ਪੰਨਾ:ਮਾਤਾ ਹਰੀ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੀ ਸਾਰੀ ਤਲਾਸ਼ੀ ਦਵਾਵੇ।

ਭਾਵੇਂ ਲੁਇਸ ਦੇ ਸਾਰੇ ਕਪੜੇ ਲਾਹ ਕੇ ਤਲਾਸ਼ੀ ਲਈ ਗਈ ਤਾਂ ਵੀ ਕੁਝ ਨਾ ਲਭਾ। ਪਰ ਤਲਾਸ਼ੀ ਨੇ ਖਵਰੇ ਯੁਵਤੀ ਨੂੰ ਘਬਰਾ ਪਾ ਦਿਤਾ ਸੀ। ਜਦ ਉਹਨੂੰ ਚਲੇ ਜਾਣ ਦਾ ਹੁਕਮ ਹੋਇਆ ਤਾਂ ਉਹ ਬੜੀ ਘਬਰਾਹਟ ਵਿਚ ਸੀ। ਇਹ ਘਬਰਾਹਟ ਕਿਸੇ ਮਨੋਰਥ ਲਈ ਸੀ। ਲੁਇਸ ਜਾਣਦੀ ਸੀ ਕਿ ਕਿਸੇ ਵਡੇ ਸ਼ੱਕ ਵਿਚ ਉਹਦੀ ਤਲਾਸ਼ੀ ਹੋ ਰਹੀ ਸੀ। ਏਸ ਲਈ ਜਾਸੂਸਾਂ ਦਾ ਸਾਰਾ ਧਿਆਨ ਉਸ ਛਪੇ ਹੋਏ ਖ਼ਜ਼ਾਨੇ ਤੋਂ ਉਖੇੜਨ ਦਾ ਯਤਨ ਲੁਇਸ ਨੇ ਕਰਨਾ ਸੀ। ਪਰ ਜਾਸੂਸ ਉਹਦੀ ਘਬਰਾਹਟ ਦਾ ਇਹ ਕਾਰਣ ਸਮਝਦੇ ਸਨ ਕਿ ਉਨ੍ਹਾਂ ਸਾਰਿਆਂ ਨੂੰ ਤਕ ਕੇ ਉਹਨੂੰ ਘਬਰਾਹਟ ਪੈ ਰਹੀ ਸੀ। ਏਸ ਲਈ ਜਦ ਲੁਇਸ ਆਪਣੀ ਛਤਰੀ ਛਡ ਕੇ ਬਾਹਰ ਚਲੀ ਗਈ ਅਤੇ ਮੁੜ ਕੁਝ ਚਿਰ ਪਿਛੋਂ ਆ ਕੇ ਛਤਰੀ ਲੈ ਗਈ ਤਾਂ ਪੁਲੀਸ ਨੂੰ ਕਿਸੇ ਗਲ ਦਾ ਸ਼ੱਕ ਨਾ ਹੋਇਆ ਇਹ "ਮਾਰ" ਕਮਾਲ ਦੀ ਸੀ ਕਿਉਂਕਿ ਜਰਮਨੀ ਵਾਲਿਆਂ ਨੂੰ ਯਕੀਨ ਆ ਗਿਆ ਸੀ ਕਿ ਇਹ ਮਾਮੂਲੀ ਚੀਜ਼ ਸੀ, ਪਰ ਅਸਲ ਵਿਚ ਛਤਰੀ ਦੀ ਡੰਡੀ ਵਿਚ ਸਾਰੇ ਕਾਗਜ਼ ਛਪਾਏ ਹੋਏ ਸਨ। ਉਨ੍ਹਾਂ ਦੇ ਧਿਆਨ ਨੂੰ ਦੂਸਰੇ ਪਾਸੇ ਲਿਆਉਣ ਲਈ ਕੋਈ ਹੋਰ ਚੰਗਾ ਤਰੀਕਾ ਨਹੀਂ ਸੀ ਲਭ ਸਕੀ।

ਇਕ ਵਾਰੀ ਬਰਤਾਨੀਆ ਨੇ ਲੁਇਸ ਅਗੇ ਅਰਜ਼ ਕੀਤੀ ਕਿ ਉਹ ਉਨ੍ਹਾਂ ਨੂੰ ਠੀਕ ਠੀਕ ਪਤਾ ਦੇਵੇ ਕਿ ਲਿੱਲੀ ਦੇ ਆਲੇ-ਦੁਆਲੇ ਦੁਸ਼ਮਨਾਂ ਨੇ ਕਿਸ ਤਰ੍ਹਾਂ ਤੋਪਾਂ ਗੱਡੀਆਂ ਹੋਈਆਂ ਸਨ। ਇਹ ਪੂਰੀ ਵਾਕਫੀਅਤ ਗੁਝੀ ਬੋਲੀ ਰਾਹੀਂ ਨਹੀਂ ਸੀ ਦਿਤੀ ਜਾ ਸਕਦੀ। ਕੇਵਲ ਬੜਾ ਚੰਗਾ ਨਕਸ਼ਾ ਖ਼ਬਰ ਦੇ ਸਕਦਾ ਸੀ। ਲੂਇਸ ਨਾਲ ਕੰਮ ਕਰਨ ਵਾਲਿਆਂ ਵਿਚ ਕਈ ਇਹੋ ਜਹੇ ਸਨ ਜਿਹੜੇ ਬੜੀ ਚੰਗੀ ਨਕਸ਼ਾ-ਕਸ਼ੀ ਕਰਨ ਜਾਂਣਦੇ ਸਨ, ਅਤੇ ਨਾਲ ਹੀ ਕਈ ਫੋਟੋਗ੍ਰਾਫ਼ਰ ਸਨ

੧੧੨.