ਸਮੱਗਰੀ 'ਤੇ ਜਾਓ

ਪੰਨਾ:ਮਾਣਕ ਪਰਬਤ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਮੈਂ ਫੇਰ ਕਹਿਨਾਂ, ਭੈਣੋਂ, ਕਾਜ਼ੀ ਦੇ ਘਰ ਤੋਂ ਬਹੁਤੀ ਮਹਿਫ਼ੂਜ਼ ਤੇ ਭਰੋਸੇ ਦੇ ਕਾਬਲ ਹੋਰ ਕੋਈ ਥਾਂ ਨਹੀਂ। ਤੇਰੀ ਸੰਦੂਕੜੀ ਏਥੇ ਕਿਤੇ ਜ਼ਿਆਦਾ ਮਹਿਫ਼ੂਜ਼ ਹੋਵੇਗੀ, ਤੇਰੇ ਇਹਨੂੰ ਆਪਣੇ ਈ ਘਰ ਰੱਖਣ ਨਾਲੋਂ। ਕਿਸੇ ਵੀ ਵਕਤ, ਜਦੋਂ ਤੇਰਾ ਖਾਵੰਦ ਵਾਪਸ ਆ ਜਾਵੇ, ਜਾਂ ਜਦੋਂ ਕਦੀ ਤੂੰ ਆਪ ਚਾਹਵੇਂ, ਆਪਣੀ ਸੰਦੂਕੜੀ ਤੂੰ ਲਿਜਾ ਸਕਨੀ ਏਂ।"

ਕਾਜ਼ੀ ਦੇ ਨੌਕਰਾਂ-ਚਾਕਰਾਂ ਤੇ ਹੋਰ ਸਾਰਿਆਂ ਨੇ ਜਿਹੜੇ ਬੈਠਕ ਵਿਚ ਮੌਜੂਦ ਸਨ, ਆਪਣੇ ਸਿਰ ਇੰਜ ਹਿਲਾਏ, ਜਿਵੇਂ ਕਹਿ ਰਹੇ ਹੋਣ, ਕਾਜ਼ੀ ਸਚੀ ਮੁਚੀ ਹੀ ਸਚ ਬੋਲ ਰਿਹਾ ਸੀ ਤੇ ਉਹਦੇ ਹਰ ਲਫ਼ਜ਼ ਉਤੇ ਅਂਤਬਾਰ ਕੀਤਾ ਜਾ ਸਕਦਾ ਸੀ।

ਤੇ ਕਾਜ਼ੀ, ਇੰਜ ਪਜ ਪਾਂਦਿਆਂ, ਜਿਵੇਂ ਗ਼ਰੀਬ ਆਦਮੀ ਦੀ ਮੌਜੂਦਗੀ ਦਾ ਅਹਿਸਾਸ ਉਹਨੂੰ ਹੁਣੇ ਹੀ ਹੋਇਆ ਹੋਵੇ, ਬੋਲ ਉਠਿਆ:

“ਇਹ ਲੈ, ਇਹ ਬੰਦਾ ਈ, ਜਿਨ੍ਹੇ ਆਪਣੀ ਸਾਰੀ ਬੱਚਤ, ਇਕ ਹਜ਼ਾਰ ‘ਟਾਂਗੇ’, ਮੇਰੇ ਕੋਲ ਰਖੀ। ਇਹ ਅਜ ਸਵੇਰੇ ਮੇਰੇ ਕੋਲ ਆਇਆ ਤੇ ਪੈਸੇ ਮੰਗਣ ਲਗਾ। ਪਰ ਮੈਂ ਇਹਨੂੰ ਪਛਾਣਿਆਂ ਨਾ, ਮੈਂ ਗ਼ਲਤੀ ਨਾਲ ਇਹਨੂੰ ਚੋਰ ਸਮਝ ਲਿਆ ਤੇ ਇਹਨੂੰ ਪੈਸੇ ਵਾਪਸ ਦੇਣ ਤੋਂ ਇਨਕਾਰ ਕਰ ਦਿਤਾ। ਜੇ ਕੋਈ, ਜਿਹੜਾ ਇਹਨੂੰ ਜਾਣਦਾ ਹੋਵੇ, ਇਹਦੀ ਜ਼ਾਮਨੀ ਦੇ ਦੇਵੇ, ਮੈਂ ਇਹਦੇ ਪੈਸੇ ਇਹਨੂੰ ਇਕਦਮ ਮੋੜ ਦਿਆਂਗਾ।”

ਔਰਤ ਨੇ ਆਖਿਆ:

