ਨੂੰ ਦਸਿਆ ਜਾਂਦਾ ਸੀ ਕਿ ਏਸ ਵੇਲੇ ਕਿਸ ਤਰ੍ਹਾਂ ਦਾ ਵਰਤਾਓ ਕਰਨਾ ਸੀ। ਆਮ ਇਹ ਖ਼ਿਆਲ ਕੀਤਾ ਜਾਂਦਾ ਸੀ ਕਿ ਜੇਕਰ ਬੇਝੱਕ ਹੋ ਕੇ ਕੰਮ ਕੀਤਾ ਜਾਏ ਤਾਂ ਸ਼ੱਕ ਘਟ ਪੈਂਦਾ ਸੀ।
ਆਮ ਰਾਹ ਇਹ ਸੀ ਕਿ ਜਿਸ ਸਿਪਾਹੀ ਨੂੰ ਪਤਾ ਲਗ ਜਾਏ ਕਿ ਉਹਦੇ ਉਤੇ ਸ਼ਕ ਹੋ ਰਿਹਾ ਸੀ ਤਾਂ ਉਹ ਬੇਝੱਕ ਵੈਰੀਆਂ ਦੇ ਵਡੇ ਦਫ਼ਤਰ ਵਿਚ ਜਾ ਕੇ ਨੌਕਰੀ ਲਈ ਦਰਖ਼ਾਸਤ ਕਰਦਾ ਸੀ ਕਿ ਉਹ ਉਨ੍ਹਾਂ ਦੇ ਹੱਕ ਵਿਚ ਕੰਮ ਕਰਨ ਨੂੰ ਤਿਆਰ ਸੀ। ਇਹ ਕੰਮ ਇਤਨੀ ਚੰਗੀ ਤਰ੍ਹਾਂ ਕੀਤਾ ਜਾਂਦਾ ਸੀ ਕਿ ਜੇਕਰ ਨੌਕਰੀ ਮਿਲ ਜਾਂਦੀ ਤਾਂ ਉਨ੍ਹਾਂ ਨੂੰ ਖ਼ਬਰਾਂ ਭੇਜਣ ਲਈ ਕਾਫ਼ੀ ਮਸਾਲਾ ਮਿਲ ਜਾਇਆ ਕਰਦਾ। ਇਹ ਖ਼ਬਰਾਂ ਬਹੁਤ ਵਾਰੀ ਖ਼ਤਰਨਾਕ ਹੁੰਦੀਆਂ ਸਨ। ਜਰਮਨ ਵਾਲੇ ਜਿਸ ਕਿਸੇ ਨੂੰ ਸਜ਼ਾ ਦੇਣੀ ਚਾਹੁੰਦੇ ਸਨ, ਉਹਨੂੰ “ਨੰਗਾਂਂ" ਕਰ ਕੇ ਗ੍ਰਿਫਤਾਰ ਕਰਾ ਦੇਂਦੇ ਸਨ।
ਇਹ ਖ਼ਿਆਲ ਕੀਤਾ ਜਾਵੇਗਾ ਕਿ ਏਸ ਤਰ੍ਹਾਂ ਜਾਸੂਸ ਦਾ ਕੰਮ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰਨਾ, ਖ਼ਤਰੇ ਵਿਚ ਪਾਉਣਾ ਸੀ। ਪਰ ਏਹਦਾ ਅਸਰ ਉਲਟ ਹੁੰਦਾ ਸੀ। ਖਵਰੇ ਜਰਮਨ ਦਾ ਖੁਫ਼ੀਆ ਮਹਿਕਮਾ ਹੀ ਸੀ ਜਿਹੜਾ ਕਿਸੇ ਨੂੰ ਆਖੇ ਤੇ ਨੌਕਕ ਰਖ ਲੈਂਦਾ ਸੀ। ਇਸੇ ਕਰ ਕੇ ਕਈ ਨੈਸ਼ਨਾਂ ਦੇ ਆਦਮੀ ਜਰਮਨ ਦੇ ਖੁਫ਼ੀਆ ਮਹਿਕਮੇ ਵਿਚ ਨੌਕਰ ਹੋ ਸਕੇ ਸਨ। ਅਤੇ ਏਸੇ ਲਈ ਜਰਮਨ ਵਾਲਿਆਂ ਨੂੰ ਇਨ੍ਹਾਂ ਸਿਪਾਹੀਆਂ ਦੀ-ਜਿਨ੍ਹਾਂ ਦੀ ਵਫਾਦਾਰੀ ਨੂੰ ਪਰਖਿਆ ਨਹੀਂ ਸੀ ਹੁੰਦਾ-ਨਿਗਰਾਨੀ ਲਈ ਹੋਰ ਕਈ ਸਿਪਾਹੀ ਰਖਣੇ ਪੈਂਦੇ ਸਨ। ਹੋਰ ਕੋਈ ਨੈਸ਼ਨ ਇਤਨੀ ਜਲਦੀ ਰੰਗਰੂਟ ਭਰਤੀ ਨਹੀਂ ਕਰਦਾ ਸੀ। ਕੰਮ ਬੜਾ ਪੇਚੀਦਾ ਅਤੇ ਜ਼ਿੰਮੇਵਾਰੀ ਵਾਲਾ ਹੈ, ਏਸਲਈ ਬੜੇ ਯਕੀਨ ਵਾਲੇ ਅਤੇ ਉਚੀ ਵਫ਼ਾਦਾਰੀ ਵਾਲੇ ਆਦਮੀ ਚੁਣੇ ਜਾਂਦੇ ਹਨ। ਦੇਸ-ਸੇਵਾ ਦੇ
੧੧੫.