ਕਾਂਡ ੩
ਘਰੋਗੀ ਜੀਵਣ ਤੇ ਝਾਤ
"ਕੰਦਾ ਸਵਾਮੀ ਦੇ ਬੁਤ ਸਾਹਮਣੇ ਮੈਂ ਤੇਰ੍ਹਾਂ ਸਾਲ ਦੀ ਆਯੂ ਵਿਚ ਦਾਖ਼ਲ ਹੋਈ..........ਮੈਂ ਪਵਿਤ੍ਰ ਗੰਗਾ ਦੇ ਕਿਨਾਰੇ ਰਾਜਿਆਂ ਸਾਹਮਣੇ ਨੱਚੀ"।
ਈਹੋ ਜਹੇ ਸ਼ਬਦ ਕਹਿ ਕੇ ਮਾਤਾ ਹਰੀ ਆਪਣੇ ਸਰੋਤਿਆਂ ਨੂੰ ਕਾਬੂ ਕਰਦੀ ਸੀ। ਉਹਦੇ ਆਰਟ, ਉਹਦੀ ਸੁਹਪਣਤਾ ਤੇ ਉਹਦੇ ਪਿਆਰ ਦੇ ਕਾਇਲ ਹੋਏ ਹੋਏ ਆਦਮੀ, ਜੋ ਕੁਝ ਮਾਤਾ ਹਰੀ ਆਖਦੀ ਸੀ ਉਹਦੇ ਤੇ ਯਕੀਨ ਕਰ ਲੈਂਦੇ ਸਨ।
ਪਰ ਦੋ ਰਾਹ ਹੋਰ ਹਨ, ਜਿਨ੍ਹਾਂ ਤੋਂ ਅਸਾਂ ਨੂੰ ਉਹਦੀ ਅਸਲ ਜ਼ਿੰਦਗੀ ਦਾ ਕਾਫ਼ੀ ਪਤਾ ਲਗ ਸਕਦਾ ਹੈ: ਇਕ ਉਹਦਾ "ਜੀਵਣ" ਅਤੇ ਦੂਜੇ ਫ਼ਰਾਂਸ ਦੀ ਪੁਲੀਸ ਦੇ ਅਕੱਠੇ ਕੀਤੇ ਰੀਕਾਰਡ। ਅਜ ਮਾਤਾ ਹਰੀ ਦੇ ਸਾਰੇ ਆਰਟ ਨੂੰ, ਉਹਦੀ ਮਿਕਨਾਤੀਸੀ ਨੂੰ ਤੇ ਉਹਦੀ ਸੁਹੱਪਣਤਾ ਨੂੰ ਭੁਲਾ ਕੇ ਅਸਾਂ ਉਹਨੂੰ ਇਕ ਇਸਤ੍ਰੀ ਦੀ ਹੈਸੀਅਤ ਵਿਚ ਵੇਖਣਾ ਹੈ। ਜੇਕਰ ਉਹ ਉਨ੍ਹਾਂ ਅਪਰਾਧਾਂ ਦੀ ਜ਼ਿੰਮੇਵਾਰ ਹੈ ਜਿਹੜੇ ਉਹਦੇ ਨਾਮ ਉਤੇ ਲਾਏ ਜਾਂਦੇ ਹਨ, ਜੇਕਰ ਉਹਦੇ ਕੰਮਾਂ ਨੇ ਮਨੁੱਖਾਂ ਲਈ ਮੌਤ ਅਤੇ ਦੁਖ ਲਿਆਂਦਾ, ਜੇਕਰ ਉਨ੍ਹਾਂ ਬਦਕਿਸਮਤ ਮਨੁੱਖਾਂ ਦੇ ਰਿਸ਼ਤੇਦਾਰਾਂ ਨੂੰ ਰਵਾਇਆ ਤੇ ਉਨ੍ਹਾਂ ਕੋਲੋਂ ਕੀਰਨੇ ਕਰਾਏ, ਤਾਂ ਕੋਈ ਆਰਟ, ਕੋਈ ਇਸ਼ਕੀਆ-ਪਿਆਰ, ਕੋਈ ਖਿਆਲ
੧੮.