ਪੰਨਾ:ਮਾਤਾ ਹਰੀ.pdf/170

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਏ ਕਿ ਕਿਤਾਬਾਂ ਚੁਰਾਈਆਂ ਗਈਆਂ ਸਨ। ਸਫੀਰ ਦੇ ਦਫ਼ਤਰ ਵਿਚ ਕਾਗਜ਼ਾਂ ਨੂੰ ਸਾਂਭ ਕੇ ਰਖਣ ਲਈ ਇਕ ਤਰ੍ਹਾਂ ਦੀਆਂ ਫ਼ਾਈਲਾਂ ਹੀ ਵਰਤਦੇ ਸਨ। ਇਸ ਗਲ ਕਰਕ ਕੰਮ ਬੜਾ ਬਹੁਤ ਸੌਖਾ ਹੋ ਗਿਆ ਸੀ। ਇਕ ਅਫ਼ਸਰ ਨੇ ਕਡ ਵਾਲੇ ਕਾਗ਼ਜ਼ ਅਤੇ ਕੁਝ ਹੋਰ ਇਕ ਫ਼ਾਈਲ ਵਿਚ ਰਖ ਲਏ। ਦਫ਼ਤਰ ਵਿਚ ਕੰਮ ਖ਼ਤਮ ਨਹੀਂ ਸੀ ਹੋਇਆ ਇਸ ਲਈ ਇਹ ਕਾਗ਼ਜ਼ ਉਹ ਘਰ ਲਿਜਾ ਰਿਹਾ ਸੀ ਕਿ ਉਥੇ ਬੈਠ ਕੇ ਹਥਲਾ ਕੰਮ ਮੁਕਾ ਲਵੇਗਾ। ਰਾਹ ਵਿਚ ਉਹਨੂੰ ਇਕ ਸਹੇਲੀ ਮਿਲ ਪਈ। ਉਹਨੇ ਆਖਿਆ:

"ਆਓ ਉਸ ਮਿੱਤ੍ਰ ਦੇ ਘਰ ਚਲੀਏ। ਉਹ ਅਸਾਂ ਦੋਹਾਂ ਦਾ ਮਿੱਤ੍ਰ ਹੈ। ਤੁਸੀਂ ਜਾਣਦੇ ਹੀ ਹੋ ਕਿ ਉਹ ਜਰਮਨੀ ਦਾ ਪਖ ਕਰਨ ਵਾਲਾ ਹੈ। ਉਹ ਤੁਸਾਂ ਦੀ ਕਈ ਦਿਨਾਂ ਤੋਂ ਉਡੀਕ ਕਰ ਰਿਹਾ ਹੈ।"

ਕਿਉਂਕਿ ਅਜੇ ਸਮਾਂ ਬਹੁਤ ਸੀ, ਉਹ ਸਫ਼ੀਰ ਜਾਣ ਲਈ ਤਿਆਰ ਹੋ ਪਿਆ। ਮੋਟਰ ਕਰਾਏ ਤੇ ਕੀਤੀ ਗਈ। ਜਾਂਦੇ ਜਾਂਦੇ ਸਫ਼ੀਰ ਨੇ ਫੁਲ ਖ਼ਰੀਦਣ ਲਈ ਮੋਟਰ ਇਕ ਦੁਕਾਣ ਸਾਹਮਣੇ ਖੜੀ ਕਰਵਾਈ। ਇਹ ਫੁਲ ਉਹਨੇ ਆਪਣੇ ਮਿੱਤ੍ਰ ਨੂੰ ਦੇਣੇ ਸਨ।

ਇਸ ਮਿਲਣੀ ਵਿਚ ਕੁਝ ਖਾਸ ਗਲ ਨਾ ਹੋਈ। ਪਰ ਜਦ ਡੂੰਘੀਆਂ ਸ਼ਾਮਾਂ ਨੂੰ ਘਰ ਬੈਠਕੇ ਕੰਮ ਕਰਨ ਦਾ ਸਮਾਂ ਮਿਲਿਆ ਤਾਂ ਉਹਨੂੰ ਫ਼ਾਈਲ ਵੇਖ ਕੇ ਬੜੀ ਖਿੱਝ ਆਈ, ਕਿਉਂਕਿ ਉਸ ਫ਼ਾਈਲ ਵਿਚ ਲੋੜੀਦੀ ਕੋਡ ਦੇ ਕਾਗ਼ਜ਼ ਨਹੀਂ ਸਨ। ਉਹਨੇ ਝਟ ਪਟ ਦਫ਼ਤਰ ਦੇ ਸਕੱਤ੍ਰ ਵਲ ਟੈਲੀਫੋਨ ਕੀਤਾ। ਉਸ ਸਕੱਤ੍ਰ ਨੇ ਦਸਿਆ ਕਿ ਲੋੜੀਂਦੀ ਫ਼ਾਈਲ ਉਥੇ ਹੀ ਪਈ ਸੀ ਜਿਥੇ ਉਹ ਛਡ ਗਿਆ ਸੀ। ਇਹ ਖ਼ਿਆਲ ਕਰਕੇ ਕਿ ਫ਼ਾਇਲ ਦੇ ਇਕੋ ਤਰ੍ਹਾਂ ਹੋਣ ਕਰਕੇ ਉਹ ਗ਼ਲਤ ਫ਼ਾਈਲ ਨੂੰ ਚੁਕ ਲਿਆਇਆ ਸੀ, ਉਹਨੇ

੬੭੧.