ਹੁਣ ਮਾਤਾ ਹਰੀ ਦੇ ਅਸਲੀ ਮਨੋਰਥ ਨੂੰ ਪਾਉਣ ਦਾ ਕੰਮ ਸੀ ਫਰਾਂਸ ਵਾਲੇ ਕੁਝ ਕੁਝ ਏਸ ਗਲ ਨੂੰ ਜਾਣਦੇ ਸਨ ਕਿ ਮਾਤਾ ਹਰੀ ਦੇ ਜ਼ਿੰਮੇ ਨਿਰਾ ਇਹ ਹੀ ਕੰਮ ਨਹੀਂ ਸੀ ਸੌਂਪਿਆ ਗਿਆ ਕਿ ਉਹ ਪਤਾ ਲਾਵੇ ਕਿ ਜਾਸੂਸ ਕਿਸ ਥਾਂਵਾਂ ਤੇ ਹਵਾਈ ਜਹਾਜ਼ਾਂ ਤੋਂ ਉਤਾਰੇ ਜਾਂਦੇ ਸਨ ਤੇ ਖੁਲ੍ਹੀ ਬਹਾਰੇ ਕਦ ਹਮਲਾ ਬੋਲਿਆ ਜਾਣਾ ਸੀ। ਫ਼ਰਾਂਸ ਵਾਲਿਆਂ ਨੂੰ ਮਾਤਾ ਹਰੀ ਦੀ ਡਾਕ ਨੂੰ ਫੋਲਦੇ ਹੋਏ ਇਹ ਵੀ ਪਤਾ ਲਗਿਆ ਕਿ ਉਹਨੂੰ ਜਲਦੀ ਕੰਮ ਕਰਨ ਲਈ ਆਖਿਆ ਗਿਆ ਸੀ ਜਿਸ ਤੋਂ ਪਤਾ ਲਗਦਾ ਸੀ ਜਿ ਕੰਮ ਕੋਈ ਜ਼ਰੂਰੀ ਸੀ। ਮਾਤਾ ਹਰੀ ਨੇ ਬੈਲਜੀਅਮ ਵਿਚ ਫਰਾਂਸ ਦੇ ਜਾਸੂਸਾਂ ਨੂੰ ਮਿਲਣ ਦੇ ਕੰਮ ਦੀ ਚੋਣ ਕਰਕੇ ਇਹ ਦਸ ਦਿਤਾ ਕਿ ਜਰਮਨ ਵਾਲੇ ਫਰਾਂਸ ਦੇ ਚੰਗੇ ਕੰਮ ਤੋਂ ਕੁਝ ਅਵਾਜ਼ਾਰ ਹੋ ਰਹੇ ਸਨ। ਮਾਤਾ ਹਰੀ ਨੇ ਬੈਲਜੀਅਮ ਵਿਚ ਫਰਾਂਸ ਦੇ ਜਾਸੂਸਾਂ ਨੂੰ ਮਿਲਣ ਦੇ ਕੰਮ ਦੀ ਚੋਣ ਕਰਕੇ ਇਹ ਦਸ ਦਿਤਾ ਕਿ ਜਰਮਨ ਵਾਲੇ ਫਰਾਂਸ ਦੇ ਚੰਗੇ ਕੰਮ ਤੋਂ ਕੁਝ ਅਵਾਜ਼ਾਰ ਹੋ ਰਹੇ ਸਨ। ਮਾਤਾ ਹਰੀ ਨੇ ਉਹ ਦੋ ਖ਼ਤ ਕਿਵੇਂ ਆਪਣੇ ਅਫ਼ਸਰਾਂ ਤਾਈਂ ਪਹੁੰਚਾਏ। ਇਹਦਾ ਪਤਾ ਅਜੇ ਤਕ ਨਹੀਂ ਲਗ ਸਕਿਆ
ਫਰਾਂਸ ਵਾਲੇ ਕਿਵੇਂ ਆਪਣੇ ਜਾਸੂਸਾਂ ਦੀ ਬੇਵਫ਼ਾਈ ਕਰਦੇ ਸਨ? ਕੀ ਉਹ ਵੀ ਜਰਮਨ ਵਾਂਗ ਹੀ ਕਰਦੇ ਸਨ? ਬਿਲਕੁਲ ਉਸ ਤਰ੍ਹਾਂ ਨਹੀਂ।
ਜਦੋਂ ਮਾਤਾ ਹਰੀ ਆਪਣੇ ਮਿਸ਼ਨ ਉਤੇ ਚਲੀ ਉਹਦੇ ਕੁਝ ਚਿਰ ਪਿਛੋਂ ਜਰਮਨ ਦੇ ਖੁਫ਼ੀਆ ਮਹਿਕਮੇ ਨੇ ਇਕ ਫਰਾਂਸੀਸੀ ਜਾਸੂਸ ਨੂੰ ਫਰੱਸਸੀਲਜ ਵਿਚ ਪਕੜ ਲਿਆ। ਏਸ ਜਾਸੂਸ ਦਾ ਨਾਮ ਉਸ ਨਾਮ ਦੀ ਲਿਸਟ ਵਿਚ ਸੀ ਜਿਹੜੀ ਮਾਤਾ ਹਰੀ ਨੂੰ ਦਿਤੀ ਗਈ ਸੀ। ਤਿੰਨ ਹਫ਼ਤਿਆਂ ਪਿਛੋਂ ਉਹਨੂੰ ਗੋਲੀ ਨਾਲ ਉਡਾ ਦਿਤਾ ਗਿਆ। ਉਨ੍ਹਾਂ ਬਾਰਾਂ
੧੨੯.