ਤੂੰ ਵਿਟਲ ਵਿਚ ਰਹਿ ਕੇ ਅਸਾਂ ਨਾਲ ਧ੍ਰੋਹ ਕਮਾਇਆ।"
“ਤੂੰ ਬੇਸਮਝ ਅਫਸਰਾਂ ਕੋਲੋਂ ਏਸ ਗਲ ਦਾ ਪਤਾ ਲਾ ਕੇ ਫਰਾਂਸ ਵਾਲੇ ਜਾਸੂਸ ਕਿਵੇਂ ਜਰਮਨੀ ਦੀਆਂ ਫ਼ੌਜਾਂ ਪਿਛੇ ਪਹੁੰਚਾਏ ਜਾਂਦੇ ਸਨ, ਤੂੰ ਜਰਮਨੀ ਦੇ ਖੁਫੀਆ ਮਹਿਕਮੇ ਨੂੰ ਪਤਾ ਦਿਤਾ।"
"ਇਹ ਸਚ ਹੈ ਕਿ ਮੈਂ ਆਪਣੇ ਪ੍ਰੀਤਮ ਵਲ ਚਿੱਠੀਆਂ ਪਾਈਆਂ ਜਿਹੜਾ ਉਸ ਵੇਲੇ ਬਰਲਨ ਵਿਚ ਨਹੀਂ ਸੀ, ਸਗੋਂ ਅਮਸਟਰਡਮ। ਇਹ ਮੇਰਾ ਕਸੂਰ ਨਹੀਂ ਸੀ ਕਿ ਉਹ ਖੁਫ਼ੀਆ ਮਹਿਕਮੇ ਦਾ ਅਫ਼ਸਰ ਸੀ। ਪਰ ਮੈਂ ਉਹਨੂੰ ਕੋਈ ਭੇਦ ਤਾਂ ਨਹੀਂ ਸੀ ਦਿਤਾ।"
"ਜਦੋਂ ਤੂੰ ਵਿਟਲ ਸੈਂ, ਉਦੋਂ ਹਮਲਾ ਕਰਨ ਦੀਆਂ ਤਿਆਰੀਆਂ ਉਥੇ ਹੋ ਰਹੀਆਂ ਸਨ। ਤੈਨੂੰ ਸਭ ਕੁਝ ਪਤਾ ਲਗਿਆ ਸੀ।"
"ਹਾਂ, ਮੈਨੂੰ ਕੁਝ ਮਿੱਤ੍ਰ ਅਫ਼ਸਰਾਂ ਰਾਹੀਂ ਪਤਾ ਲਗਿਆ ਸੀ ਕਿ ਕੁਝ ਤਿਆਰੀਆਂ ਹੋ ਰਹੀਆਂ ਸਨ। ਪਰ ਜੇਕਰ ਮੈਂ ਜਰਮਨ ਵਾਲਿਆਂ ਨੂੰ ਇਹ ਖ਼ਬਰਾਂ ਦੇਣੀਆਂ ਚਾਹੁੰਦੀ ਤਾਂ ਵੀ ਨਹੀਂ ਸਾਂ ਦੇ ਸਕਦੀ।"
ਇਹ ਅਜੀਬ ਹੀ ਬਿਆਨ ਸੀ, ਕਿਉਂਕਿ ਹੁਣੇ ਮਾਤਾ ਹਰੀ ਨੇ ਮੰਨ ਲਿਆ ਸੀ ਕਿ ਅਮਸਟਰਡਮ ਵਿਚ ਰਹਿੰਦੇ ਖੁਫ਼ੀਆ ਮਹਿਕਮੇ ਨਾਲ ਉਹ ਖਤਾ-ਪਤਰੀ ਕਰਦੀ ਰਹੀ ਸੀ। ਪਰ ਉਹਦੇ ਲਈ ਖਵਰੇ ਫ਼ਰਜ਼ ਅਤੇ ਝੂਠ ਦਾ ਇਕੋ ਹੀ ਅਰਥ ਸੀ। ਇਹੋ ਜਹੇ ਖ਼ਿਲਾਫ਼ ਬਿਆਨ ਉਹਦੇ ਲਈ ਕੋਈ ਅਰਥ ਨਹੀਂ ਸਨ ਰਖਦੇ ਅਤੇ ਮਾਤਾ ਹਰੀ ਖ਼ਿਆਲ ਕਰਦੀ ਸੀ ਕਿ ਵਕੀਲਾਂ ਨੂੰ ਵੀ ਏਸ ਗਲ ਵਲ ਕੋਈ ਧਿਆਨ ਦੇਣ ਦੀ ਲੋੜ ਨਹੀਂ ਸੀ।
ਹੁਣ ਪ੍ਰਧਾਨ ਨੂੰ ਬਹੁਤ ਸ਼ੱਕ ਹੋ ਗਿਆ ਸੀ।
੧੮੬.