ਪੰਨਾ:ਮਾਤਾ ਹਰੀ.pdf/177

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਜਿਆਂ ਜਾਸੂਸਾਂ ਨਾਲ ਕਰਦੇ ਹਾਂ ਜਿਨ੍ਹਾਂ ਦੇ ਹਥ ਖੂਨ ਨਾਲ ਨਹੀਂ ਲਿਬੜੇ ਹੋਏ। ਤਦ ਅਸੀਂ ਇਸ ਗੱਲ ਦੇ ਕਿ "ਮਾਤਾ ਹਰੀ ਜੋ ਕੀਤਾ ਇਕ ਜਾਸੂਸ ਨੂੰ ਕਰਨਾ ਹੀ ਪੈਂਦਾ ਹੈ।" ਉਲਟ ਆਵਾਜ਼ ਉਠਾਣੋਂ ਨਹੀਂ ਰਹਿ ਸਕਦੇ। ਇਹ ਗੱਲ ਨਾ ਕੇਵਲ ਮਾਤਾ ਹਰੀ ਦੀ ਸ਼ੁਹਰਤ ਨੂੰ ਕਾਇਮ ਕਰਨ ਤੇ ਹਾਰ ਜਾਂਦੀ ਹੈ ਸਗੋਂ ਉਸ ਕੰਮ ਬਾਰੇ ਜਿਹੜਾ ਮਾਤਾ ਹਰੀ ਕੀਤਾ ਕਈ ਗ਼ਲਤ ਫ਼ਹਿਮੀਆਂ ਖਲਾਰਦੀ ਹੈ।

ਫੇਰ ਜਰਮਨ ਵਾਲੇ ਮਾਤਾ ਹਰੀ ਨੂੰ ਮਿਸ ਐਸਡਿਬ ਕੇਵਲ ਨਾਲ ਰਲਾਂਦੇ ਹਨ। ਪਰ ਇਨ੍ਹਾਂ ਦੋਹਾਂ ਵਿਚ ਰਲਵੀਂ ਗੱਲ ਕੋਈ ਨਹੀਂ ਦਿਸਦੀ। ਇਨ੍ਹਾਂ ਦਾ ਮੁਕਾਬਲਾ ਹੀ ਕਰ ਸਕਦੇ ਹਾਂ। ਮਾਤਾ ਹਰੀ ਉੱਤੇ ਖੁਫ਼ੀਆ ਕੰਮ ਕਰਨ ਦਾ ਦੂਸ਼ਨ ਲਾਇਆ ਜਾਂਦਾ ਹੈ ਅਤੇ ਨਾਲ ਹੀ ਇਸ ਗੱਲ ਦਾ ਕਿ ਉਹ ਪੰਜਾਹ ਹਜ਼ਾਰ ਜਿੰਦੜੀਆਂ ਦੀ ਮੌਤ ਲੈਣ ਦਾ ਕਾਰਨ ਵੀ ਬਣੀ ਸੀ।

ਪਰ ਐਸਡਿਥ ਕੇਵਲ ਉਤੇ ਇਹ ਅਪਰਾਧ ਲਾਇਆ ਗਿਆ ਸੀ ਕਿ ਉਹ ਪਨਾਹਗੀਰਾਂ ਜਾਂ ਦੇਸ ਤਿਆਗੀਆਂ ਨੂੰ ਪਨਾਹ ਦੇਂਦੀ ਸੀ। ਉਹਦੇ ਉੱਤੇ ਜਾਸੂਸੀ ਕੰਮ ਕਰਨ ਦਾ ਦੋਸ਼ ਨਹੀਂ ਸੀ ਪਿਆ ਗਿਆ। ਉਹਦਾ ਅਪਰਾਧ ਜਿੰਦਾਂ ਬਚਾਣ ਵਿਚ ਸੀ ਨਾ ਕਿ ਲੈਣ ਵਿਚ। ਜੇਕਰ ਜਾਸੂਸ ਦੇ ਹਕ ਵਿਚ ਕੋਈ ਗੱਲ ਕਹੀ ਜਾ ਸਕਦੀ ਹੈ ਤਾਂ ਉਹ ਇਹ ਹੈ ਕਿ ਦੇਸ ਪਿਆਰ ਉਹਨੂੰ ਵੈਰੀਆਂ ਦੇ ਉਲਟ ਕੰਮ ਕਰਨ ਲਈ ਪ੍ਰੇਰਦਾ ਹੈ। ਚੂੰਕਿ ਮਾਤਾ ਹਰੀ ਉਸ ਦੇਸ ਦੀ ਵਸਣ ਵਾਲੀ ਸੀ ਜਿਹੜਾ ਕਦੀ ਜੰਗ ਵਿਚ ਨਾ ਆਇਆ, ਅਤੇ ਦੂਜੇ ਮਾਤਾ ਹਰੀ ਬੇ-ਤਰਫ਼ਦਾਰੀ ਦੇ ਪਰਦੇ ਹੇਠ ਹੀ ਕੰਮ ਕਰਦੀ ਰਹੀ ਸੀ ਇਸ ਲਈ ਦੇਸ਼-ਪਿਆਰ ਦਾ ਖ਼ਿਆਲ ਉਹਦੇ ਹਕ ਵਿਚ

੧੭੮.