ਉਹਨੇ ਖ਼ਿਆਲ ਕੀਤਾ ਕਿ ਜੇਕਰ ਹਿੰਦ ਦੀਆਂ ਗਲਾਂ ਛੇੜੇਗੀ ਤਾਂ ਸ਼ਾਇਦ ਹੋਰ ਵਾਕਫ਼ੀ ਪੈ ਜਾਏਗੀ। ਏਸ ਲਈ ਬਰਤਾਨਵੀਂ ਜਾਸੂਸ ਦੇ ਨੇੜੇ ਗਈ ਅਤੇ ਆਖਿਆ:
“ਕੀ ਅਸੀਂ ਪਹਿਲੋਂ ਨਹੀਂ ਸਾਂ ਮਿਲੇ? ਹਾਂ ਠੀਕ। ਹਿੰਦ ਵਿਚ। ਕੀ ਇਹ ਠੀਕ ਨਹੀਂ?"
“ਮੇਰੇ ਖ਼ਿਆਲ ਅਨੁਸਾਰ ਬਰਲਨ ਵਿਚ", ਉਸ ਅਫ਼ਸਰ ਦਾ ਉਤਰ ਸੀ, ਏਸ ਗਲ ਨੂੰ ਸੁਣ ਕੇ ਮਾਤਾ ਹਰੀ ਨੇ ਚੋਕੰਨਿਆਂ ਹੋ ਜਾਣਾ ਚਾਹੀਦਾ ਸੀ ਕਿ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਤਾਨਵੀ ਖੁਫ਼ੀਆ ਮਹਿਕਮਾ ਮਾਤਾ ਹਰੀ ਉਤੇ ਸ਼ੱਕ ਕਰਦਾ ਸੀ।
ਪਰ ਇਹ ਖ਼ਿਆਲ ਪੈਂਦਾ ਹੈ ਕਿ ਮਾਤਾ ਹਰੀ ਨੂੰ ਏਸ ਗਲ ਦੀ ਸਮਝ ਕਦੀ ਵੀ ਪੂਰੀ ਤਰ੍ਹਾਂ ਨਹੀਂ ਸੀ ਆਈ। ਅਤੇ ਨਾ ਹੀ ਮਾਤਾ ਹਰੀ ਇਤਨੀ "ਡਰਾਕਲ" ਸੀ ਕਿ ਇਨ੍ਹਾਂ ਛੋਟੀਆਂ ਮੋਟੀਆਂ ਗਲਾਂ ਦਾ ਪਤਾ ਆਪਣੇ ਅਫਸਰਾਂ ਨੂੰ ਦੇਂਦੀ। ਇਸ ਲਈ ਖੁਫੀਆ ਮਹਿਕਮੇ ਦੇ ਅਫ਼ਸਰਾਂ ਨੂੰ ਪਤਾ ਨਾ ਲਗਣ ਕਰ ਕੇ ਉਹ ਦਸ ਨਾ ਸਕੇ ਕਿ ਇਹ ਖ਼ਤਰੇ ਦੀਆ ਘੰਟੀਆਂ ਸਨ। ਪਰ ਏਸ ਆਦਮੀ ਦਾ ਮਾਤਾ ਹਰੀ ਨੂੰ ਵੀ ਕੋਖ਼ੀ ਖੁਰਾ ਖੋਜ ਨਾ ਲਭਾ। ਮਾਤਾ ਹਰੀ ਮੁੜ ਜਰਮਨੀ ਵਾਪਸ ਆ ਗਈ, ਪਰ ਇੱਥੇ ਕੋਈ ਕੰਮ ਨਹੀਂ ਸੀ ਦਿਸਦਾ।
ਏਹ ਜਰਮਨ ਖੁਫ਼ੀਆ ਮਹਿਕਮੇ ਦੀ ਹਤਕ ਹੋਵੇਗੀ ਜੇਕਰ ਅਸੀਂ ਖ਼ਿਆਲ ਕਰ ਲਈਏ ਕਿ ਉਹ ਮਹਿਕਮਾ ਏਹ ਉਮੀਦ ਕਰਦਾ ਸੀ ਕਿ ਮਾਤਾ ਹਰੀ ਜਲਦੀ ਹੀ ਉਨ੍ਹਾਂ ਦੇ ਸ਼ਿਕਾਰ ਨੂੰ ਲਭ ਸਕੇਗੀ। ਉਹ ਕਾਫ਼ੀ ਸਿਆਣੇ ਸਨ ਜਿਸ ਕਰਕੇ ਉਹਨਾਂ ਚੰਗੀ ਕਿਸਮਤ ਲਈ ਹਦੋਂ ਬਾਹਲੀ ਉਮੀਦ ਰਖਦੇ ਸਨ ਅਤੇ ਨਾ ਹੀ ਆਪਣੇ ਜ਼ੋਰੀਆਂ ਨੂੰ ਬੇਹਦ ਤਾਕਤ ਵਾਲੇ ਮੰਨਦੇ ਸਨ, ਪਰ ਉਹ ਯਕੀਨ ਜ਼ਰੂਰ ਰਖਦੇ ਸਨ ਕਿ
੧੦੮.