਤੇ ਉਹ ਖ਼ਬਰੇ ਕਦੋਂ ਪਰਤੇ। ਕਿੰਨੀਆਂ ਈ ਰਾਤਾਂ ਤੋਂ ਮੈਂ ਚੈਨ ਨਾਲ ਸੌਂ ਨਹੀਂ ਸਕੀ। ਚੋਰ ਮੇਰੇ ਘਰ ਦੁਆਲੇ ਘਾਤ ਲਈ ਬੈਠੇ ਨੇ , ਤੇ ਮੈਨੂੰ ਯਕੀਨ ਏ , ਉਹ ਸਾਨੂੰ ਲੁੱਟਣ ਦੀਆਂ ਤਰਕੀਬਾਂ ਸੋਚ ਰਹੇ ਨੇ। ਇਸ ਸੰਦੂਕੜੀ 'ਚ ਸਾਡੇ ਸਾਰੇ ਪੈਸੇ , ਤੇ ਨਾਲੇ ਸਾਡਾ ਸਾਰਾ ਸੋਨਾ ਤੇ ਹੀਰੇ - ਜਵਾਹਰ ਨੇ। ਇਹ ਏਨੀ ਭਾਰੀ ਏ ਕਿ ਮੈਂ ਇਹਨੂੰ ਏਥੇ ਡਾਢੀ ਮੁਸ਼ਕਲ ਨਾਲ ਲਿਆਈਂ ਹਾਂ । ਮੈਂ ਚਾਹੁਣੀ ਹਾਂ , ਤੂੰ ਇਹਨੂੰ ਆਪਣੇ ਕੋਲ ਮਹਿਫੂਜ਼ ਰਖੇ । ਜਦੋਂ ਮੇਰਾ ਖਾਵੰਦ ਪਰਤਦੈ , ਉਹ ਆਪੇ ਆ ਕੇ ਲੈ ਜਾਵੇਗਾ। | ਕਾਜ਼ੀ ਨੇ ਸੰਦੂਕੜੀ ਚੁੱਕੀ ਤੇ ਜਦੋਂ ਉਹਨੂੰ ਮਹਿਸੂਸ ਹੋਇਆ ਉਹ ਕਿੰਨੀ ਭਾਰੀ ਸੀ , ਲਾਲਚ ਨਾਲ ਉਹਦੇ ਹਥ ਕੰਬਣ ਲਗ ਪਏ। “ਇਸ ਸੰਦੂਕੜੀ 'ਚ ਚਾਲੀ ਪੰਜਾਹ ਹਜ਼ਾਰ ਟਾਂਗੇ ਰਕਮ ਏ , ਉਹਨੇ ਸੋਚਿਆ , “ਤੇ ਨਾਲੇ ਕਿੰਨੇ ਹੀ ਹੀਰੇ - ਜਵਾਹਰ । ਮੈਂ ਸੁਣਿਆ ਹੋਇਐ , ਰਹੀਮ ਬਹੁਤ ਈ ਦੌਲਤਮੰਦ ਸੁਦਾਗਰ ਏ ...' ਤੇ ਔਰਤ ਵਲ ਮੂੰਹ ਕਰ ਉਹ ਕਹਿਣ ਲਗਾ : “ਠੀਕ ਏ , ਭੇਣੇਂ , ਤੇਰਾ ਖਜ਼ਾਨਾ ਮੈਂ ਰਖ ਲਾਂਗਾ। ਯਕੀਨ ਰਖ , ਇਹ ਮੇਰੇ ਕੋਲ ਮਹਿਫ਼ੂਜ਼ ਰਹੇਗਾ । ਤੇ ਤੈਨੂੰ ਸਭ ਕੁਝ ਵਾਪਸ ਮਿਲ ਜਾਏਗਾ , ਇਕ - ਇਕ ਟਾਂਗੇ ਤਕ ਪਰ ਔਰਤ ਨੇ ਸੰਦੂਕੜੀ ਕਾਜ਼ੀ ਦੇ ਹੱਥਾਂ ਵਿਚੋਂ ਵਾਪਸ ਲੈ ਲਈ। ਮੈਨੂੰ ਸਾਰੇ ਦਾ ਸਾਰਾ ਸਚੀ ਮੁਚੀ ਈ ਵਾਪਸ ਮਿਲ ਜਾਏਗਾ ? ਉਹਨੇ ਆਖਿਆ। “ਭੈਣੇ , ਇਹਦਾ ਸ਼ਕ ਨਾ ਰਖ ! ਕਾਜ਼ੀ ਬੋਲਿਆ। "ਸ਼ਹਿਰ ਦੇ ਸਾਰੇ ਲੋਕਾਂ ਨੂੰ ਮੇਰੀ ਈਮਾਨਦਾਰੀ ਤੇ ਪਾਕਬਾਜ਼ੀ ਦੀ ਖ਼ਬਰ ਏ। ਓਸੇ ਪਲ ਗ਼ਰੀਬ ਆਦਮੀ ਅੰਦਰ ਆ ਵੜਿਆ। ਕਾਜ਼ੀ ਨੇ ਉਹਨੂੰ ਤਕਿਆ ਤੇ ਉਹਦੀ ਖੁਸ਼ੀ ਦੀ ਹੁੰਦੇ ਨਾ ਰਹੀ। 'ਰਬ ਨੇ ਇਸ ਆਦਮੀ ਨੂੰ ਮੇਰੇ ਕੋਲ ਆਪ ਭੇਜਿਐ , ਉਹ ਦਿਲ ਵਿਚ ਸੋਚਣ ਲਗਾ। ਇਸ ਔਰਤ ਅਗੇ ਆਪਣੀ ਈਮਾਨਦਾਰੀ ਸਾਬਤ ਕਰਨ ਦਾ ਇਸ ਤੋਂ ਚੰਗਾ ਮੌਕਾ ਹੋਰ ਕੋਈ ਨਹੀਂ । ਮੈਂ ਇਸ ਭਿਖਾਰੀ ਨੂੰ ਉਹਦੇ ਇਕ ਹਜ਼ਾਰ ਟਾਂਗੇ ਦੇ ਦੇਨਾਂ ਤੇ ਬਦਲੇ 'ਚ ਪੈਸੇ ਤੇ ਹੀਰੇ - ਜਵਾਹਰਾਂ ਦੀ ਭਰੀ ਸੰਦਕੜੀ ਲੈ ਲੈਨਾ ਏਨੇ ਜੋਗੀ ਇਹ ਹੈ ਏ , ਹਾ - ਹਾ ! 'ਤੇ ਕਾਜ਼ੀ ਨੇ ਔਰਤ ਵਲ ਮੂੰਹ ਕੀਤਾ ਤੇ ਕਹਿਣ ਲਗਾ : ੨੦੪