"ਬਹੁਤ ਈ ਅਦਬ-ਜੋਗ ਕਾਜ਼ੀ, ਅਸੀਂ ਇਸ ਗ਼ਰੀਬ ਆਦਮੀ ਨੂੰ ਦੋ ਸਾਲਾਂ ਤੋਂ ਜਾਣਦੇ ਹਾਂ। ਉਹ ਇਸ ਸ਼ਹਿਰ ਦੂਰੋਂ ਆਇਆ ਸੀ, ਤੇ ਉਸ ਵਕਤ ਤੋਂ ਈ ਸਖ਼ਤ ਮਿਹਨਤ ਕਰ ਰਿਹੈ। ਇਹ ਕੁਝ ਚਿਰ ਸਾਡੇ ਘਰ ਵੀ ਕੰਮ ਕਰਦਾ ਰਿਹਾ। ਅਤਬਾਰ ਕਰੀਂ, ਜੇ ਮੈਂ ਤੈਨੂੰ ਇਹ ਕਹਾਂ, ਇਹਨੇ ਪੈਸੇ ਕਮਾਣ ਨਾਲੋਂ ਬਹੁਤਾ ਕੁਝ ਕੀਤੈ। ਇਹਦੇ ਹੱਥਾਂ ਨੂੰ ਗੰਢਾਂ ਐਵੇਂ ਨਹੀਂ ਪੈ ਗਈਆਂ।"

ਕਾਜ਼ੀ ਨਰਮ ਤੋਂ ਨਰਮ ਮੁਸਕਰਾਹਟ ਨਾਲ ਬੋਲਿਆ:

“ਹੂੰ, ਜਾਣਨੀ ਏਂ ਤੂੰ ਇਸ ਆਦਮੀ ਨੂੰ! ਤਾਂ ਫੇਰ ਢਿਲ — ਮਠ ਦੀ ਲੋੜ ਨਹੀਂ। ਮੇਰੇ ਕੋਲ ਆ, ਭਰਾਵਾ, ਤੇ ਆਪਣੇ ਹਜ਼ਾਰ ‘ਟਾਂਗੇ' ਲੈ ਲੈ। ਫ਼ੌਰਨ ਲੈ ਲੈ ਨੇ।”

ਕਾਜ਼ੀ ਨੇ ਆਪਣੇ ਗੱਲੇ ਵਿਚ ਹਥ ਪਾਇਆ, ਕੁਝ ਪੈਸੇ ਕੱਢੇ, ਤੇ ਇਕ ਹਜ਼ਾਰ ‘ਟਾਂਗੇ' ਗਿਣ, ਉਹਨਾਂ ਨੂੰ ਉਹਦੇ ਮਾਲਕ ਦੀ ਨਜ਼ਰ ਕਰ ਦਿਤਾ।

“ਤੇ ਹਾਂ, ਭੈਣੇਂ, ਹੁਣ ਤੂੰ ਆਪ ਵੇਖ ਲਿਐ, ਮੇਰੇ ਕੋਲ ਦੂਜੇ ਲੋਕਾਂ ਦੇ ਪੈਸੇ ਕਿੰਨੇ ਮਹਿਫ਼ੂਜ਼ ਨੇ ਤੇ ਮੇਰੇ'ਤੇ ਅਤਬਾਰ ਕੀਤਾ ਜਾ ਸਕਦੈ ਕਿ ਮੈਂ ਉਹ ਉਹਨਾਂ ਦੇ ਮਾਲਕਾਂ ਨੂੰ ਮੋੜ ਦੇਨਾਂ ' ਕਾਜ਼ੀ ਨੇ ਕਾਹਲੀ-ਕਾਹਲੀ ਆਖਿਆ। “ਆਪਣੀ ਸੰਦੂਕੜੀ ਏਥੇ ਛਡ ਜਾ ਤੇ ਚੈਨ ਨਾਲ ਆਪਣੇ ਘਰ ਜਾ।"

ਤੇ ਉਹਨੇ ਸੰਦੂਕੜੀ ਲਈ ਆਪਣੇ ਹਥ ਅਗੇ ਕੀਤੇ। ਉਸੇ ਪਲ ਔਰਤ ਦਾ ਮੁੰਡਾ ਗਲੀ ਵਿਚੋਂ ਭੱਜਾ — ਭੱਜਾ ਆਇਆ।

“ਅੰਮਾਂ," ਉਹਨੇ ਆਵਾਜ਼ ਦਿਤੀ। ‘ਛੇਤੀ ਨਾਲ ਘਰ ਆ! ਅੱਬਾ ਊਠਾਂ ਤੇ ਮਾਲ - ਅਸਬਾਬ ਨਾਲ ਵਾਪਸ ਆ ਗਿਐ ਤੇ ਤੈਨੂੰ ਉਡੀਕ ਰਿਹੈ।”

“ਓਏ! ਮੇਰਾ ਖਾਵੰਦ ਵਾਪਸ ਆ ਗਿਐ, ਇਸ ਲਈ ਹੁਣ ਮੈਨੂੰ ਚੋਰਾਂ ਤੋਂ ਡਰਨ ਦੀ ਲੋੜ ਨਹੀਂ,"

੨੦੫