ਪੰਨਾ:ਮਾਤਾ ਹਰੀ.pdf/186

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੇ ਬੜੀ ਸੰਜੀਦਗੀ ਨਾਲ ਮਾਤਾ ਹਰੀ ਨੂੰ ਪੁਛਿਆ:

"ਤੂੰ ਬੇਤਰਫਦਾਰ ਦੇਸ ਦੀ ਡਾਕ ਰਾਹੀਂ ਆਪਣੀ ਧੀ ਵਲ ਕੀ ਸੁਨੇਹਾ ਭੇਜਿਆ ਸੀ?"

"ਮੇਂ ਚਿਠੀ ਲਿਖੀ ਸੀ, ਮੈਂ ਮੰਨਦੀ ਹਾਂ", ਮਾਤਾ ਹਰੀ ਨੇ ਸਾਫ ਦਿਲੀ ਨਾਲ ਕਿਹਾ "ਪਰ ਮੈਂ ਜੰਗੀ ਮਾਮਲਿਆਂ ਬਾਰੇ ਤਾਂ ਕੁਝ ਨਹੀਂ ਸੀ ਲਿਖਿਆ।'

"ਅਸਾਂ ਕੋਲ ਤੇਰੇ ਏਸ ਬਿਆਨ ਦੇ ਉਲਟ ਬਹੁਤ ਸਬੂਤ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਚਿੱਠੀ ਅਸਲ ਵਿਚ ਕਿਸ ਨੂੰ ਭੇਜੀ ਗਈ ਸੀ।"

ਇਹ ਪਹਿਲਾ ਇਸ਼ਾਰਾ ਸੀ ਜਿਸ ਤੋਂ ਪਤਾ ਚਲਦਾ ਸੀ ਕਿ ਸੈਕੰਡ ਬੀਊਰੋ ਨੂੰ ਮਾਤਾ ਹਰੀ ਦੇ ਕੰਮਾਂ ਬਾਰੇ ਬਹੁਤ ਕੁਝ ਪਤਾ ਸੀ। ਮਾਤਾ ਹਰੀ ਦਾ ਰੰਗ ਪੀਲਾ ਪੈ ਗਿਆ ਅਤੇ ਉਹਨੇ ਆਪਣੇ ਆਪ ਨੂੰ ਬੇਦੋਸ਼ਾ ਸਾਬਤ ਕਰਨ ਦੀ ਹੋਰ ਕੋਈ ਕੋਸ਼ਸ਼ ਨਾ ਕੀਤੀ। ਇਸ ਦੇ ਉਲਟ ਉਸ ਨੇ ਚਲਾਕੀ ਨਾਲ ਪਾਸਾ ਬਦਲਣ ਦੀ ਕੋਸ਼ਸ਼ ਕੀਤੀ।

"ਸਚ ਮੁਚ ਨਾਚ ਕਰਨ ਵਾਲੀ ਇਸਤ੍ਰੀ ਜਿਸ ਤਰ੍ਹਾਂ ਦੀ ਮੈਂ ਹਾਂ ਦੁਜਿਆਂ ਦਾ ਧਿਆਨ ਖਿਚੇ ਬਿਨਾ ਨਹੀਂ ਰਹਿ ਸਕਦੀ। ਇਹ ਕੁਦਰਤੀ ਹੈ। ਮੇਰੇ ਪਿਛੇ ਵੀ ਕੋਈ ਲਗਾ ਰਿਹਾ ਹੋਣਾ ਹੈ।"

ਮਾਤਾ ਹਰੀ ਜਲਦੀ ਬੇਚੈਨ ਨਹੀਂ ਸੀ ਹੁੰਦੀ। ਭਾਵੇਂ ਉਹਦੇ ਬਰਖਿਲਾਫ਼ ਭਾਰੀ ਅਪਰਾਧ ਲਾਏ ਗਏ ਸਨ, ਉਹ ਆਮ ਕਰਕੇ ਆਪਣੇ ਤਹੱਮਲ ਜਾਂ ਧੀਰਜ ਨੂੰ ਕਾਇਮ ਰਖਦੀ ਸੀ। ਜਦ ਕੁਝ ਘਬਰਾਹਟ ਵਿਚ ਆਉਂਦੀ ਸੀ ਤਾਂ ਉਹਦੇ ਉੱਤਰਾਂ ਵਿਚ ਰੰਜਸ਼ ਦੀ ਛੁਹ ਹੁੰਦੀ ਸੀ। ਨਜ਼ਰਾਂ ਵੀ ਸਖ਼ਤ ਅਤੇ ਬੇਕਰਾਰ ਹੋ ਜਾਂਦੀਆਂ ਸਨ। ਸਮੁਚੇ ਤੌਰ ਉੱਤੇ ਉਹ ਆਪਣੇ ਬਾਰੇ ਚੰਗੀ ਤਰਾਂ ਬਹਿਸ ਕਰਦੀ ਰਹੀ। ਕੇਵਲ ਉਨਾਂ ਸਮਿਆਂ ਉੱਤੇ ਉਹ

੧੮੭.