ਪੰਨਾ:ਮਾਣਕ ਪਰਬਤ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਰ ਮੁਨਸਫ਼ੀ , ਕਰ ਮੁਨਸਫ਼ੀ , ਕਰ ਮੁਨਸਫ਼ੀ , ਪਰ ਵੇਖ ਕਚਹਿਰੀਏ ਮੈਂ , ਨਾਲ ਅਜ ਆਂਦਾ ਏ ਕੀ ! | ਉਹਨੇ ਇਹ ਇਕ ਵਾਰੀ ਕਿਹਾ , ਤੇ ਉਹਨੇ ਇਹ ਫੇਰ ਕਿਹਾ ਤੇ ਉਹਨੇ ਇਹ ਤੀਜੀ ਵਾਰੀ ਕਿਹਾ . ਤੇ ਮੁਨਸਫ਼ ਨੇ ਉਹਨੂੰ ਤਕਿਆ ਤੇ ਦਿਲ ਹੀ ਦਿਲ ਵਿਚ ਸੋਚਿਆ :

"ਜਟ ਮੈਨੂੰ ਸੋਨੇ ਦੀ ਰੈਣੀ ਤਾਂ ਨਹੀਂ ਵਿਖਾ ਰਿਹਾ ?'

ਤੇ ਉਹਨੇ ਇਕ ਵਾਰੀ ਫੇਰ ਵੇਖਿਆ ਤੇ ਉਹਨੂੰ ਚੋਖਾ ਮਾਲ ਭੁੱਲ ਜਾਣ ਦੀ ਆਸ ਹੋ ਗਈ । " ਪਰ ਜੇ ਇਹ ਸਿਰਫ਼ ਚਾਂਦੀ ਦੀ ਹੋਈ ਤਾਂ ," ਉਹਨੇ ਸੋਚਿਆ , ਫੇਰ ਵੀ ਚੰਗੀ-ਚੋਖੀ ਰਕਮ ਜੜ ਜਾਏਗੀ ਇਹਦੇ ਨਾਲ।

ਤੇ ਉਹਨੇ ਸਜ਼ਾ ਸੁਣਾ ਦਿੱਤੀ ਤੇ ਫ਼ੈਸਲਾ ਦਿੱਤਾ ਕਿ ਬੇ-ਪੂਛ ਘੋੜਾ ਉਸ ਸਮੇਂ ਤਕ ਗਰੀਬ 'ਭਰਾ ਨੂੰ ਰੱਖਣ ਲਈ ਦਿਤਾ ਜਾਵੇ , ਜਦੋਂ ਤਕ ਉਹਦੀ ਪੂਛਲ ਨਵੇਂ ਸਿਰੋਂ ਨਹੀਂ ਉਗ ਆਉਂਦੀ।

ਤੇ ਵਪਾਰੀ ਨੂੰ ਉਹਨੇ ਆਖਿਆ :

"ਤੇਰੇ ਪਿਉ ਨੂੰ ਮਾਰਨ ਲਈ ਸਜ਼ਾ ਦੇ ਤੌਰ ਤੇ ਇਹ ਆਦਮੀ ਐਨ ਓਸੇ ਹੀ ਪੁਲ ਥੱਲੇ ਬਰਫ਼ ਉਤੇ ਖੜਾ ਕੀਤੇ ਜਾਵੇ , ਤੇ ਤੂੰ ਪੁਲ ਤੋਂ ਇਹਦੇ ਉਤੇ ਛਾਲ ਮਾਰੇਂ ਤੇ ਇਹਨੂੰ ਉਸੇ ਤਰ੍ਹਾਂ ਹੀ ਮਾਰ ਦੇਵੇਂ , ਜਿਵੇ ਇਹਨੇ ਤੇਰੇ ਪਿਓ ਨੂੰ ਮਾਰਿਆ ਸੀ ।

ਤੇ ਇਹਦੇ ਨਾਲ ਮੁਕੱਦਮਾ ਖ਼ਤਮ ਹੋ ਗਿਆ।

ਰਿਜ਼ਕਵਾਨ ਭਰਾ ਨੇ ਗ਼ਰੀਬ ਭਰਾ ਨੂੰ ਆਖਿਆ :

