ਪੰਨਾ:ਮਾਤਾ ਹਰੀ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਉਣ ਲਗੀ! ਕੀ ਜਰਮਨੀ ਤੋਂ ਦੂਰ ਰਹਿਣ ਦਾ ਇਕਰਾਰ ਵੀ ਮਾਤਾ ਹਰੀ ਨਹੀਂ ਸੀ ਤੋੜਿਆ?

ਸਵਿਜ਼ਰਲੈਂਡ ਵਲੋਂ ਹੁੰਦੀ ਹੋਈ ਮਾਤਾ ਹਰੀ ਪੈਰਸ ਪੁਜੀ। ਭਾਵੇਂ ਸਰਹੱਦਾਂ ਉਤੇ ਕਰੜਾ ਪਹਿਰਾ ਸੀ ਤਾਂ ਵੀ ਮਾਤਾ ਹਰੀ ਨੂੰ ਕੋਈ ਤਕਲੀਫ਼ ਨਾ ਹੋਈ।

ਜਦ ਮਾਤਾ ਹਰੀ ਨੂੰ ਆਪਣੀ ਮਨ-ਮਰਜ਼ੀ ਨਾਲ ਕੰਮ ਕਰਨਾ ਹੁੰਦਾ ਸੀ ਤਾਂ ਬਹੁਤ ਵਾਰੀ ਕਮਾਲ ਕਰ ਦਸਦੀ ਸੀ। ਪਰ ਹੁਣ ਇਕ ਪਹਿਲੋਂ ਮਿਥੀ ਸਕੀਮ ਉਤੇ ਚਲਣਾ ਸੀ, ਏਸ ਲਈ ਕੰਮ ਕੁਝ ਖ਼ਰਾਬ ਹੁੰਦਾ ਦਿਸਿਆ। ਹੁਣ ਇਕ-ਸਾਰ ਇਕ ਤਰ੍ਹਾਂ ਅਗੇ ਤੁਰਨਾ ਸੀ ਤੇ ਕੋਈ ਤਬਦੀਲੀ ਨਹੀਂ ਸੀ ਹੋ ਸਕਦੀ। ਉਥੇ ਮਾਸਟਰ-ਜਾਸੂਸ ਦੀ ਨਿਰਾਲੀ ਛੋਹ ਨਹੀਂ ਸੀ। ਮਾਤਾ ਹਰੀ ਦੇ ਆਉਣ ਵਾਲੇ ਕੰਮਾਂ ਦੀ ਪੂਰੀ ਸਮਝ ਲੈਣ ਲਈ ਅਸਾਂ ਨੂੰ ਜਾਸੂਸਾਂ ਬਾਰੇ ਕੁਝ ਹੋਰ ਵੀ ਜਾਣ ਲੈਣਾ ਚਾਹੀਦਾ ਹੈ।

ਚੰਗੇ ਸਿਖੇ ਹੋਏ ਸਪਾਹੀ ਨੂੰ ਮਿਥੇ ਹੋਏ ਆਮ ਇਖ਼ਲਾਕੀ ਕਾਨੂੰਨਾਂ ਨਾਲ ਪ੍ਰਖਣਾ ਅਸੰਭਵ ਹੈ। ਉਹਦੇ ਭਾਵਾਂ ਨੂੰ ਸਮਝਣਾ ਤਾਂ ਵਖਰਾ ਰਿਹਾ, ਉਹਦੀ ਹਰ ਇਕ ਹਰਕਤ ਨੂੰ ਜਾਚਣਾ ਪੈਂਦਾ ਹੈ ਜੇਕਰ ਉਹਦੇ ਤੇ ਸ਼ਕ ਹੋ ਜਾਵੇ। ਏਸ ਲਈ ਉਹ ਗਲ ਜਿਹੜੀ ਨਿਰਦੋਸ਼ ਲਈ ਕਰਨੀ ਬੜੀ ਹੀ ਸੌਖੀ ਹੁੰਦੀ ਹੈ। ਜਾਸੂਸ ਲਈ ਅਤਿ ਗੁੰਝਲਦਾਰ ਅਤੇ ਮੁਸ਼ਕਲ ਹੋ ਜਾਂਦੀ ਹੈ। ਜਦ ਜਾਸੂਸ ਨੂੰ ਪਤਾ ਲਗ ਜਾਵੇ ਕਿ ਉਸ ਦੀ ਹਰ ਹਰਕਤ ਨੂੰ ਪੁਲੀਸ ਦੇਖਦੀ ਰਹਿੰਦੀ ਹੈ ਤਾਂ ਉਸ ਜਾਸੂਸ ਨੂੰ ਅਤਿ ਕਠਿਨਾਈ ਦਾ ਮੂੰਹ ਦੇਖਣਾ ਪੈਂਦਾ ਹੈ। ਜੇਕਰ ਆਦਮੀ ਮਜ਼ਬੂਤ ਸੁਭਾਉ ਦਾ ਨਾ ਹੋਵੇ ਤਾਂ ਉਹ ਤਰਾਹ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਘਕਰਾਹਟ ਜਹੀ ਵਿਚ ਉਹ ਕੁਝ ਕਰ ਬੈਠੇ ਜਿਸ ਕਰ ਕੇ ਉਹ ਦੋਸ਼ੀ ਬਣ ਜਾਵੇ। ਇਸ ਸਮੇਂ ਦਾ ਖ਼ਿਆਲ ਰਖਦੇ ਹੋਏ ਹਰ ਇਕ ਜਰਮਨ ਸਿਪਾਹੀ

੧੧੪.