ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/176

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਦੀ ਖਿੱਚ ਜ਼ਰੂਰ ਮਹਿਸੂਸ ਕੀਤੀ ਹੋਵੇਗੀ। ਜਿਸ ਨੇ ਕਈ ਆਦਮੀਆਂ ਨੂੰ ਕੈਦ ਕਰ ਦਿਤਾ ਸੀ, ਅਤੇ ਉਹ ਹੁਣ ਹੈਰਾਨ ਹੁੰਦੇ ਸਨ ਕਿ ਕਿਸ ਤਰ੍ਹਾਂ ਕਿਸਮਤ ਨੇ ਉਹਨੂੰ ਜਾਸੂਸ ਬਣਨ ਲਈ ਪ੍ਰੇਰ ਦਿਤਾ। ਪਰ ਤੀਜਾ ਕੋਰਟ-ਮਾਰਸ਼ਲ ਇਕ ਅਖ਼ਲਾਕੀ ਵਾਂਗ ਕਿਸੇ ਕੰਮ ਦੇ ਮਨੋਰਥ ਨੂੰ ਲਭਣ ਲਈ ਤਿਆਰ ਨਹੀਂ ਸੀ। ਉਹ ਅਸਲੀਅਤ ਦੇ ਭੁਖੇ ਸਨ। ਇਸ ਗਲ ਵਿਚ ਕਿ ਵਕੀਲਾਂ ਨੇ ਮਾਤਾ ਹਰੀ ਦੇ ਕੰਮਾਂ ਦਾ ਮਨੋਰਥ ਸਮਝਣ ਦੀ ਕੋਸ਼ਿਸ਼ ਨਾ ਕੀਤੀ, ਉਨ੍ਹਾਂ ਆਦਮੀਆਂ ਦਾ ਗਿੱਲਾ ਹੈ ਜਿਹੜੇ ਮਾਤਾ ਹਰੀ ਦੇ ਅਪਰਾਧਾਂ ਨੂੰ ਘਟ ਕਰਨ ਦੇ ਚਾਹਵਾਨ ਹਨ। ਸੀਨਰ ਗੌਮਜ਼ ਕਹਿਲੈ ਇਕ ਲਿਖਾਰੀ ਆਪਣੀ ਲਿਖੀ ਪੁਸਤਕ-

"ਮਾਤਾ ਹਰੀ ਦਾ ਜੀਵਨ ਅਤੇ ਮੌਤ" ਵਿਚ ਲਿਖਦਾ ਹੈ-

"ਮੈਂ ਮੰਨਦਾ ਹਾਂ ਕਿ ਮਾਤਾ ਹਰੀ ਵੈਰੀਆਂ ਦੇ ਜਾਸੂਸੀ ਮਹਿਕਮੇ ਵਿਚ ਰਹਿ ਕੇ ਕੰਮ ਕਰਦੀ ਰਹੀ ਸੀ। ਪਰ ਇਹ ਖ਼ਿਆਲ ਕਰਕੇ ਕਿ ਮਾਤਾ ਹਰੀ ਇਕ ਨਾਚੀ ਅਤੇ ਖੁਲ੍ਹੀ ਡੁਲ੍ਹੀ ਇਸਤ੍ਰੀ ਸੀ ਜਿਹੜੀ ਆਪਣੇ ਨਾਚਾਂ ਰਾਹੀਂ ਕਈਆਂ ਲਈ ਖੁਸ਼ੀ ਦਾ ਕਾਰਨ ਬਣੀ, ਅਸੀ ਉਹਦੇ ਅਪਰਾਧਾਂ ਨੂੰ ਨਜ਼ਰ ਅੰਦਾਜ਼ ਕਰ ਸਕਦੇ ਹਾਂ।" ਫੇਰ ਜਰਮਨ ਵਾਲੇ ਮਾਤਾ ਹਰੀ ਨਾਲ ਹਮਦਰਦੀ ਕਰਦੇ ਹੋਏ ਮਾਤਾ ਹਰੀ ਨੂੰ ਸ਼ਹੀਦ ਦਾ ਰੁਤਬਾ ਦੇਂਦੇ ਹਨ। ਅਸਲ ਵਿਚ ਜਰਮਨ ਵਾਲਿਆਂ ਨੂੰ ਮਾਤਾ ਹਰੀ ਦਾ ਸ਼ੁਕਰ-ਗੁਜ਼ਾਰ ਹੋਣਾ ਵੀ ਲੋੜੀਏ ਕਿਉਂਕਿ ਉਹਨੇ ਆਪਣਾ ਫਰਜ਼ ਪੂਰੀ ਤਰ੍ਹਾਂ ਨਿਭਾਇਆ ਅਤੇ ਜਰਮਨ ਵਾਲਿਆਂ ਦੇ ਕਈ ਕੰਮ ਸਵਾਰੇ। ਜੇਕਰ ਇਕ ਜਾਸੂਸ ਦੀ ਜ਼ਿੰਦਗੀ ਨਾਲ ਉਹਦੇ ਕਾਰਨਾਮਿਆਂ ਨੂੰ ਦੇਖ ਕੇ ਇਨਸਾਫ ਕੀਤਾ ਜਾਏ ਤਾਂ ਮਾਤਾ ਹਰੀ ਉੱਚੀ ਥਾਂ ਨੂੰ ਖਲੋਣ ਦਾ ਪੂਰਾ ਹਕ ਰਖਦੀ ਹੈ। ਪਰ ਜਦ ਅਸੀਂ ਮਾਤਾ ਹਰੀ ਦਾ ਮੁਕਾਬਲਾ