ਪੰਨਾ:ਮਾਤਾ ਹਰੀ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛਾਪਾ ਮਾਰਨਾ ਸੀ।

ਪਰ ਭੇਦ ਗੁਝਾ ਨਾ ਰਿਹਾ। ਉਦੋਂ ੨੬ ਤਰੀਖ ਸੀ। ਇਤਨੇ ਲਕੋਏ ਹੋਏ ਭੇਦ ਦੇ ਨਿਕਲ ਜਾਣ ਦੇ ਬਾਵਜੂਦ ਵੀ ਛਾਪਾ ਮਾਰਿਆ ਗਿਆ—ਉਵੇਂ, ਜਿਵੇਂ ਪ੍ਰੋਗ੍ਰਾਮ ਬਣਾਇਆ ਸੀ, ਪਰ ਤ੍ਰੀਖ ਨੂੰ ਬਦਲ ਕੇ। ੨੭ ਤਰੀਖ ਦੀ ਰਾਤ ਨੂੰ ਚੁਪ-ਚਾਪ ਖੁੰਦਰਾਂ ਵਿਚੋਂ ਨਿਕਲ ਕੇ “ਅਣ-ਜੀਵ’’ ਦੀਪ ਉਤੇ ਛਾਪਾ ਮਾਰ ਦਿਤਾ ਗਿਆ। ਵੈਰੀ ਅਨਭੋਲ ਹੀ ਪਕੜੇ ਗਏ। ਏਸ ਛਾਪੇ ਵਿਚ ਬੜੀ ਹੀ ਜਿੱਤ ਮੰਨੀ ਜਾਣੀ ਸੀ ਜੇਕਰ ਉਸ ਛਾਪੇ ਵਿਚ ਜਵਾਨ ਅਫ਼ਸਰ ਨਾ ਮਾਰਿਆ ਜਾਂਦਾ ਤਾਂ। ਮੇਜਰ ਟਾਮਸ ਕੇਲਸਨ ਦਸਦਾ ਹੈ ਕਿ "ਜਦ ਛਾਪੇ ਤੋਂ ਵਾਪਸ ਮੁੜ ਰਹੇ ਸਾਂ ਤਾਂ ਉਸ ਅਫਸਰ ਨੂੰ ਪਟ ਵਿਚ ਗੋਲੀ ਲਗ ਗਈ। ਮੈਂ ਉਹਨੂੰ ਚੁਕ ਕੇ ਆਪਣੇ ਮੋਰਚਿਆਂ ਵਿਚ ਵਾਪਸ ਲਿਜਾ ਰਿਹਾ ਸਾਂ ਕਿ ਮੁੜ ਇਕ ਹੋਰ ਗੋਲੀ ਉਹਦੇ ਗਲੇ ਥਾਂੜੀ ਲੰਘ ਗਈ ਤੇ ਉਹ ਮੇਰਿਆਂ ਮੋਢਿਆਂ ਉਤੇ ਲੋਥ ਹੋ ਕੇ ਪਿਆ ਸੀ। ਜਦੋਂ ਇਹ ਹਾਦਸਾ ਹੋਇਆ, ਉਹ ਦੇ ਕੁਝ ਚਿਰ ਪਹਿਲਾਂ ਉਹ ਅਫ਼ਸਰ ਮੈਨੂੰ ਆਪਣੀ ਛੁਟੀ ਬਾਰੇਜਿਹੜੀ ਉਹਨੇ ਪੈਰਸ ਵਿਚ ਕਟੀ ਸੀਕੁਝ ਦਸਣ ਲਗਾ ਸੀ। ਉਹ ਦੀਆਂ ਬੁਲ੍ਹੀਆਂ ਨੇ ਏਹ ਸ਼ਬਦ ਘੜੇ ਹੀ ਸਨ ‘ਜੇਕਰ ਅਸਾਂ ਨੂੰ ਮਰ ਜਾਨੀ ਉਹ ਨਾਚੀ ਮਿਲ ਜਾਂਦੀ....' ਤਦ ਉਹ ਵੱਡੀ ਚੁਪ ਨਾਲ ਚੁਪ ਹੋ ਗਈਆਂ ਸਨ!

“ਜਦ ਮੈਂ ਫ਼ਰਾਂਸ ਵਿਚ ਸਾਂ ਤਾਂ ਏਸ ਜਵਾਨ ਅਫ਼ਸਰ ਮਿ: ਹਾਗ ਬਾਰੇ ਕੁਝ ਪੁਛਾਂ ਕੀਤੀਆਂ ਕਿ ਕਿਵੇਂ ਉਹਨੇ ਆਪਣੀ ਥੋੜੀ ਛੁਟੀ ਪੈਰਸ ਵਿਚ ਗੁਜਾਰੀ ਸੀ। ਜੋ ਕੁਝ ਪਤਾ ਲਗਾ ਉਸ ਵੇਲੇ ਮਾਮੂਲੀ ਦਿਸਿਆ, ਪਰ ਪਿਛੋਂ...........।"

ਉਹ ਕਾਲੀਆਂ ਐਨਕਾਂ ਜਿਹੜੀਆਂ ਲਿਆਉਣੀਆ ਸਨ, ਮਿ: ਹਾਗ ਅਤੇ ਉਹਦਾ ਇਕ ਸਾਥੀ ਪੈਰਸ ਲੈਣ ਗਏ ਸਨ, ਕਿਉਂਕਿ ਉਹ ਹੋਰ ਕਿਧਰੋਂ ਮਿਲਣੀਆਂ ਮੁਸ਼ਕਲ ਸਨ। ਏਹ

੧੧.