"ਤਾਰ ਦੇਣ ਦਾ ਇਕਰਾਰ ਕਰੀ ਰਖ। ਪਰ ਦਈਂ ਨਾ।"
ਫੇਰ ਸਵਿਜਰਲੈਂਡ ਵਿਚ ਰਹਿੰਦੇ ਫ਼ਰਾਂਸੀਸੀ ਕਰਤੇ ਧਰਤਿਆਂ ਨੂੰ ਕਹਿ ਭੇਜਿਆ ਕਿ ਜੇਕਰ ਮਾਰੂਸੀਆ ਵਾਪਸੀ ਲਈ ਆਗਿਆ ਮੰਗੇ ਤਾਂ ਬਿਲਕੁਲ ਨਾਂਹ ਕਰ ਦੇਣੀ।
ਜਦ ਮਾਰੂਸੀਆ ਲਾਸਾਨੀ ਪੁੱਜੀ ਤਾਂ ਫ਼ਰਾਂਸ ਵਾਲਿਆਂ ਨੇ ਉਹਨੂੰ ਨਿਗਰਾਨੀ ਹੇਠ ਰਖਣਾ ਸ਼ੁਰੂ ਕਰ ਦਿਤਾ। ਰੂਸ ਉਤੇ ਰਹਿ ਕੇ ਉਨ੍ਹਾਂ ਆਦਮੀਆਂ ਨਾਲ ਬੜਾ ਉਠਣ-ਬਹਿਣ ਲਗ ਪਈ, ਜਿਨ੍ਹਾਂ ਉਤੇ ਪਹਿਲੇ ਵੀ ਸ਼ਕ ਸੀ। ਉਹਦੀ ਬਹੁਤੀ ਮਿੱਤ੍ਰਤਾ ਇਕ ਰੂਮਾਨੀਆਂ ਦੇ ਰਹਿਣ ਵਾਲੇ ਨਾਲ ਹੋ ਗਈ। ਉਹਦੇ ਉੱਤੇ ਪੂਰਾ ਸ਼ਕ ਸੀ ਕਿ ਉਹ ਜਰਮਨੀ ਵਾਲਿਆ ਦਾ ਜਾਸੂਸ ਸੀ। ਫੇਰ ਪੈਰਸ ਮੁੜ ਜਾਣ ਦੀ ਤਾਰੀਖ਼ ਆ ਗਈ। ਕੋਈ ਤਾਰ ਨਾ ਆਈ। ਏਸ ਲਈ ਲੋਕਲ ਸਫ਼ੀਰ ਅਗੇ ਅਪੀਲ ਕਰਨੀ ਪਈ। ਉਥੋਂ ਵੀ ਨਾਂਹ ਹੋ ਗਈ, ਪਰ ਉਹ ਸਫ਼ੀਰ ਨੇ ਸਲਾਹ ਦਿਤੀ:
"ਜੇਕਰ ਤੂੰ ਵਾਪਸ ਜਾਣਾ ਚਾਹੁੰਦੀ ਹੈਂ ਤਾਂ ਜਰਮਨ ਜਾਸੂਸਾਂ ਨਾਲ ਉਠਣਾ ਬੈਠਣਾ ਛਡ ਦੇ ਅਤੇ ਕੁਝ ਚਿਰ ਲਈ ਆਪਣੇ ਚੰਗੇ ਵਤੀਰੇ ਦਾ ਸਬੂਤ ਦੇ ਦੇ।"
ਮਾਰੂਸੀਆ ਨੇ ਗੁੱਸੇ ਨਾਲ ਏਸ ਸਲਾਹ ਤੋਂ ਨਾਂਹ ਕਰ ਦਿਤੀ। ਪਰ ਉਹਨੇ ਫ਼ਰਾਂਸ ਵਿਚ ਜਾਣਾ ਜ਼ਰੂਰ ਸੀ, ਕਿਉਂਕਿ ਸੁਨੇਹਾ ਦੇਣਾ ਸੀ ਏਸ ਲਈ ਆਗਿਆ-ਪਤਰ ਦਾ ਲੈਣਾ ਵੀ ਜ਼ਰੂਰੀ ਸੀ। ਉਹ ਜਨੇਵਾ ਜਾ ਕੇ ਕੋਸ਼ਸ਼ ਕਰਨ ਲਗੀ। ਉਥੋਂ ਦਾ ਸਫ਼ੀਰ ਇਹ ਨਹੀਂ ਸੀ ਜਾਣਦਾ ਕਿ ਮਾਰੂਸੀਆ ਉਸ ਰੂਮੇਨੀਆ ਦੇ ਰਹਿਣ ਵਾਲੇ ਜਰਮਨ ਜਾਸੂਸ ਨਾਲ ਬਹੁਤੀ ਮਿੱਤ੍ਰਤਾ ਰਖਦੀ ਸੀ। ਪਰ ਇਥੇ ਵੀ ਨਾਂਹ ਹੀ ਹੋਈ ਅਤੇ ਦਸਿਆ ਗਿਆ ਕਿ ਜਿਤਨਾ ਚਿਰ ਮਾਤਾ ਹਰੀ ਉਨ੍ਹਾਂ ਲੋਕਾਂ ਨਾਲੋਂ ਮਿੱਤ੍ਰਤਾ ਨਹੀਂ ਤੋੜਦੀ
੨੪੮.