ਪੰਨਾ:ਮਾਤਾ ਹਰੀ.pdf/168

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਜਾਸੂਸਾਂ ਤਾਈਂ ਭੇਜਣ ਲਈ ਖ਼ਾਸ ਧਿਆਨ ਦੇਣਾ ਪੈਂਦਾ ਸੀ ਤਾਂ ਜੇ ਵੈਰੀ ਇਹਦਾ ਮਨੋਰਥ ਨਾ ਸਮਝ ਜਾਣ। ਇਸ ਕਾਰਨ ਕਰਕੇ ਗੁੱਝੀਆਂ ਬੋਲੀਆਂ ਅਤੇ ਨਿਸ਼ਾਨੀਆਂ ਰਾਹੀਂ ਸੁਨੇਹੇ ਭੇਜੇ ਜਾਂਦੇ ਸਨ। ਪਰ ਜਿਵੇਂ ਅਸਾਂ ਵੇਖਿਆ ਹੈ ਇਨ੍ਹਾਂ ਰਾਹੀਂ ਹਰ ਵੇਲੇ ਭੇਦ ਨਹੀਂ ਸੀ ਬਣਿਆ ਰਹਿੰਦਾ।

ਇਸ ਤਰ੍ਹਾਂ ਇਨ੍ਹਾਂ 'ਕੌਡਾਂ' ਅਰਥਾਤ ਗੁੱਝੀਆਂ ਬੋਲੀਆਂ ਅਤੇ ਨਿਸ਼ਾਨੀਆਂ ਨੂੰ ਸਮਝਣ ਲਈ ਵਖਰੇ ਵਖਰੇ ਦੇਸ਼ਾਂ ਦੇ ਖੁਫੀਆਂ ਮਹਿਕਮਿਆਂ ਵਿਚ ਲਿਆਕਤ ਅਤੇ ਸਮਝ ਸੋਚ ਦੀ ਲੜਾਈ ਹੁੰਦੀ ਰਹੀ-ਹਰ ਕੋਈ ਇਹ ਹੀ ਕਹਿੰਦਾ ਸੀ ਕਿ ਜੇਕਰ ਸਮਾਂ ਮਿਲ ਜਾਏ ਤਾਂ ਹਰ ‘ਕੌਡ' ਨੂੰ ਉਹ ਸਮਝ ਸਕਦਾ ਸੀ। ਏਫ਼ਲ ਟਾਵਰ ਵਰਗੇ ਸਟੇਸ਼ਨ ਹਰ ਸੁਨੇਹੇ ਨੂੰ ਪਕੜ ਕੇ ਮੁੜ ਜਲਦੀ ਹੀ ਉਨ੍ਹਾਂ ਅਫ਼ਸਰਾਂ ਤਾਈਂ ਪਹੁੰਚਾ ਦੇਂਦੇ ਸਨ ਜਿਨ੍ਹਾਂ ਦਾ ਕੰਮ ਇਨ੍ਹਾਂ ਨੂੰ ਸਮਝਣਾ ਹੁੰਦਾ ਸੀ। ਉਥੇ ਉਹ ਆਪਣੀ ਸਮਝ ਅਨੁਸਾਰ ਸਮਝਣ ਦੀ ਕੋਸ਼ਿਸ਼ ਕਰਦੇ ਸਨ। ਕਈ ਵਾਰੀ ਨਤੀਜੇ ਬੜੇ ਹੀ ਹੈਰਾਨ ਕਰਨ ਵਾਲੇ ਹੁੰਦੇ ਸਨ।

ਤਹਾਨੂੰ ਯਾਦ ਹੀ ਹੋਵੇਗਾ ਕਿ ਮਾਤਾ ਹਰੀ ਦੇ ਕਹੇ ਉਤੇ ਵਾਨ ਕਰੂਨ ਨੇ ਮਾਤਾ ਹਰੀ ਤੇ ਖ਼ਰਚੇ ਲਈ, ਜਿਹੜਾ ਪੈਰਿਸ ਵਿਚ ਹੋਣਾ ਸੀ, ਅਮਸਟਰਡਮੋਂ ਮੰਗ ਕਰ ਭੇਜੀ ਸੀ। ਵਾਨਕਰੂਨ ਜਾਣਦਾ ਸੀ ਕਿ ਇਹ ਸੁਨੇਹਾ ਕਿਧਰੇ ਨਾ ਕਿਧਰੇ ਫ਼ਰਾਂਸ ਵਿਚੋਂ ਦੀ ਲੰਘਦਾ ਪਕੜਿਆ ਜਾਵੇਗਾ। ਇਸ ਲਈ ਉਹਨੇ ਬੜੀ ਸੋਚ ਸਮਝ ਨਾਲ ਕੋਡ ਵਰਤੀ ਸੀ, ਪਰ ਮਾਤਾ ਹਰੀ ਦੀ ਬਦ-ਕਿਸਮਤੀ ਕਿ ਫ਼ਰਾਂਸ ਵਾਲੇ ਉਸ ਕੋਡ ਨੂੰ ਵੀ ਸਮਝ ਗਏ ਸਨ।

ਵਾਨਕਰੁਨ ਦਾ ਇਸ ਵਿਚ ਕੋਈ ਕਸੂਰ ਨਹੀਂ ਦਸਿਆ ਜਾਂਦਾ ਕਿ ਕੋਡ ਦੀ ਕਿਤਾਬ ਉੱਤੇ ਕਿਵੇਂ ਛਾਪਾ ਵਜਿਆ।

੧੬੯.