ਵਿਚੋਂ ਸੀ। ਉਹ ਉਸ ਵੇਲੇ ਲੜਾਈ ਵਿਚ ਕੰਮ ਕਰ ਰਿਹਾ ਸੀ, ਇਸ ਲਈ ਉਹਨੇ ਲਿਖਤੀ ਗਵਾਹੀ ਭੇਜ ਦਿੱਤੀ ਸੀ। ਉਹਦੇ ਵਿਚ ਲਿਖਿਆ ਸੀ:
"ਮੁਲਜ਼ਮ ਨੇ ਕਦੀ ਲੜਾਈ ਬਾਰੇ ਮੇਰੇ ਕੋਲੋਂ ਸਵਾਲ ਨਹੀਂ ਸਨ ਪੁੱਛੇ। ਮੈਨੂੰ ਏਹ ਦੀਆਂ ਗਲਾਂ ਤੇ ਕਦੀ ਸ਼ਕ ਨਹੀਂ ਸੀ ਪਿਆ।"
ਫੇਰ ਪ੍ਰਧਾਨ ਉਹ ਚਿੱਠੀ ਪੜ੍ਹਕੇ ਸੁਣਾਨ ਹੀ ਲਗਾ ਸੀ ਕਿ ਮਾਤਾ ਹਰੀ ਝਟ ਪਟ ਆਪਣੇ ਪੈਰਾਂ ਤੇ ਉਠ ਖਲੋਤੀ ਅਤੇ ਆਖ਼ਿਆ:
"ਸ੍ਰੀ ਮਾਨ ਜੀ ਉਹ ਚਿੱਠੀ ਪੜ੍ਹਕੇ ਸੁਣਾਓ।"
"ਮੇਂ ਜ਼ਰੂਰ ਏਹ ਕਰਾਂਗਾ।"
"ਤਾਂ ਮੈਂ ਅਰਜ਼ ਕਰਨੀ ਹਾਂ ਕਿ ਭੇਜਣ ਵਾਲੇ ਦਾ ਨਾਮ ਨਾ ਦਸਣਾ।"
"ਕਿਉਂ ਨਾ?"
"ਕਿਉਕਿ ਉਹ ਸ਼ਾਦੀਸ਼ੁਦਾ ਹੈ, ਮੈਂ ਚੰਗੇ ਟਬਰ ਵਿਚ ਲੜਾਈ ਪਾਉਣ ਦਾ ਕਾਰਣ ਨਹੀਂ ਬਣਨਾ ਚਾਹੁੰਦੀ। ਮੈਂ ਅਰਜ਼ ਕਰਦੀ ਹਾਂ ਕਿ ਨਾਮ ਨਾ ਪੜ੍ਹਨਾ।"
ਏਸ ਚਿੱਠੀ ਵਿਚ ਲਿਖਿਆ ਸੀ ਕਿ ਗਵਾਹ ਕਿਸੇ ਵੇਲੇ ਮਾਤਾ ਹਰੀ ਦਾ ਪ੍ਰੀਤਮ ਰਹਿ ਚਕਿਆ ਸੀ। ਉਹਨੇ ਜਵਾਨਾਂ ਵਾਲੀਆਂ ਸਾਰੀਆਂ ਅਯਾਸ਼ੀਆਂ ਨੂੰ ਵੀ ਭੋਗਿਆ ਸੀ। ਏਸ ਗਲ ਨੂੰ ਕਰਨੈਲ ਛਪਾਣਾ ਚਾਹੁੰਦਾ ਸੀ, ਕਿਉਂਕਿ ਗਵਾਹ ਕਰਨੈਲ ਦਾ ਮਿੱਤ੍ਰ ਸੀ। ਪਰ ਜਦੋਂ ਕਰਨੈਲ ਸੈਮਪਰਾਨ ਏਸ ਤਰਾਂ ਝਿਝਕ ਰਿਹਾ ਸੀ, ਤਾਂ ਇਕ ਹੋਰ ਮੈਂਬਰ ਨੇ ਉਠਕੇ ਆਖਿਆ ਕਿ ਸਾਰੇ ਖ਼ਤ ਨੂੰ ਪੜ੍ਹਕੇ ਸੁਣਨਾ ਚਾਹੀਦਾ ਸੀ ਅਤੇ ਨਾਲ ਹੀ ਲਿਖਣ ਵਾਲੇ ਦਾ ਨਾਮ। ਕਰਨੈਲ ਨੂੰ ਆਪਣੇ ਫ਼ਰਜ਼ ਦੀ ਯਾਦ ਆ ਗਈ। ਏਸ ਲਈ ਉਹਨੇ ਪੜ੍ਹਨਾ ਸ਼ੁਰੂ ਕਰ ਦਿਤਾ। ਮਾਤਾ ਹਰੀ
੨੦੧.