ਪੰਨਾ:ਮਾਣਕ ਪਰਬਤ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਸਿਆ , ਜਿਹਦੀਆਂ ਮੁੱਛਾਂ ਲੰਮੀਆਂ ਤੋਂ ਲੰਮੀਆਂ ਸਨ। ਉਹ ਦਰਿਆ ਉਤੇ ਖਲੋਤਾ ਸੀ , ਤੇ ਉਹਦੇ ਇੱਕ ਮੁਛ ਨੂੰ ਵੱਟ ਦੇਣ ਨਾਲ ਪਾਣੀ ਚੀਰਿਆ ਜਾਂਦਾ ਸੀ ਤੇ ਪਰ੍ਹਾਂ ਵਹਿ ਜਾਂਦਾ ਸੀ ਤੇ ਦਰਿਆ ਦੀ ਸੁੱਕੀ ਤਹਿ ਉਤੇ ਟੁਰ ਕੇ ਲੰਘਣ ਲਈ ਰਾਹ ਬਣ ਜਾਂਦਾ ਸੀ।

ਖ਼ੂਰ ਹੋਈ , ਦੋਸਤਾ ! ਉਹਨਾਂ ਉਹਨੂੰ ਬੁਲਾਇਆ। "ਤੁਹਾਡੀ ਵੀ ਖ਼ੈਰ ਹੋਵੇ ! ਕੀ ਪਿਆ ਕਰਨੈਂ ? ‘ਦਰਿਆ ਪਾਰ ਕਰਨ ਲਈ ਪਾਣੀ ਚੀਰ ਰਿਹਾਂ। ਕਿੱਧਰ ਨੂੰ ਚੜਾਈਆਂ ਨੇ ? “ਜਿਥੇ ਕਿਤੇ ਆਪਣੀ ਕਿਸਮਤ ਬਣਾ ਸਕਾਂ। "ਅਸੀਂ ਵੀ ਤਾਂ ਓਥੇ ਈ ਜਾ ਰਹੇ ਹਾਂ। ਨਾਂ ਕੀ ਆ ? “ਕਰੂਤੀ-ਉਸ , ਮੁੱਛਾਂ ਨੂੰ ਵੱਟ ਦੇਣ ਵਾਲਾ । ਤੇ ਤੁਹਾਡੇ ਕੀ ਨਾਂ ਨੇ ?

“ਪੋਕਾਤੀ-ਰੋਸ਼ੇਕ , ਰਿੜਦਾ ਮਟਰ , ਸਵੇਰਨੀ-ਗੋਰਾ , ਪਹਾੜ ਹਿਲਾਣ ਵਾਲਾ ਤੇ ਵੇਰ-ਦੂਬ , ਸ਼ਾਹ ਬਲੂਤ ਪੁੱਟਣ ਵਾਲਾ । ਆ `ਕੱਠੇ ਚਲੀਏ ! ਚੱਲੋ !

ਤੇ ਉਹ ਇਕੱਠੇ ਚਲ ਪਏ ਤੇ ਇਕੱਠੇ ਜਾਣਾ ਉਹਨਾਂ ਨੂੰ ਬੜਾ ਹੀ ਸੌਖਾ ਲਗਾ , ਕਿਉਂ ਜੁ ਸਵੇਰਨੀਗਰਾ ਹੋਰ ਪਹਾੜ ਨੂੰ ਪਰ੍ਹਾਂ ਕਰ ਦੇਂਦਾ , ਵੇਰਤੀ-ਦੂਬ ਹਰ ਜੰਗਲ ਜੜੋ ਪੁਟ ਧਰਦਾ , ਤੇ ਕਰੂਤੀ-ਉਸ ਰਾਹ ਵਿਚ ਪੈਂਦੇ ਹਰ ਦਰਿਆ ਦਾ ਪਾਣੀ ਚੀਰ ਦੇਂਦਾ। · ਟੁਰਦਿਆਂ-ਟੁਰਦਿਆਂ ਉਹ ਇਕ ਬਹੁਤ ਵਡੇ ਜੰਗਲ ਵਿਚ ਆ ਵੜੇ ਤੇ ਓਥੇ ਉਹਨਾਂ ਨੂੰ ਇਕ ਨਿੱਕੀ ਜਹੀ ਝੁੱਗੀ ਦਿੱਸੀ। ਉਹ ਅੰਦਰ ਗਏ ਤੇ ਉਹਨਾਂ ਤਕਿਆ ਕਿ ਝੁੱਗੀ ਖਾਲੀ ਸੀ। "ਅਸੀਂ ਰਾਤ , ਇਸ ਝੁੱਗੀ 'ਚ ਕੱਟ ਸਕਣੇ ਹਾਂ , ' ਕਾਤੀ-ਗੋਰੋਸ਼ੇਕ ਨੇ ਕਿਹਾ। ਤੇ ਉਹਨਾਂ ਰਾਤ ਭੁੱਗੀ ਵਿਚ ਗੁਜ਼ਾਰੀ , ਤੇ ਅਗਲੀ ਸਵੇਰੇ ਪੌਕਾਤੀ-ਗੋਰੋਸ਼ੇਕ ਨੇ ਆਖਿਆ : ਸਵੇਰਨੀ-ਗਰਾ , ਤੂੰ ਘਰ ਰਹੋ , ਤੇ ਸਾਡੀ ਰੋਟੀ ਬਣਾ , ਤੇ ਅਸੀਂ ਤਿੰਨੇ ਸ਼ਿਕਾਰ ਲਈ ਜਾਣੇ ਆਂ।

