ਪੰਨਾ:ਮਾਤਾ ਹਰੀ.pdf/165

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਖਿਆ। ਮੈਂ ਜਾ ਰਹੀ ਸਾਂ ਅਤੇ ਅਕੱਲੀ। ਆਪਣੇ ਲਈ ਨਹੀਂ, ਫਰਾਂਸ ਲਈ-ਉਸ ਫਰਾਂਸ ਲਈ ਜਿਸ ਨੂੰ ਮੈਂ ਅਤਿ ਪਿਆਰਦੀ ਹਾਂ, ਕਿਉਂਕਿ ਇਹ ਮੇਰੇ ਨਾਲ ਬੜਾ ਹੀ ਚੰਗਾ ਰਿਹਾ ਹੈ। ਪਰ ਤੁਸੀਂ ਸਮਝ ਜਾਵੋਗੇ, ਕਿਉਂਕਿ ਤੁਸਾਂ ਨੂੰ ਵੀ ਲੰਡਨ ਦੀ ਪਾਗਲ ਪੁਲੀਸ ਨਾਲ ਵਾਹ ਪਿਆ ਹੋਣਾ ਹੈ, ਕਿ ਉਹ ਕਿਸ ਤਰ੍ਹਾਂ ਜ਼ਰੂਰੀ ਮਿਸ਼ਨ ਨੂੰ ਬਿਗਾੜ ਸਕੀ ਸੀ। ਕੀ ਤੁਸੀਂ ਖ਼ਿਆਲ ਕਰ ਸਕਦੇ ਹੋ ਕਿ ਉਨ੍ਹਾਂ ਭੈੜੇ ਪੁਲੀਸ ਆਦਮੀਆਂ ਨੇ, ਜਿਨ੍ਹਾਂ ਨੂੰ ਹੁਕਮ ਹੋਇਆ ਸੀ ਕਿ ਮੈਨੂੰ ਅਮਸਟਰਡਮ ਲਿਜਾਣ ਵਾਲੀ ਬੇੜੀ ਤੇ ਬਿਠਾ ਦੇਣ, ਮੈਨੂੰ ਅਸਲ ਵਿਚ ਉਸ ਬੇੜੀ ਵਿਚ ਚੜ੍ਹਾ ਦਿਤਾ ਸੀ ਜਿਹੜੀ ਕੋਡਿਜ ਜਾ ਰਹੀ ਸੀ? ਉਹ ਇਤਨੇ ਗਾਜੀ ਮਰਦ ( Gallant) ਨਹੀਂ ਜਿਤਨੇ ਫਰਾਂਸ ਪੁਲੀਸ ਦੇ ਆਦਮੀ, ਅਤੇ ਨਾ ਹੀ ਇਤਨੇ ਸਿਆਣੇ ਹਨ। ਮੇਰੇ ਦੁਖ ਦਾ ਖਿਆਲ ਕਰੋ ਜਦ ਮੈਂ ਕੈਡਿਜ ਪੁਜੀ, ਨਾ ਕੋਈ ਉੱਥੇ ਮੇਰਾ ਮਿੱਤ੍ਰ ਸੀ, ਨਾ ਹੀ ਕੋਈ ਰਾਹ ਦਿਸਦਾ ਸੀ ਜਿਸ ਰਾਹੀਂ ਮੈਂ ਆਪਣੇ ਮਿਤ੍ਰਾਂ ਨੂੰ ਮਿਲ ਸਕਦੀ। ਹਾਏ, ਉਹ ਧੋਖੇਬਾਜ਼ ਬਰਤਾਨੀਆ ਦੀ ਪੁਲੀਸ।"

ਉਹ ਦੋਵੇਂ ਅਫ਼ਸਰ ਮਾਤਾ ਹਰੀ ਦੀ ਬਹੁਤੀ ਇੱਜ਼ਤ ਕਰਦੇ ਜੇਕਰ ਉਹਨੂੰ ਅਕੱਲੀ ਨੂੰ ਕਪੜੇ ਪਾ ਲੈਣ ਦੇਂਦੇ ਅਤੇ ਉਹਨੂੰ ਆਪਣਾ ਹਾਰ ਸ਼ਿੰਗਾਰ ਕਰਦਿਆਂ ਨਾ ਤੱਕਦੇ। ਪਰ ਹੁਣ ਉਨ੍ਹਾਂ ਦੀ ਘਬਰਾਹਟ ਦੂਰ ਹੋ ਗਈ ਸੀ, ਤੇ ਮਿੱਤ੍ਰਾਂ ਵਾਂਗ ਬੋਲ ਚਾਲ ਰਹੇ ਸਨ। ਏਸ ਲਈ ਉਹ ਫੇਰ ਉਸ ਇਰਾਦੇ ਉਤੇ ਆ ਗਏ ਕਿ ਮਾਤਾ ਹਰੀ ਨੂੰ ਅੱਖੀਓਂ ਓਹਲੇ ਨਹੀਂ ਹੋਣ ਦੇਣਾ ਚਾਹੀਦਾ ਮਤਾਂ ਕੋਈ

੧੬੬.