ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/103

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਫ਼ਰਾਂਸ ਵਾਲਿਆਂ ਖ਼ਬਰ ਦੇ ਦਿਤੀ ਸੀ, ਪਰ ਉਹਨੂੰ ਕੋਈ ਪੱਕੀ ਸ਼ਹਾਦਤ ਨਹੀਂ ਸੀ ਮਿਲੀ ਜਿਸ ਨਾਲ ਉਹ ਬਰਤਾਨੀਆ ਦੀ ਕਚਿਹਰੀ ਵਿਚ ਮਾਤਾ ਹਰੀ ਵਿਰੁਧ ਮੁਕੱਦਮਾ ਦਾਇਰ ਕਰਕੇ ਉਹਨੂੰ ਦੋਸ਼ੀ ਬਣਾ ਸਕਦਾ। ਏਸ ਲਈ ਉਹਨੇ ਮਾਤਾ ਹਰੀ ਨੂੰ ਆਖਿਆ ਕਿਉਂਕਿ ਉਹਨੇ ਦੇਸ ਨੂੰ ਕੋਈ ਹਾਣ ਨਹੀਂ ਸੀ ਪਹੁੰਚਾਇਆ, ਏਸ ਲਈ ਉਹ ਮਾਤਾ ਹਰੀ ਨੂੰ ਹਾਲੈਂਡ ਜਾਣ ਦੀ ਆਗਿਆ ਦੇ ਦੇਵੇਗਾ। ਉਹਨੇ ਮਿੱਤ੍ਰਾਨਾ ਨਸੀਹਤ ਵੀ ਦਿਤੀ। ਚੰਗਾ ਹੁੰਦਾ ਜੇਕਰ ਮਾਤਾ ਹਰੀ ਉਹਦਾ ਚੇਤਾ ਰਖਦੀ। ਉਸ ਆਖਿਆ ਸੀ:

“ਚੰਗਾ ਹੋਵੇਗਾ ਜੇਕਰ ਜੰਗ ਦੇ ਦਿਨਾਂ ਵਿਚ ਤੂੰ ਹਾਲੈਂਡ ਹੀ ਰਹੇਂਗੀ ਅਤੇ ਜਰਮਨੀ ਜਾਂ ਫ਼ਰਾਂਸ ਵਿਚ ਆਉਣ ਦੀ ਕੋਸ਼ਸ਼ ਨਹੀਂ ਕਰਨ ਲਗੀ।”

ਖ਼ਬਰੇ ਮਾਤਾ ਹਰੀ ਏਸ ਫੰਦੇ ਵਿਚੋਂ ਨਿਕਲ ਕੇ ਬੜੀ ਖੁਸ਼ ਹੋਈ ਸੀ। ਉਹਨੇ ਆਖਿਆ:

"ਸ੍ਰੀ ਮਾਨ ਜੀ, ਮੈਂ ਆਪਣੇ ਦਿਲ ਦੀ ਤਹਿ ਤੋਂ ਤੁਸਾਂ ਦਾ ਧੰਨਵਾਦ ਕਰਦੀ ਹਾਂ। ਜੋ ਕੁਝ ਮੈਂ ਕਰਦੀ ਰਹੀ ਹਾਂ ਹੁਣ ਨਹੀਂ ਕਰਨ ਲੱਗੀ। ਤੁਸੀਂ ਮੇਰੇ ਤੇ ਪੂਰਾ ਯਕੀਨ ਕਰੋ।"

ਏਸ ਤਰ੍ਹਾਂ ਟਾਮਸਨ ਨੇ ਮਾਤਾ ਹਰੀ ਨੂੰ “ਅੱਗ" ਤੋਂ ਬਾਹਰ ਪੈਰ ਰਖਣ ਦਿਤੇ। ਪਰ ਓਹਨੇ ਟਾਮਸਨ ਦੀ ਸਲਾਹ ਨੂੰ ਅਤੇ ਆਪਣੇ ਇਕਰਾਰ ਨੂੰ ਵਿਸਾਰ ਦਿਤਾ। ਇਹ ਗੱਲ ਸਾਫ਼ ਦਿਸਦੀ ਹੈ ਕਿ ਮਾਤਾ ਹਰੀ ਇਹ ਨਹੀਂਂ ਸੀ ਜਾਣਦੀ ਕਿ ਬਰਤਾਨੀਆਂ ਦੇ ਖੁਫ਼ੀਆਂ ਸਿਪਾਹੀਆਂ ਨੂੰ ਜਿਹੜੇ ਹਾਲੈਂਡ ਅਤੇ ਜਰਮਨੀ ਵਿਚ ਕੰਮ ਕਰਦੇ ਸਨ, ਕਿਹਾ ਗਿਆ ਸੀ ਕਿ ਮਾਤਾ ਹਰੀ ਦੀਆਂ ਹਰਕਤਾਂ ਨੂੰ ਤਕਦੇ ਰਹਿਣ ਅਤੇ ਬਰਤਾਨੀਆਂ ਦੇ ਅਫ਼ਸਰ ਨੂੰ ਪਤਾ ਦੇਂਂਦੇ ਰਹਿਣ।

੧੦੪.