ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/159

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਹਟਾ ਕੇ ਬਰਤਾਨੀਆਂ ਦੇ ਮੁਕਾਬਲੇ ਤੇ ਲਾ ਦਿਤੀਆਂ ਸਨ ਅਤੇ ਫਰਾਂਸ ਵਾਲਿਆਂ ਵਲੋਂ ਲਗ ਭਗ ਨਿਸਚਿੰਤ ਹੀ ਹੋ ਗਏ ਸਨ।

ਪਰ ਜਦ ਮਾਤਾ ਹਰੀ ਪਬਲਿਕ ਵਿਚ ਆ ਗਈ ਅਤੇ ਕੁਝ ਪਹਿਲੇ ਵਾਂਗ ਕੰਮ ਕਰਨ ਲਗ ਪਈ ਤਾਂ ਪੁਲੀਸ ਨੂੰ ਕੁਝ ਹੌਸਲਾ ਹੋਇਆ ਕਿ ਉਹ ਮਾਤਾ ਹਰੀ ਦੇ ਮਨੋਰਥ ਨੂੰ ਸਮਝ ਸਕਣਗੇ। ਮਾਤਾ ਹਰੀ ਨੇ ਸਫ਼ੀਰ ਦੇ ਦਫ਼ਤਰ ਜਾਣ ਲਈ ਕੁਝ ਸਮਾਂ ਲਭ ਲਿਆ ਸੀ। ਅਮਸਟਰਡਮ ਤੋਂ ਆਏ ਪੰਦਰਾਂ ਸੌ ਮਾਰਕਸ ਉਹ ਲੈ ਆਈ ਸੀ, ਪਰ ਹਾਲੈਂਡ ਦੇ ਵਡੇ ਦਫਤਰ ਵਲ ਭੇਜਣ ਲਈ ਕੋਈ ਖ਼ਬਰ ਨਹੀਂ ਸੀ ਕਿਉਂਕਿ ਤਿੰਨਾਂ ਦਿਨਾਂ ਵਿਚ ਜਦ ਉਹ ਪੁਲੀਸ ਦੀਆਂ ਅਖੀਆਂ ਤੋਂ ਉਹਲੇ ਰਹੀ ਸੀ ਤਾਂ ਉਹਨੂੰ ਕੋਈ ਕੰਮ ਦੀ ਗਲ ਹਥ ਨਹੀਂ ਸੀ ਲਗ ਸਕੀ।

ਮੁੜ ਪੁਰਾਣੀਆਂ ਰੰਗ ਰਲੀਆਂ ਕਰਨ ਦਾ ਸਮਾਂ ਆਇਆ। ਉਹਦੇ ਡਿਪਲੋਮੈਟਿਕ ਮਿੱਤ੍ਰ ਦੀ ਮਿਹਰਬਾਨੀ ਨਾਲ ਮਾਤਾ ਹਰੀ ਲਈ ਕਈ 'ਲੰਚਾਂ' ਅਤੇ 'ਡਿਨਰਾਂ' ਹੋਣ ਲਗ ਪਈਆਂ। ਉਨ੍ਹਾਂ ਜਲਸਿਆਂ ਵਿਚ ਲਗ ਪਗ ਹਰ ਕੇ-ਤਰਫ਼ਦਾਰ ਦੇਸ ਦੇ ਸਫ਼ੀਰ ਹਾਜ਼ਰ ਹੁੰਦੇ ਸਨ। ਬੜੇ ਸਿਆਣੇ ਅਤੇ ਸੰਜੀਦਾ ਸਫ਼ੀਰ ਏਸ ਗਲ ਦੀ ਜ਼ਿਮੇਂਵਾਰੀ ਨੂੰ ਭੁਲ ਕੇ ਕਿ ਕਿਉਂ ਆਪਣੇ ਆਪਣੇ ਦੇਸ਼ ਦੀ ਬੇਤਰਫਦਾਰੀ ਕਾਇਮ ਰਖਣੀ ਸੀ। ਮਾਤਾ ਹਰੀ ਦੀਆਂ ਨਜ਼ਰਾਂ ਵਿਚ ਆਉਣਾ ਲੋਚਦੇ ਸਨ! ਜੇਕਰ ਮਾਤਾ ਹਰੀ ਆਪਣੀਆਂ ਇਕਰਾਰਾਂ ਭਰੀਆਂ ਅੱਖਾਂ ਨਾਲ ਇਕ ਨਜ਼ਰ ਉਨ੍ਹਾਂ ਵਲ ਕਰ ਦੇਂਦੀ ਸੀ ਤਾਂ ਉਹ ਸਮਝਦੇ ਸਨ ਕਿ ਦਿਨ ਸਫਲ ਹੋ ਗਿਆ ਸੀ। ਅਤੇ ਜੇਕਰ ਕੋਈ ਹੋਰ ਖ਼ਾਸ ਮਿਹਰਬਾਨੀ ਕਰ ਦੇਂਦੀ ਸੀ ਤਾਂ ਉਹ ਮਾਤਾ ਹਰੀ ਕੋਲੋਂ ਏਸ ਸ਼ਾਂਤੀ

੧੬o.