ਪੰਨਾ:ਮਾਤਾ ਹਰੀ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਚੰਗੀ ਤਰ੍ਹਾਂ ਵਾਕਫ਼ੀ ਰਖਦਾ ਸੀ, ਅਤੇ ਜਿਸ ਦੇਸ ਦੀ ਬੋਲੀ ਨੂੰ ਬੋਲਦਾ ਸੀ ਉਸੇ ਦੇਸ ਦਾ ਵਾਸੀ ਵੀ ਬਣ ਸਕਦਾ ਸੀ। ਏਹਦੇ ਨਾਲ ਨਾਲ ਉਹ ਬੜੀ ਤੇਜ਼ ਬੁੱਧੀ ਵਾਲਾ, ਉਪਜਾਊ ਖ਼ਿਆਲਾਂ ਵਾਲਾ, ਹਾਜ਼ਰ-ਜਵਾਬ ਅਤੇ ਦਲੇਰ ਸੀ। ਉਹ ਯੂਰਪ ਦੇ ਕਈ ਦੇਸਾਂ ਨਾਲ ਇਤਨੀ ਚੰਗੀ ਵਾਕਫ਼ੀ ਰਖਦਾ ਸੀ ਕਿ ਉਤਨੀ ਖਵਰੇ ਆਪਣੇ ਦੇਸ ਨਾਲ ਵੀ ਨਹੀਂ ਸੀ ਰਖਦਾ।

ਜਿਹੜੀ ਚਲਾਕੀ ਰੈਲੀ ਨੇ ਜਰਮਨੀ ਵਾਲਿਆਂ ਨਾਲ ਕੀਤੀ ਉਹ ਰੁਮਾਂਚ ਨਾਲ ਭਰੀ ਪਈ ਹੈ। ਉਹਦਾ ਮੁਕਾਬਲਾ ਕਿਸੇ ਹੋਰ ਨੇ ਘਟ ਹੀ ਕੀਤਾ ਹੈ।

ਜਰਮਨ ਫ਼ੌਜ ਦੇ ਵੱਡੇ ਦਫ਼ਤਰ ਵਿਚ ਹੁਕਮ ਭੇਜਿਆ ਗਿਆ ਕਿ ਉਹ ਇਕ ਆਪਣੇ ਜ਼ਿੰਮੇਵਾਰ ਅਫਸਰ ਨੂੰ ਬਾਦਸ਼ਾਹ ਪਾਸ ਭੇਜੇ ਤਾਂ ਜੋ ਉਹ ਸਮੁੰਦਰੀ ਪਾਲਿਸੀ ਬਾਰੇ ਸਹੀ ਗਲ ਬਾਤ ਸਮਝ ਜਾਵੇ। ਇਕ ਮਾਮੂਲੀ ਨਿੱਕੇ ਅਫ਼ਸਰ ਨੂੰ ਏਸ ਕੰਮ ਲਈ ਚੁਣਿਆ ਗਿਆ। ਜਦ ਸਬਮਰੀਨਾਂ ਦੀ ਨਵੀਂ ਪਾਲਿਸੀ ਨੂੰ ਉਹਦੇ ਸਾਹਮਣੇ ਰਖਿਆ ਗਿਆ ਤਾਂ ਉਸ ਜਵਾਨ ਅਫ਼ਸਰ ਨੇ ਸਮੁੰਦਰੀ ਅਤੇ ਖੁਸ਼ਕੀ ਫ਼ੌਜਾਂ ਦੇ ਇੰਤਜ਼ਾਮ ਬਾਰੇ ਬੜੀ ਹੀ ਵਾਕਫ਼ੀ ਦਸੀ। ਉਹਦੇ ਕਈ ਗਲਾਂ ਬਾਰੇ ਸਵਾਲ ਪੁੱਛੇ, ਕਈ ਗੁੰਝਲਾਂ ਨੂੰ ਹਲ ਕੀਤਾ ਅਤੇ ਅਖ਼ੀਰ ਵਿਚ ਆਖਿਆ ਕਿ ਏਸ ਗਲ ਦਾ ਅਸਰ ਤਦ ਹੀ ਠੀਕ ਹੋ ਸਕਣਾ ਸੀ ਜੇਕਰ ਸਾਰੀ ਫ਼ੌਜ ਮਿਲ ਕੇ ਕੰਮ ਕਰੇ ਤਾਂ। ਉਹਨੇ ਇਤਨੀ ਲਿਆਕਤ ਅਤੇ ਸਮਝ ਦਸੀ ਕਿ ਸਮਝਾਣ ਵਾਲਿਆਂ ਨੂੰ ਯਕੀਨ ਹੋ ਗਿਆ ਕਿ ਉਹ ਫ਼ੌਜ ਦੇ ਵਡੇ ਦਫ਼ਤਰ ਵਿਚ ਜਾ ਕੇ ਕੁਝ ਗ਼ਲਤ ਮਲਤ ਨਹੀਂ ਦਸਣ ਲਗਾ ਅਤੇ ਬਾਦਸ਼ਾਹ ਏਸ ਅਫ਼ਸਰ ਉਤੇ ਇਤਨਾ ਖੁਸ਼ ਹੋਇਆ ਕਿ ਉਹਨੂੰ ਆਪਣੇ ਘਰ ਰੋਟੀ ਖੁਆਣ ਲਈ ਸਦਾ ਵੀ ਦੇ ਦਿਤਾ।

ਪਰ ਬਾਦਸ਼ਾਹ ਕੈਸਰ ਦੇ ਘਰ ਰੋਟੀ ਖਾਣ ਵਾਲਾ

੧੦੬.