“ਚਲ , ਕੋਈ ਗਲ ਨਹੀਂ , ਮੈਂ ਤੇਰੇ ਤੋਂ ਬੇ-ਪੂਛ ਘੋੜਾ ਈ ਲੈ ਲਵਾਂਗਾ।ਨਹੀਂ , ਨਹੀਂ , ਭਰਾਵਾ , ਗਰੀਬ ਆਦਮੀ ਨੇ ਜਵਾਬ ਦਿਤਾ। “ਉਵੇਂ ਈ ਰਹਿਣ ਦੇ , ਜਿਵੇਂ ਮੁਨਸਫ਼ ਨੇ ਫ਼ੈਸਲਾ ਸੁਣਾਇਐ। ਮੈਂ ਤੇਰੇ ਘੋੜੇ ਨੂੰ ਰਖ ਲਾਂਗਾ , ਜਦੋਂ ਤਕ ਉਹਦੀ ਪੂਛਲ ਫੇਰ ਨਹੀਂ ਉਗ ਆਉਂਦੀ । “ਮੈਂ ਤੈਨੂੰ ਤੀਹ ਰੂਬਲ ਦੇਨਾਂ , ਤੂੰ ਬਸ ਮੈਨੂੰ ਮੇਰਾ ਘੋੜਾ ਵਾਪਸ ਕਰ ਦੇ , ਉਹਨੇ ਆਖਿਆ। “ਸਤ ਬਚਨ , ਜਿਵੇਂ ਚਾਹੁਣੈ , ਉਵੇਂ ਈ ਕਰ ਲੈਣੇ ਆਂ , ਗਰੀਬ ਭਰਾ ਮੰਨ ਗਿਆ । ਰਿਜ਼ਕਵਾਨ ਭਰਾ ਨੇ ਪੈਸੇ ਗਿਣ ਦਿਤੇ ਤੇ ਉਹਨਾਂ ਵਿਚਾਲੇ ਮਾਮਲਾ ਨਜਿਠਿਆ ਗਿਆ। ਤਾਂ ਫੇਰ , ਵਪਾਰੀ ਵੀ ਤਰਲੇ-ਮਿੰਨਤ ਦੇ ਲਹਿਜੇ ਵਿਚ ਗਲ ਕਰਨ ਲਗਾ। “ਚਲ ਭਲੇ ਲੋਕਾ , ਭੁਲਾ ਦਈਏ ਏਸ ਸਾਰੇ ਮਾਮਲੇ ਨੂੰ , ਉਹਨੇ ਆਖਿਆ । "ਮੈਂ ਤੈਨੂੰ ਮੁਆਫ਼ ਕਰਨਾ । | ਜੇ ਮੈਂ ਨਾ ਵੀ ਕਰਾਂ , ਤਾਂ ਵੀ ਮੇਰਾ ਪਿਓ ਫੇਰ ਨਹੀਂ ਜਿਉਂ ਪੈਣ ਲਗਾ ।" “ਨਹੀਂ , ਨਹੀਂ , ਚਲਿਆ ਆ ਤੇ ਉਵੇਂ ਕਰ , ਜਿਵੇਂ ਮੁਨਸਫ਼ ਨੇ ਕਿਹਾ ਸੀ। ਪੁਲ ਤੋਂ ਮੇਰੇ ਉਤੇ ਡਿਗ। "ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ। ਚਲ ਸਲਾਹ ਕਰ ਲਈਏ। ਮੈਂ ਤੈਨੂੰ ਸੌ ਰੂਬਲ ਦੇ ਦਿਆਂਗਾ। | ਗ਼ਰੀਬ ਆਦਮੀ ਨੇ ਸੌ ਰੂਬਲ ਲੈ ਲਏ ਤੇ ਚੱਲਣ ਹੀ ਲਗਾ ਸੀ ਕਿ ਮੁਨਸਫ਼ ਨੇ ਉਹਨੂੰ ਆਪਣੇ ਕੋਲ ਸੋਦਿਆ ॥ ੩੭