ਪੰਨਾ:ਮਾਤਾ ਹਰੀ.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਆਖਿਆ:'ਸਰਕਾਰੀ ਮੋਟਰ ਤਿਆਰ ਖੜੋਤੀ ਹੈ।'

ਸੈਕੰਡ ਬੀਊਰੋ ਮਾਤਾ ਹਰੀ ਨੂੰ ਦੋ ਕਾਰਨਾ ਕਰਕੇ ਮਿਲਣਾ ਚਾਹੁੰਦਾ ਸੀ। ਇਕ ਤਾਂ ਉਹ ਮਾਤਾ ਹਰੀ ਕੋਲੋਂ ਬੈਲਜੀਅਮ ਵਲ ਭੇਜੇ ਸੁਨੇਹੇ ਬਾਰੇ ਪੁਛਣਾ ਚਾਹੁੰਦੇ ਸਨ। ਦੂਜੇ ਉਨ੍ਹਾਂ ਰੁਪਿਆਂ ਬਾਰੇ ਅਸਲ ਭੇਦ ਪਾਉਣਾ ਚਾਹੁੰਦੇ ਸਨ, ਜਿਨ੍ਹਾਂ ਦਾ ਇੰਤਜ਼ਾਮ ਰੇਡੀਉ ਉਤੇ ਸੁਨੇਹੇ ਭੇਜ ਕੇ ਕੀਤਾ ਗਿਆ ਸੀ। ਅਸੀਂ ਪਿੱਛੋਂ ਪੜ੍ਹ ਆਏ ਹਾਂ ਕਿ ਜਦ ਜਰਮਨ ਅਫ਼ਸਰ ਨੇ ਆਪਣਾ ਨਾਮ ਰੇਡੀਉ ਉਤੇ ਬੋਲ ਦਿਤਾ ਸੀ ਤਾਂ ਉਹਨੇ ਅਨਭੋਲ ਮਾਤਾ ਹਰੀ ਦੇ ਮੌਤ ਵਾਲੇ ਵਾਰੰਟ ਉਤੇ ਮੋਹਰ ਲਾ ਦਿਤੀ ਸੀ।

ਰੇਡੀਉ ਅਤੇ ਹਵਾਈ ਜਹਾਜ਼ ਪਿਛਲੇ ਜੰਗ ਸਮੇਂ ਵੀ ਕਾਫ਼ੀ ਤਰੱਕੀ ਕਰ ਚੁਕੇ ਸਨ। ਜਰਮਨ ਵਾਲਿਆਂ ਨੇ ਲਾਂਗ ਦੀਪ ਵਿਚ ਸੇਹਵਿਲੀ ਅਸਥਾਨ ਉਤੇ ਇਕ ਰੇਡੀਊ ਸਟੇਸ਼ਨ ਬਣਾਇਆ ਹੋਇਆ ਸੀ ਜਿਸ ਤੋਂ ਖ਼ਬਰਾਂ ਦੀ ਛਾਂਟ ਬੀਨ ਹੋਇਆ ਕਰਦੀ ਸੀ। ਅਸੀਂ ਸ਼ਾਇਦ ਉਸ ਟੈਲੀਫੋਨ ਉਤੇ ਘਲੇ ਗਏ ਸੁਨੇਹੇ ਬਾਰੇ ਘਟ ਹੀ ਜਾਣਦੇ ਹਾਂ ਜਿਸ ਨੂੰ ਸੁਣਕੇ ਅਮਰੀਕਾ ਦੇ ਪ੍ਰਧਾਨ ਮਿ: ਵਿਲਸਨ ਨੇ ਜੰਗ ਵਿਚ ਚੰਗੀ ਤਰ੍ਹਾਂ ਹਿੱਸਾ ਲੈਣ ਦਾ ਇਰਾਦਾ ਕਰ ਲਿਆ ਸੀ।

ਇਸ ਤਰ੍ਹਾਂ ਹਰ ਇਕ ਜੰਗ ਵਿਚ ਫਸਿਆ ਹੋਇਆ ਨੈਸ਼ਨ ਖ਼ਬਰਾਂ ਭੇਜਣ ਅਤੇ ਲੈਣ ਲਈ ਆਪਣਾ ਆਪਣਾ ਰੇਡੀਓ ਸਟੇਸ਼ਨ ਬਣਾਈ ਬੈਠਾ ਸੀ। ਇਸੇ ਰਾਹੀਂ ਇਕ ਦੂਜੇ ਦੀਆਂ ਭੇਜੀਆਂ ਹੋਈਆਂ ਖ਼ਬਰਾਂ ਨੂੰ ਪਕੜਕੇ ਉਨ੍ਹਾਂ ਦਾ ਆਪਣੀ ਆਪਣੀ ਸਮਝ ਅਨੁਸਾਰ ਅਰਥ ਕਢਦੇ ਸਨ। ਜਿਹੜੀ ਗੱਲ ਸਾਰਾ ਦੇਸ ਕਰਨ ਦਾ ਚਾਹਵਾਨ ਹੁੰਦਾ ਸੀ ਉਹ ਤਾਂ ਸਿਧੇ ਸ਼ਬਦਾਂ ਰਾਹੀਂ ਰੇਡੀਉ ਉਤੇ ਭੇਜ ਦਿਤੀ ਜਾਂਦੀ ਸੀ, ਪਰ ਗੁਝੇ ਭੇਦਾਂ ਨੂੰ

੧੬੮.