ਵਰੰਟ ਸੀ। ਮਾਤਾ ਹਰੀ ਜਾਸੂਸ ਹੋਣ ਕਰ ਕੇ ਪਕੜੀ ਜਾ ਰਹੀ ਸੀ।
ਮਾਤਾ ਹਰੀ ਨੇ ਉਸ ਕਾਗਜ਼ ਵਲ ਤਕਿਆ ਤਕ ਵੀ ਨਾ।
ਜਿਸ ਕਮਰੇ ਵਿਚ ਮਾਤਾ ਹਰੀ ਗਈ ਸੀ, ਉਹ ਬਹੁਤ ਸਾਰੇ ਅਫ਼ਸਰਾਂ ਨਾਲ ਭਰਿਆ ਪਿਆ ਸੀ। ਮਾਤਾ ਹਰੀ ਨੂੰ ਇਹੋ ਜਹੀਆਂ ਥਾਵਾਂ ਤੇ ਜਾਣ ਦਾ ਅਗੇ ਵੀ ਕਈ ਵਾਰੀ ਅਵਸਰ ਮਿਲਿਆ ਸੀ ਅਤੇ ਉਹਨੂੰ ਪਤਾ ਸੀ ਕਿ ਇਹੋ ਜਿਹੀਆਂ ਥਾਵਾਂ ਦੇ ਅੰਦਰ ਜਾਣ ਲਈ ਆਗਿਆ ਪੱਤਰ ਦੀ ਲੋੜ ਹੁੰਦੀ ਸੀ। ਉਸ ਨੇ ਪੁਲੀਸ ਅਫ਼ਸਰ ਨੂੰ ਕਿਹਾ:
"ਇਨਾਂ ਵਿਚੋਂ ਕਿਸ ਨੂੰ ਮੈਂ ਇਹ ਕਾਗ਼ਜ਼ ਦੇਵਾਂ?"
ਟਰਾਲੈਟ ਆਪ ਤਾਂ ਮਾਤਾ ਹਰੀ ਦੇ ਕਮਰੇ ਵਿਚ ਜਾ ਕੇ ਫੋਲਾ ਫਾਲੀ ਸ਼ੁਰੂ ਕਰਨੀ ਚਾਹੁੰਦਾ ਸੀ, ਇਸ ਲਈ ਉਹਨੇ ਇਕ ਅਫ਼ਸਰ ਕਪਤਾਨ ਲੀਡਾਕਸ ਵਲ ਇਸ਼ਾਰਾ ਕਰ ਦਿਤਾ। ਮਾਤਾ ਹਰੀ ਨੇ ਉਹਦੇ ਕੋਲ ਪਹੁੰਚ ਕੇ ਕਾਗ਼ਜ਼ ਰਖ ਦਿਤੇ। ਹੈਰਾਨ ਹੋਏ ਹੋਏ ਕਪਤਾਨ ਨੇ ਹੈਰਾਨੀ ਨਾਲ ਕਾਗਜ਼ ਨੂੰ ਤਕਿਆ। ਉਹ ਕਿਸੇ ਹੋਰ ਗੱਲ ਦੀ ਉਮੀਦ ਕਰ ਰਿਹਾ ਸੀ। ਪਰ ਜਦ ਉਹਨੂੰ ਪਤਾ ਲਗ ਗਿਆ ਕਿ ਕੀ ਗੱਲ ਸੀ, ਉਹਨੇ ਗੰਭੀਰਤਾ ਨਾਲ ਮਾਤਾ ਹਰੀ ਨੂੰ ਬੈਠਣ ਲਈ ਆਖਿਆ। ਕੁਝ ਨੋਟ ਲਿਖਣ ਲਈ ਕਾਗ਼ਜ਼ ਆਪਣੇ ਵਲ ਕਰ ਲਏ, ਅਤੇ ਲਿਖਣ ਲਈ ਤਿਆਰ ਹੁੰਦੇ ਹੋਏ ਨੇ ਕਿਹਾ:
"ਮਾਤਾ ਹਰੀ ਮੈਨੂੰ ਦਸ ਕਿ ਜਰਮਨ ਦੇ ਖੁਫੀਆ ਮਹਿਕਮੇ ਵਿਚ ਕਿਤਨੇ ਚਿਰ ਤੋਂ ਤੂੰ ਕੰਮ ਕਰ ਰਹੀ ਏਂ?"
ਏਸ ਅਚਾਨਕ ਸਟ ਨੇ ਮਾਤਾ ਹਰੀ ਨੂੰ ਚਕਰਾ ਦਿਤਾ।
੧੭੪.