ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/166

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਚਲਾਕੀ ਕਰ ਲਏ। ਇਹ ਡਰ ਸੀ ਕਿ ਏਸ ਬੇਪ੍ਰਵਾਹੀ ਦੇ ਪੜਦੇ ਹੇਠ ਮਾਤਾ ਹਰੀ ਨੇ ਉਨ੍ਹਾਂ ਦਾ ਯਕੀਨ ਜਿਤਣਾ ਸੀ, ਅਤੇ ਮੁੜ ਕੋਈ ਲਾਭ ਉਠਾ ਲੈਣਾ ਸੀ। ਉਨ੍ਹਾਂ ਕੋਈ “ਚਾਨਸ” ਨਾ ਲੈਣ ਦਾ ਇਰਾਦਾ ਕਰ ਲਿਆ ਸੀ। ਮਾਤਾ ਹਰੀ ਨੂੰ ਵੀ ਇਹ ਗੱਲ ਮਨਜ਼ੂਰ ਸੀ। ਏਸ ਤਰ੍ਹਾਂ ਦੋਵੇਂ ਪੁਲੀਸ ਦੇ ਆਦਮੀ ਜਦ ਮਾਤਾ ਹਰੀ ਹਾਰ ਸ਼ਿੰਗਾਰ ਕਰ ਰਹੀ ਸੀ ਅਤੇ ਕਪੜੇ ਪਾ ਰਹੀ ਸੀ ਤਾਂ ਇਹ ਏਸ ਤਰ੍ਹਾਂ ਅਗੇ ਪਿਛੇ ਫਿਰਦੇ ਸਨ ਮਾਨੋ ਕਪੜੇਖਾਨੇ ਦੇ ਨੌਕਰ ਸਨ; ਅਤੇ ਨਾਲ ਹੀ ਨੌਕਰਾਣੀਆਂ ਦੇ ਘਾਟੇ ਨੂੰ ਪੂਰਾ ਕਰ ਰਹੇ ਸਨ। ਮਾਤਾ ਹਰੀ ਮਜ਼ੇ ਨਾਲ ਕਪੜੇ ਪਾ ਰਹੀ ਸੀ ਅਤੇ ਨਾਲ ਆਪਣੀਆਂ ਗੱਲਾਂ ਸੁਣਾ ਰਹੀ ਸੀ। ਉਹ ਪੁਲੀਸ ਏਜੰਟ ਕਹਿੰਦਾ ਸੀ ਕਿ ਮਾਤਾ ਹਰੀ ਨੂੰ ਇਹ ਸਮਾਂ ਚੰਗਾ ਲਗਿਆ ਸੀ ਅਤੇ ਇਸ ਸਮੇਂ ਵਿਚ ਉਹ ਪੈਰਸ ਅਤੇ ਲੰਡਨ ਦੀ ਪੁਲੀਸ ਦਾ ਮੁਕਾਬਲਾ ਕਰਦੀ ਰਹੀ ਸੀ।

ਇਹ ਹੈਰਾਨ ਕਰ ਦੇਣ ਵਾਲੀ ਇਸਤ੍ਰੀ ਇਤਨੀ ਸ੍ਵੈ-ਭਰੋਸੇ ਦਾ ਸ਼ਿਕਾਰ ਹੋ ਚੁਕੀ ਸੀ ਕਿ ਜਿਸ ਹਾਲਤ ਵਿਚ ਉਹਨੂੰ ਸੁਟਿਆ ਜਾਂਦਾ ਸੀ। ਉਸ ਉਤੇ ਹੀ ਕਾਬੂ ਪਾ ਲੈਂਦੀ ਸੀ। ਆਉਣ ਵਾਲੀ ਮਿਲਣੀ ਵਿਚ ਪਤਾ ਨਹੀਂ ਕਿਤਨੇ ਦੁਖਦਾਇਕ ਨਤੀਜੇ ਭਰੇ ਪਏ ਸਨ। ਪਰ ਮਾਤਾ ਹਰੀ ਕੋਈ ਫਿਕਰ ਨਹੀਂ ਸੀ ਕਰਦੀ ਦਿਸਦੀ। ਜਦ ਮਾਤਾ ਹਰੀ ਨੇ ਆਪਣੇ ਆਪ ਨੂੰ ਬੜੀ ਚੰਗੀ ਤਰ੍ਹਾਂ ਸ਼ਿੰਗਾਰ ਲਿਆ-ਸੈਕੰਡ ਬੀਉਰੇ ਮਿਵਚ ਕਈ ਅਫ਼ਸਰ ਉਹਦੇ ਚੰਗੇ ਜਾਣੂ ਸਨ। ਅਤੇ ਮਾਤਾ ਹਰੀ ਆਪਣੀ ਸੁਹੱਪਣਤਾ ਨਾਲ ਉਨ੍ਹਾਂ ਉੱਤੇ ਆਪਣਾ ਅਸਰ ਪਾਉਣਾ ਚਾਹੁੰਦੀ ਸੀ-ਤਾਂ ਜਾਣ ਲਈ ਉਠ ਬੈਠੀ। ਦੋਵਾਂ ਅਫ਼ਸਰਾਂ

੧੬੭.