ਤੇ ਉਹ ਚਲੇ ਗਏ ਤੇ ਸਵੇਰਨੀ-ਗੋਰਾ ਨੇ ਕਿੰਨੀਆਂ ਸਾਰੀਆਂ ਚੀਜ਼ਾਂ ਉਬਾਲੀਆਂ , ਭੁੰਨੀਆਂ ਤੇ ਚਾੜੀਆਂ ਹੈ ਓਰ ਸੈਣ ਲਈ ਲੰਮਾ ਪੈ ਗਿਆ। ਚਾਣਚਕ ਹੀ ਬਹੇ 'ਤੇ ਖੜਾਕ ਹੋਇਆ । ਬੂਹਾ ਖੋਲ ! ਕਿਸੇ ਆਵਾਜ਼ ਦਿੱਤੀ । ਕਿਥੋਂ ਆਇਐਂ ਬੋਲ , ਆਪੇ ਪਿਆ ਖੋਲ੍ਹ ! ਸਵੇਰਨੀ-ਗੋਰਾ ਨੇ ਪਰਤਵਾਂ ਜਵਾਬ ਦਿੱਤਾ। ਬੂਹਾ ਖੁਲ਼ ਗਿਆ , ਤੇ ਓਹੀਉ ਆਵਾਜ਼ ਫੇਰ ਚਿਲਕੀ : "ਮੈਨੂੰ ਦਹਿਲੀਜ਼ ਪਾਰ ਕਰਾ! ਤੈਨੂੰ ਪਤਾ ਨਾ ਸਾਰ , ਆਪੇ ਕਰ ਪਿਆ ਪਾਰ ! ਸਵੇਰਨੀ-ਗੋਰਾ ਨੇ ਜਵਾਬ ਦਿਤਾ। ਤੇ ਚਾਣਚਕ ਹੀ ਇਕ ਕੱਦੋਂ ਏਡੇ ਛੋਟੇ ਬੁੱਢੇ ਆਦਮੀ ਨੇ ਦਹਿਲੀਜ਼ ਪਾਰ ਕੀਤੀ , ਜਿੱਡਾ ਛੋਟਾ ਆਦਮੀ ਦੀ ਕਿਸੇ ਨਹੀਂ ਸੀ ਵੇਖਿਆ : ਉਹਦੀ ਦਾੜੀ ਏਨੀ ਲੰਮੀ ਸੀ ਕਿ ਉਹਨੇ ਜ਼ਮੀਨ ਉਤੇ ਪੂਰੇ ਪੰਜ ਫੁਟ ਮੱਲੇ ਹੋਏ | ਛੋਟੇ ਕਦ ਵਾਲੇ ਬੰਦੇ ਨੇ ਸਵੇਰਨੀ-ਗੋਰਾ ਨੂੰ ਛਤਿਆਂ ਤੋਂ ਫੜ ਲਿਆ ਤੇ ਉਹਨੂੰ ਕੰਧ ਉਤੇ ਠੁਕੇ ਇਕ ੪੫