ਮਿੱਤ੍ਰ ਬਣੇ ਰਹੇ ਸਨ। ਹੁਣ ਭਾਵੇਂ ਪੰਝਤਰ ਸਾਲ ਦੀ ਆਯੂ ਹੋ ਗਈ ਸੀ। ਤਦ ਵੀ ਉਹ ਪੁਰਾਣੇ ਪਿਆਰ ਦੇ ਅਸਰ ਹੇਠਾਂ ਸੀ। ਮੈਟਰੇ ਕਲੂਨੇਟ ਨੂੰ ਕੋਈ ਸ਼ਕ ਨਹੀਂ ਸੀ ਹੋਇਆ ਕਿ ਉਹ ਆਪਣੇ ਮੁਅਕਲ ਦੀ ਬੰਦ ਖ਼ਲਾਸ ਨਹੀਂ ਕਰਾ ਸਕਣ ਲਗਾ।
ਐਸਸਾਇਜ਼ ਦੀ ਕਚਹਿਰੀ ਵਿਚ ਤੀਜਾ ਕੋਰਟ ਮਾਰਸ਼ਲ ਬੈਠਾ ਸੀ। ਇਹਦਾ ਪ੍ਰਧਾਨ ਇਕ ਪੁਰਾਣਾ ਸਿਪਾਸਾਲਾਰ ਸੀ, ਜਿਸ ਦਾ ਨਾਮ ਕਰਨੈਲ ਸੈਮਪਰਾਨ ਸੀ। ਗਵਾਹਾਂ ਦੇ ਨਾਲ ਨਾਲ ਕੇਵਲ ਕੋਰਟ ਦੇ ਮੈਂਬਰ, ਮੁਕੱਦਮੇ ਦੀ ਪੈਰਵੀ ਕਰਨ ਵਾਲਾ ਵਕੀਲ, ਮਾਤਾ ਹਰੀ ਦਾ ਵਕੀਲ, ਇਕ ਹੋਰ ਅਫ਼ਸਰ, ਅਤੇ ਮਾਤਾ ਹਰੀ ਦੀ ਨਿਗਰਾਨੀ ਲਈ ਕੁਝ ਸਿਪਾਹੀ ਹੀ ਕਚਹਿਰੀ ਅੰਦਰ ਜਾਣ ਦਿਤੇ ਗਏ ਸਨ। ਬੰਦ-ਦਰਵਾਜ਼ਿਆਂ ਪਿਛੋਂ ਮੁਕੱਦਮਾ ਸੁਣਿਆ ਜਾਣ ਲੱਗਾ। ਬਾਹਰ ਖਲੋਤੇ ਚੌਕੀਦਾਰਾਂ ਨੂੰ ਵੀ ਦਸ ਕਦਮ ਦੇ ਫ਼ਾਸਲੇ ਉਤੇ ਖਲੋਣ ਦਾ ਹੁਕਮ ਹੋਇਆ। ਇਕ ਹੋਰ ਅਫ਼ਸਰ ਦਾ ਨਾਮ ਮੇਜਰ ਮੇਸਕਰ ਸੀ। ਇਹਨੇ ਹੀ ਪਿਛੋਂ ਮਾਤਾ ਹਰੀ ਨੂੰ ਫਾਂਸੀ ਤੇ ਲਟਕਾਇਆ ਸੀ।
ਜਿਵੇਂ ਉੱਤੇ ਦਸਿਆ ਹੈ ਇਸ ਮੁਕੱਦਮੇ ਦਾ ਭੇਦ ਰਖਣਾ ਜ਼ਰੂਰੀ ਸੀ, ਇਸ ਲਈ ਕਚਹਿਰੀ ਦੇ ਕਮਰੇ ਵਿਚ ਬੜੇ ਹੀ ਥੋੜੇ ਆਦਮੀ ਹਾਜ਼ਰ ਸਨ। ਉਹ ਹਾਲ ਕਮਰਾ ਜਿਹੜਾ ਸਰੋਤਿਆਂ ਨਾਲ ਭਰ ਜਾਂਦਾ ਸੀ। ਇਸ ਮੁਕੱਦਮੇ ਉਤੇ ਖਾਲੀ ਪਿਆ ਸੀ। ਇੰਞ ਜਾਪਦਾ ਸੀ ਕਿ ਮੁਕੱਦਮਾ ਕਿਸੇ ਉਸ ਥਾਂ ਤੇ ਹੋ ਰਿਹਾ ਸੀ ਜਿਥੇ ਆਦਰਸ਼ਕ ਇਨਸਾਫ਼ ਕੀਤਾ ਜਾਣਾ ਸੀ। ਦੋ ਸਿਪਾਹੀ ਮਾਤਾ ਹਰੀ ਨੂੰ ਅੰਦਰ ਲੈ ਗਏ। ਉਥੇ ਮਾਤਾ ਹਰੀ ਦੀ ਜਾਸੂਸ ਹੋਣ ਦੀ ਹੈਸੀਅਤ
੧੮੧.