ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/106

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

"ਮਿ:ਸੀ-ਬਰਤਾਨਵੀ ਏਜੰਟ ਹੀ ਸੀ।

ਇਹ ਕੰਮ ਕਰਨ ਵਿਚ "ਮਿ:ਸੀ" ਨੇ ਬੜੀ ਹੀ ਚਲਾਕੀ ਤੋਂ ਕੰਮ ਲਿਆ। ਫੇਰ ਰਾਜ-ਦੁਲਾਰੇ ਰਪਰੋਚ ਦੇ ਇਕ ਬਾਡੀਗਾਰਡ ਨੂੰ ਕੈਦ ਕਰ ਕੇ ਉਹਦੀ ਸ਼ਕਲ ਆਦਿ ਬਣਾ ਕੇ ਕਿਤਨੀ ਦੇਰ ਤਕ ਕੰਮ ਕਰਦਾ ਰਿਹਾ ਸੀ ਅਤੇ ਖ਼ਬਰਾਂ ਭੇਜਦਾ ਰਿਹਾ ਸੀ। ਫੇਰ ਉਹ ਰੂਸ ਵਿਚ ਕੰਮ ਕਰਨ ਲਈ ਚਲਿਆ ਗਿਆ। ਇਥੇ ਕੰਮ ਕਰਦਿਆਂ ਉਹਨੇ ਜੀਨੋਵਿਫ ਦੇ ਉਸ ਮਸ਼ਹੂਰ ਖ਼ਤ ਨੂੰ ਰੋਕਿਆ, ਜਿਸ ਦੇ ਰੋਕਣ ਨਾਲ ਮੈਕਡੋਲੈਂਡ ਦੀ ਪਹਿਲੀ ਕੋਸ਼ਸ਼ ਨੂੰ ਕਿ ਬਰਤਾਨੀਆ ਵਿਚ ਮਜ਼ਦੂਰ ਪਾਰਟੀ ਦੀ ਵਜ਼ੀਰੀ ਹੋ ਜਾਏ, ਸਿਰੇ ਨਾ ਚੜ੍ਹਨ ਦਿਤਾ। ਪਰ ਰੂਸ ਦੀ ਖੁਫ਼ੀਆ ਪੁਲੀਸ ਉਹਦੇ ਉਤੇ ਸ਼ੱਕ ਕਰਨ ਲਗ ਪਈ ਸੀ। ਉਹ ਰੂਸ ਦਾ ਖੁਫ਼ੀਆ ਮਹਿਕਮਾ ਬਦਲਾ ਲੈਣ ਵਿਚ ਮਸ਼ਹੂਰ ਸੀ। ਉਹ ਕਿਸੇ ਸਮੇਂ ਦੀ ਤਾੜ ਵਿਚ ਸੀ। ਜਦ ਮਿ:ਸੀ ਰੁਸ ਵਾਪਸ ਆ ਰਿਹਾ ਸੀ ਤਾਂ ਰੂਸ ਦੇ ਕੁਝ ਜਾਸੂਸਾਂ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਜਦੋਂ ਜਰਮਨੀ ਦੀ ਹੱਦ ਨੂੰ ਟਪ ਕੇ ਉਹਨੇ ਰੂਸ ਦੀ ਹਦ ਵਿਚ ਪੈਰ ਰਖਿਆ ਸੀ ਤਾਂ ਰੂਸ ਦੇ ਜਾਸੂਸਾਂ ਨੇ ਮਿ: ਸੀ ਨੂੰ ਪਸਤੌਲ ਦੀਆਂ ਗੋਲੀਆਂ ਨਾਲ ਉਥੇ ਹੀ ਭੁੰਨ ਸੁਟਿਆ।

ਇਹੋ ਜਿਹਾ ਇਹ ਆਦਮੀ ਸੀ ਜਿਸ ਦੀਆਂ ਚਲਾਕੀਆਂ ਨੂੰ ਨੰਗਿਆਂ ਕਰਨ ਲਈ ਮਾਤਾ ਹਰੀ ਨੂੰ ਲਾਇਆ ਗਿਆ ਸੀ। ਏਹ ਕੰਮ ਕੇਵਲ ਏਸੇ ਗਲ ਕਰ ਕੇ ਸੌਂਪਿਆ ਗਿਆ ਸੀ ਕਿ ਮਾਤਾ ਹਰੀ ਉਹਦੀ ਥੋੜੀ ਜਿਨੀ ਵਾਕਫ਼ ਸੀ। ਉਨ੍ਹਾਂ ਦੀ ਜਾਣ-ਪਛਾਣ ਲੜਾਈ ਦੇ ਪਹਿਲੋਂ ਹੀ ਹੋਈ ਸੀ। ਜਰਮਨੀ ਵਾਲੇ ਖ਼ਿਆਲ ਕਰਦੇ ਸਨ ਕਿ ਉਸ ਆਦਮੀ ਕੋਲ ਕੋਈ ਲੁੜੀਂਦਾ ਭੇਦ ਸੀ, ਏਸ ਲਈ ਮਾਤਾ ਹਰੀ ਨੂੰ ਉਹਦੇ ਨਾਲ ਮਿੱਤ੍ਰਤਾ ਪਾਉਣ ਲਈ ਕਿਹਾ ਗਿਆ ਸੀ। ਇਹ ਜਾਣਦੀ ਹੋਈ ਕਿ ਉਹ ਹਿੰਦ ਵਿਚ ਕੰਮ ਕਰ ਚੁਕਿਆ ਸੀ।

੧੦੭.