ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/174

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਕ ਪਲ ਲਈ ਉਹ ਕੁਰਸੀ ਤੇ ਬੈਠੀ ਬੈਠੀ ਕੰਬੀ, ਅਤੇ ਉਹਦਾ ਰੰਗ ਫੂਕ ਹੋ ਗਿਆ ਸੀ। ਹੁਣ ਮੰਨੀ ਪ੍ਰਮੰਨੀ ਦਲੇਰ ਮਾਤਾ ਹਰੀ ਨਹੀਂ ਸੀ। ਉਸ ਵੇਲੇ ਸੋਗੀ ਅੱਖੀਆਂ ਨਾਲ ਅਫਸਰ ਵਲ ਤਕ ਰਹੀ ਸੀ। ਉਸ ਨੇ ਥਥਲਾਂਦਿਆਂ ਆਖਿਆ:

“ਮੈਂ....ਮੈਂ ਨਹੀਂ ਸਮਝੀ।"

“ਮੈਨੂੰ ਦਸ, ਐਚ-੨੧, ਤੂੰ ਕਦ ਪਹਿਲੀ ਵਾਰੀ ਵੈਰੀਆਂ ਦੇ ਜਾਸੂਸੀ ਮਹਿਕਮੇ ਵਿਚ ਨੌਕਰ ਹੋਈ ਸੈਂ?"

ਇਨ੍ਹਾਂ ਸ਼ਬਦਾਂ ਨੇ ਮਾਤਾ ਹਰੀ ਨੂੰ ਯਕੀਨ ਦਿਵਾ ਦਿਤਾ ਹੋਣਾ ਹੈ ਕਿ ਲਾਲ-ਨਾਚੀ ਦੇ ਜੀਵਨ ਦਾ ਅੰਤ ਹੋ ਚਲਿਆ ਸੀ। ਹੁਣ ਜਾਸੂਸਾ ਐਚ-੨੧ ਦੇ ਸਵਾਏ ਕੁਝ ਨਹੀਂ ਸੀ ਰਹਿ ਗਿਆ।

ਉਹ ਮਾਤਾ ਹਰੀ ਜਿਸ ਨੂੰ ਫੁੱਲਾਂ ਦੀ ਸੇਜਾ ਉੱਤੇ ਵੀ ਏਸ ਲਈ ਨੀਂਦ ਨਹੀਂ ਸੀ ਪੈਂਦੀ ਕਿਉਂਕਿ ਫੁੱਲਾਂ ਵਿਚੋਂ ਇਕ ਫੁੱਲ ਦੀ ਇਕ ਪੰਖੜੀ ਮੁੜੀ ਹੋਈ ਹੁੰਦੀ ਸੀ, ਅਜ ਸੈਂਟ-ਲਾਜਾਰੇ ਬੰਦੀਖਾਨੇ ਦੇ ਸਖਤ ਬਿਸਤਰ ਉੱਤੇ ਪੀੜਤ ਹੋਈ ਹੋਈ ਪਲਸੇਟੇ ਮਾਰ ਰਹੀ ਸੀ!

੧੭੫.