ਨਾਮ ਉਤੇ ਕਿਸੇ ਆਦਮੀ ਕੋਲੋਂ ਨਾ ਦਸਣ ਵਾਲੇ ਭੇਦ ਦਾ ਪਤਾ ਪਾ ਲੈਣਾ, ਸਾਰਿਆਂ ਨਾਲੋਂ ਸਹਿਲ ਤਰੀਕਾ ਜਾਪਦਾ ਏ। ਏਸ ਲਈ ਜਦ ਪਹਿਲੋਂ ਹੀ ਦੇਖ ਭਾਲ ਕੇ ਜਾਸੂਸਾਂ ਨੂੰ ਭਰਤੀ ਕੀਤਾ ਜਾਵੇ ਤਾਂ ਫੇਰ ਉਨ੍ਹਾਂ ਦੇ ਸਿਰ ਉਤੇ ਹਰ ਵੇਲੇ ਨਿਗਰਾਨੀ ਰੱਖਣ ਦੀ ਲੋੜ ਨਹੀਂ ਰਹਿੰਦੀ। ਪਰ ਜਰਮਨੀ ਦੇ ਖੁਫ਼ੀਆ ਮਹਿਫ਼ਮੇ ਵਿਚ ਕਈ ਹੋਛੇ, ਕਮੀਨੇ ਅਤੇ ਬੇਵਫ਼ਾ ਆਦਮੀ ਭਰਤੀ ਕੀਤੇ ਜਾਂਦੇ ਸਨ, ਏਸ ਲਈ ਉਹ ਹਰ ਵੇਲੇ ਨਿਗਰਾਨੀ ਹੇਠ ਰਹਿੰਦੇ ਸਨ। ਇਹੋ ਜਹੇ ਆਦਮੀ ਜਲਦੀ ਹੀ ਜ਼ਬਤ ਹੇਠ ਆ ਜਾਂਦੇ ਸਨ, ਕਿਉਂਕਿ ਉਨ੍ਹਾਂ ਨੂੰ ਹਮੇਸ਼ ਡਰ ਰਹਿੰਦਾ ਸੀ ਕਿ ਜੇਕਰ ਉਨ੍ਹਾਂ ਕੁਝ ਏਧਰ-ਉਧਰ ਕੀਤਾ ਤਾਂ ਤਨਖ਼ਾਹ ਦੇਣ ਵਾਲੇ ਮਾਸਟਰ ਉਨ੍ਹਾਂ ਦੀ ਅਸਲੀਅਤ ਉਘੇੜ ਕੇ ਪਕੜਾ ਦੇਣਗੇ। ਦੂਜੇ ਪਾਸੇ ਨਿਗਰਾਨੀ ਕਰਨ ਵਾਲੀ ਪੁਲੀਸ ਵਿਚ ਬੜੀ ਪਰਖ ਪਿਛੋਂ ਭਰਤੀ ਕੀਤੀ ਜਾਂਦੀ ਸੀ। ਏਹ ਲਗ-ਭਗ ਬੜੇ ਕਠੋਰ ਦਿਲ ਵਾਲੇ ਹੁੰਦੇ ਸਨ ਅਤੇ ਨਿੱਕੀ ਨਿੱਕੀ ਗਲ ਪਿਛੇ ਸਜ਼ਾ ਦਿਵਾ ਦੇਂਦੇ ਸਨ।
ਉਸ ਦੇਸ਼ ਦੇ ਜਾਸੂਸੀ ਮਹਿਕਮੇ ਵਿਚ, ਜਿਥੇ ਭਰਤੀ ਦੇਖ ਭਾਲ ਕੇ ਕੀਤੀ ਜਾਂਦੀ ਹੈ, ਆਪਣੇ ਆਪ ਨੂੰ ਭਰਤੀ ਲਈ ਪੇਸ਼ ਕਰਨਾ ਦੂਜਿਆਂ ਨੂੰ ਸ਼ਕ ਵਿਚ ਪਾਉਣਾ ਹੈ, ਕਿਉਂਕਿ ਉਹ ਕੁਦਰਤੀ ਤੌਰ ਤੇ ਖ਼ਿਆਲ ਕਰਨਗੇ ਕਿ ਏਸ ਨੌਕਰੀ ਨੂੰ ਲੈਣ ਵਿਚ ਕੋਈ ਲੁਕਿਆ ਮਨੋਰਥ ਹੋਣਾ ਏ! ਭਾਵੇਂ ਦੂਜੇ ਦੇਸਾਂ ਵਿਚ ਇਵੇਂ ਹੀ ਕੀਤਾ ਜਾਂਦਾ ਸੀ, ਅਤੇ ਜਰਮਨੀ ਵਾਲੇ ਵੀ ਏਸ ਗਲ ਨਾਲ ਕਾਫੀ ਵਾਕਫ ਸਨ, ਪਰ ਤਦ ਵੀ ਉਹ ਆਪਣੇ ਸਿਪਾਹੀਆਂ ਨੂੰ ਆਪਣੀ ਮਰਜ਼ੀ ਨਾਲ ਭਰਤੀ ਲਈ ਪੇਸ਼ ਕਰਨ ਦੀ ਸਲਾਹ ਦੇਂਦੇ ਸਨ-ਜੇਕਰ ਉਨ੍ਹਾਂ ਉਤੇ ਸ਼ਕ ਹੋਣਾ ਸ਼ੁਰੂ ਹੋ ਜਾਂਦਾ ਸੀ।
ਏਸ ਤਰ੍ਹਾਂ ਦੇ ਭਰਤੀ ਹੋਏ ਸਿਪਾਹੀ ਦਾ ਕੰਮ ਬੜੀਆਂ ਮੁਸ਼ਕਲਾਂ ਨਾਲ ਭਰਿਆ ਹੁੰਦਾ ਸੀ। ਪਹਿਲੇ ਤਾਂ ਉਹਦੇ
੧੧੬.