ਪੰਨਾ:ਮਾਤਾ ਹਰੀ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਈ ਰਾਹ ਲਭ ਪਵੇਗਾ। ਇਕ ਤਰੀਕਾ ਅਖ਼ਤਿਆਰ ਕੀਤਾ ਜਿਸ ਨਾਲ ਬੈਲਜੀਅਮ ਦੇ ਜਾਸੂਸਾਂ ਵਲੋਂ ਉਹ ਹਦ ਤਕ ਸੁਰਖਰੂ ਹੋ ਸਕੇ ਸਨ।

ਜਦ ਜਰਮਨ ਵਾਲਿਆਂ ਨੂੰ ਪਤਾ ਲਗਿਆ ਕਿ ਕਿਵੇਂ ਜਾਸੂਸਾਂ ਨੂੰ ਉਨ੍ਹਾਂ ਦੀਆਂ ਫੌਜਾਂ ਦੇ ਪਿਛਵਾੜੇ ਹਵਾਈ ਜਹਾਜ਼ਾਂ ਨਾਲ ਸੁਟਿਆ ਜਾਂਦਾ ਸੀ, ਤਾਂ ਉਹ ਬੜੇ ਖੁਸ਼ ਹੋਏ ਕਿਉਂਕਿ ਉਹ ਇਨ੍ਹਾਂ ਜਾਸੂਸਾਂ ਕੋਲੋਂ ਤੰਗ ਆ ਗਏ ਸਨ। ਬੈਲਜੀਅਮ ਵਿਚ ਜਿਹੜਾ ਜਾਸੂਸੀ ਕੰਮ ਦੁਵੱਲੀ ਹੋ ਰਿਹਾ ਸੀ ਬੜਾ ਹੀ ਮਜ਼ੇਦਾਰ ਹੋਣਾ ਏ? ਬਰਤਾਨੀਆਂ ਅਤੇ ਫਰਾਂਸ ਵਾਲਿਆਂ ਨੂੰ ਲਗ ਭਗ ਹਰ ਬੈਲਜੀਅਮ ਦੇ ਦੇਸ ਵਾਸੀ ਦੀ ਮਦਦ ਮਿਲ ਜਾਂਦੀ ਸੀ। ਬੈਲਜੀਅਮ ਕਾਫੀ ਤਗੜੇ ਅਤੇ ਸਿਆਣੇ ਸਨ ਅਤੇ ਉਨ੍ਹਾਂ ਅੰਦਰ ਦੇਸ ਪਿਆਰ ਦੀ ਚਿਣੰਗ ਦੀ ਅਜੇ ਬਲਦੀ ਸੀ। ਏਸ ਦੇਸ਼ ਪਿਆਰ ਦੇ ਸਦਕੇ ਹਮਲਾ ਕਰਨ ਵਾਲੀ ਫ਼ੌਜ ਨੂੰ ਬੜਾ ਖੇਦ ਪਹੁੰਚਦਾ ਸੀ, ਕਿਉਂਕਿ ਏਸ ਤਰ੍ਹਾਂ ਸਾਰੇ ਸਿਆਣੇ ਦੀਮਾਗ਼ ਉਨ੍ਹਾਂ ਦੇ ਬਰਖਿਲਾਫ਼ ਕੰਮ ਕਰਦੇ ਸਨ-ਖੁਲ੍ਹੀ ਤਰ੍ਹਾਂ, ਜਾਸੂਸ ਬਣ ਕੇ, ਜਾਂ ਛਿਪ ਕੇ ਜਰਮਨੀ ਦੇ ਜਾਸੂਸਾਂ ਦੇ ਰਾਹ ਵਿਚ ਰੁਕਾਵਟਾਂ ਪਾ ਕੇ।

ਪਰ ਮਸ਼ਹੂਰ ਸਟੇਬਰ ਨੇ ਵੇਖਿਆ ਕਿ ਗੁਨਾਹਗਾਰ ਮੁਜ਼ਰਮ ਅਤੇ ਧੋਖੇਬਾਜ਼ ਭਾਵੇਂ ਕਮੀਨੇ ਲੋਕੀ ਹੁੰਦੇ ਹਨ, ਤਦ ਵੀ ਉਹ ਜਾਸੂਸਾਂ ਦਾ ਕੰਮ ਕਾਫ਼ੀ ਚੰਗੀ ਤਰ੍ਹਾਂ ਤੋਰ ਸਕਦੇ ਸਨ। ਏਸ ਲਈ ਜਰਮਨੀ ਵਾਲਿਆਂ ਨੇ ਫ਼ਰਾਂਸ ਅਤੇ ਬੈਲਜੀਅਮ ਦੀਆਂ ਉਨ੍ਹਾਂ ਥਾਵਾਂ ਵਿਚ ਜਿਹੜੀਆਂ ਉਨ੍ਹਾਂ ਸਾਂਭ ਲਈਆਂ ਸਨ, ਹਰ ਉਸ ਕੈਦੀ ਨੂੰ ਛੱਡਣਾ ਸ਼ੁਰੂ ਕਰ ਦਿਤਾ ਜਿਹੜਾ ਆਪਣੀ ਰਿਹਾਈ ਬਦਲੇ ਆਪਣੇ ਦੇਸ ਨਾਲ ਧੋਖਾ ਕਮਾਨ ਲਈ ਤਿਆਰ ਸੀ। ਇਹ ਖ੍ਰੀਦੇ ਹੋਏ ਦੇਸ-ਧਰੋਹੀ ਉਸ ਛਾਪੇ ਵਿਚ ਬੜੇ ਹੀ ਕੀਮਤੀ ਸਾਬਤ ਹੋਏ ਜਿਸ ਵਿਚ

੧੦੯.