ਸੋਖੀ ਗਲ ਨਹੀਂ ਸੀ। ਭਰਤੀ ਕਰਨ ਲਗਿਆਂ ਹਰ ਇਕ ਨੂੰ ਕਿਹਾ ਜਾਂਦਾ ਸੀ ਕਿ ਹਰ ਹੁਕਮ ਨੂੰ ਮੰਨਣਾ ਜ਼ਰੂਰੀ ਹੋਵੇਗਾ, ਅਤੇ ਜਦ ਕੋਈ ਹੁਕਮ ਅਦੂਲੀ ਕੀਤੀ ਗਈ ਤਾਂ ਕਿਸੇ ਤਰਸ ਲਈ ਉਮੀਦ ਰਖਨਾ ਭੁਲ ਹੋਵੇਗੀ। ਜਦ ਬੇਵਫ਼ਾ ਐਸਟੇਵਾ ਨਾਮੀ ਜਾਸੂਸ ਨੇ ਬਾਰਸੀਲੋਨਾ ਵਿਚ ਰਹਿਕੇ ਨੌਕਰੀ ਲਈ ਆਖਿਆ, ਤਾਂ ਉਹਨੂੰ ਫਰਾਂਸ ਵਲ ਸੁਨੇਹਾ ਲੈ ਜਾਣ ਲਈ ਆਖਿਆ ਗਿਆ ਸੀ। ਉਹ ਜਾਣਦਾ ਸੀ ਕਿ ਏਸ ਕੰਮ ਕਰਨ ਵਿਚ ਉਹਦੀ ਮੌਤ ਅਵੱਸ਼ ਸੀ। ਉਸਦੇ ਸਾਰਿਆਂ ਇਤਰਾਜ਼ਾਂ ਨੂੰ ਪਰੇ ਸੁਟਿਆ ਗਿਆ ਅਤੇ ਇਹ ਧਮਕੀ ਦਿਤੀ ਗਈ ਕਿ ਜੇਕਰ ਉਹ ਇਹ ਨਾ ਕਰੇਗਾ ਤਾਂ ਉਹਦੇ ਉੱਤੇ ਬੇਵਫਾਈ ਦਾ ਦੂਸ਼ਨ ਲਾਕੇ ਉਂਞ ਫਰਾਂਸ ਵਾਲਿਆਂ ਦੇ ਹੱਥੀਂ ਮਰਵਾ ਦਿਤਾ ਜਾਇਗਾ।
ਜੇਕਰ ਮਾਤਾ ਹਰੀ ਨੂੰ ਇਹ ਪਤਾ ਨਾ ਵੀ ਹੁੰਦਾ ਕਿ ਹੁਕਮ ਅਦੂਲੀ ਕੀਤਿਆਂ ਜਾਨ ਤੇ ਖੇਡਣ ਦਾ ਡਰ ਸੀ, ਤਦ ਵੀ ਉਹਦੇ ਸਾਹਮਣੇ ਇਕ ਵੱਡੀ ਸ਼ਹਾਦਤ ਸੀ ਕਿ ਜਰਮਨੀ ਦਾ ਖੁਫ਼ੀਆ ਮਹਿਕਮਾ ਬਦਲਾ ਲੈਣ ਵਿਚ ਬੜਾ ਸ਼ੇਰ ਸੀ। ਉਹਦੀ ਅਤਿ ਨਿਕਟੀ ਸਹੇਲੀ ਮਾਰੂਸੀਆ ਡੇਸਟਰੈਲੀਜ਼ ਏਹਦਾ ਸ਼ਿਕਾਰ ਹੋ ਚੁਕੀ ਸੀ, ਉਹ ਚੰਗੀ ਤਰ੍ਹਾਂ ਏਸ ਹਾਦਸੇ ਨੂੰ ਜਾਣਦੀ ਸੀ। ਇਹ ਜਾਣਨ ਲਈ ਕਿ ਮਾਤਾ ਹਰੀ ਨੇ ਪੈਰਸ ਜਾਣ ਦੇ ਡਰ ਨੂੰ ਕਿਵੇਂ ਰੋਕਿਆ, ਅਸੀਂ ਇਹ ਤਕ ਲਈਏ ਕਿ ਜਰਮਨੀ ਵਾਲੇ ਕਿਕੁਰ ਲੋੜ ਅਨੁਸਾਰ ਬਦਲਾ ਲੈ ਲੈਂਦੇ ਸਨ।
ਮਾਰੂਸੀਆ ਕੁਝ ਸਾਲ ਪੈਰਸ ਵਿਚ ਰਹਿੰਦੀ ਰਹੀ। ਜਾਣੂਆਂ ਨੂੰ ਇਹ ਹੀ ਦਸਦੀ ਰਹੀ ਕਿ ਉਹਦਾ ਪਤੀ ਪੋਲੈਂਡ ਦਾ ਰਹਿਣ ਵਾਲਾ ਸੀ। ਹੁਣ ਉਹ ਵਿਧਵਾ ਸੀ। ਉਹਦੇ ਵਿਚ ਸੁਹੱਪਣਤਾ ਸੀ। ਨਾਲੇ ਮਿਕਨਾਤੀਸੀ ਸ਼ਖ਼ਸੀਅਤ। ਏਸ
੧੪੩.