ਮਾਤਾ ਹਰੀ ਜਦ ਅਮੱਸਟਰਡਮ ਪਹੁੰਚੀ ਤਾਂ ਝਟ ਪਟ ਮੈਕਸਨੀਊਡਰ ਨਾਮੇ ਤਮਾਕੂ ਫ਼ਰੋਸ਼ ਦੀ ਦੁਕਾਨ ਉੱਤੇ ਗਈ। ਖੁਫ਼ੀਆ ਮਹਿਕਮਾ ਪਹਿਲਾਂ ਹੀ ਏਸ ਦੁਕਾਨ ਨੂੰ ਆਪਣੀ ਪੱਕੀ ਨਿਗਰਾਨੀ ਹੇਠ ਰਖਦਾ ਸੀ, ਕਿਉਂਕਿ ਏਸ ਗੱਲ ਦਾ ਸ਼ਕ ਸੀ ਕਿ ਇਹ ਦੁਕਾਨ ਜਾਸੂਸਾਂ ਦਾ ਲੈਟਰ-ਬਕਸ ਬਣੀ ਹੋਈ ਸੀ। ਡਾਕ ਨੂੰ ਪਰਖਣ ਵਾਲੇ ਜਾਣਦੇ ਸਨ ਕਿ ਜਦ ਕਦੀ ਤਮਾਕੇ ਵੇਚਣ ਵਾਲੇ ਦੇ ਨਾਮ ਉਤੇ ਆਈ ਚਿੱਠੀ ਨੂੰ ਫੋਲਿਆ ਜਾਂਦਾ ਸੀ ਤਦ ਉਹਦੇ ਵਿਚੋਂ ਕੋਈ ਨਾ ਕੋਈ ਭੇਦ ਵਾਲੀ ਗੱਲ ਲਭ ਪੈਂਦੀ ਸੀ। ਮਾਤਾ ਹਰੀ ਦੀਆਂ ਉਸ ਦੁਕਾਨ ਤੇ ਪਾਈ ਫੇਰੀਆਂ ਦੀ ਰਪੋਟ ਲੰਡਨ ਅਤੇ ਪੈਰਸ ਕੀਤੀ ਗਈ। ਸ਼ਕ ਹੋਰ ਵੀ ਪੱਕਾ ਹੋ ਗਿਆ।
ਜਦ ਮਾਤਾ ਹਰੀ ਘਰ ਚਲੀ ਗਈ ਤਾਂ ਜਰਮਨ ਦਾ ਖੁਫ਼ੀਆ ਮਹਿਕਮਾ ਇਕ ਚਾਲਾਕ ਬਰਤਾਨਵੀ ਖੁਫ਼ੀਆ ਸਿਪਾਹੀ ਤੋਂ ਬੜਾ ਤੰਗ ਆ ਗਿਆ ਸੀ। ਉਹਦਾ ਭੇਦ ਪਾਉਣ ਦੇ ਲਖ ਉਪਰਾਲੇ ਕੀਤੇ ਗਏ, ਪਰ ਬਣ ਕੁਝ ਨਾ ਆਇਆ। ਜਦੋਂ ਹੋਰ ਵੱਡੇ ਅਫ਼ਸਰਾਂ ਨੇ ਝਾੜ ਝੰਬ ਕੀਤੀ ਤਾਂ ਮਾਤਾ ਹਰੀ ਦੀ ਮਦਦ ਲੈਣ ਦਾ ਇਰਾਦਾ ਕੀਤਾ ਗਿਆ। ਇਹ ਵੀ ਖ਼ਿਆਲ ਕੀਤਾ ਜਾਂਦਾ ਸੀ ਕਿ ਉਸ ਬਰਤਾਨਵੀ ਜਾਸੂਸ ਨੂੰ ਮਾਤਾ ਹਰੀ ਜਾਣਦੀ ਸੀ।
ਜਿਸ ਮੁਸ਼ਕਲ ਕੰਮ ਵਿਚ ਮਾਤਾ ਹਰੀ ਪਾਈ ਗਈ, ਏਸ ਨੂੰ ਜਾਣਨ ਲਈ ਇਹ ਜ਼ਰੂਰੀ ਦਿਸਦਾ ਹੈ ਕਿ ਅਸੀਂ ਉਸ ਬਰਤਾਨਵੀ ਜਾਸੂਸ ਬਾਰੇ ਕੁਝ ਜਾਣ ਲਈਏ।
"ਮਿ: ਸੀ.” ਦਾ ਨਾਮ ਕਈ ਜਾਣਦੇ ਸਨ, ਪਰ ਘਟ ਆਦਮੀ ਹੀ ਜਾਣਦੇ ਸਨ ਕਿ ਏਸ ਨਾਮ ਹੇਠਾਂ ਇਕ ਬਰਤਾਨਵੀ ਕਪਤਾਨ "ਰੋਲੀ" ਨਾਮੀ ਲੁਕਿਆ ਬੈਠਾ ਸੀ। ਇਹ ਸਮੁੰਦਰੀ ਜਾਸੂਸਾਂ ਦਾ "ਰਾਜਾ" ਸੀ। ਰੈਲੀ ਵਿਚ ਖ਼ਾਸ ਸਿਫ਼ਤ ਇਹ ਸੀ ਕਿ ਉਹ ਬਹੁਤ ਸਾਰੀਆਂ ਜ਼ਬਾਨਾਂ
੧੦੫.