ਪੰਨਾ:ਮਾਤਾ ਹਰੀ.pdf/201

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀ ਚੁਪ ਕਰ ਗਈ। ਜਦੋਂ ਨਾਮ ਪੜਿਆ ਤਾਂ ਹੀ ਸਾਰਿਆਂ ਨੂੰ ਇਸ "ਬੇਕਨੂੰਨੇ-ਪਿਆਰ" ਦਾ ਪਤਾ ਲਗਿਆ ਦਿਸਦਾ ਸੀ, ਕਿਉਂਕਿ ਨਾਮ ਸੁਣਕੇ ਸਾਰੇ ਇਕ ਦੂਜੇ ਵਲ ਹੈਰਾਨ ਹੋਏ ਹੋਏ ਦੇਖਦੇ ਸਨ। ਉਹ ਜਵਾਨ ਅਫ਼ਸਰ ਆਪਣੀ ਖੁਸ਼ੀ ਨੂੰ ਛੁਪਾ ਨਹੀਂ ਸਨ ਸਕੇ। ਪਰ ਮਾਤਾ ਹਰੀ ਨੇ ਖ਼ਿਆਲ ਕੀਤਾ ਸੀ ਗਵਾਹ ਦਾ ਨਾਮ ਉਨ੍ਹਾਂ ਉਤੇ ਕੁਝ ਅਸਰ ਪਾਵੇਗਾ। ਅਤੇ ਡਿਪਲੋਮੈਟ ਵਾਲੀ ਗਲ ਦੇ ਅਸਰ ਨੂੰ ਕੁਝ ਦੂਰ ਕਰੇਗਾ। ਜਦ ਮਾਤਾ ਹਰੀ ਨੇ ਅਫਸਰਾਂ ਨੂੰ ਇਹਦਾ ਮਖੌਲ ਉਡਾਂਦੇ ਤਕਿਆ ਤਾਂ ਆਪਣੇ ਗੁਸੇ ਨੂੰ ਦਰਸਾਏ ਬਿਨਾਂ ਨਾ ਰਹਿ ਸਕੀ।

"ਤੁਸੀਂ ਬੇਸਮਝ ਹੋ।"

"ਤਾਂ ਅਸੀਂ ਸਮਝ ਲਈਏ ਕਿ ਤੂੰ ਵਜ਼ੀਰ ਨਾਲ ਜੰਗ ਬਾਰੇ ਕਦੀ ਗਲ ਨਾ ਕੀਤੀ।"

"ਕਦੀ ਨਾ" ਜ਼ੋਰਦਾਰ ਉੱਤਰ ਸੀ।

"ਵੱਡੇ ਵੱਡੇ ਲੋਕਾਂ ਦੀਆਂ ਸ਼ਹਾਦਤਾਂ ਖ਼ਤਮ ਹੋ ਗਈਆਂ ਸਨ। ਪਿੱਛੇ “ਘਰ" ਦੇ ਲੋਕੀ ਹੀ ਰਹਿ ਗਏ ਸਨ। ਉਹ ਮਾਤਾ ਹਰੀ ਦੀ ਸਖਾਵਤ ਅਤੇ ਮਿਹਰਬਾਨੀ ਦੇ ਕਾਇਲ ਸਨ ਅਤੇ ਆਖਦੇ ਸਨ ਕਿ ਇਹ ਹੋ ਹੀ ਨਹੀਂ ਸਕਦਾ ਕਿ ਇਤਨੀ ਸਖੀ-ਦਲ ਇਸਤ੍ਰੀ ਜਾਸੂਸੀ ਦਾ ਕੰਮ ਕਰ ਸਕੇ।

"ਵੱਡੇ ਅਫਸਰਾਂ ਦੀ ਗਲ ਮੁਕਾਂਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਮਰਜ਼ੀ ਨਾਲ ਜਾਂ ਉਂਞ ਦੇਸ ਨੂੰ ਧੋਖਾ ਦੇਣ ਦੇ ਕੰਮ ਵਿਚ ਨਹੀਂ ਸਨ ਰੁਝੇ। ਉਹ ਕਈ ਵਾਰੀ ਦੂਰਅੰਦੇਸ਼ ਨਹੀਂ ਸਨ ਰਹਿੰਦੇ, ਪਿਆਰ ਦੇ ਫੰਧਿਆਂ ਵਿਚ ਜਕੜੇ ਜਾਂਦੇ ਸਨ, "ਪਾਗ਼ਲ" ਵੀ ਹੋ ਜਾਂਦੇ ਸਨ ਪਰ ਕਦੀ ਇਤਨੀ ਹਦ ਤਕ ਨਹੀਂ ਸਨ ਗਏ ਕਿ ਆਪਣੇ ਦੇਸ ਦੇ ਬਰਖਿਲਾਫ ਹੁੰਦੀ ਸਾਜ਼ਸ਼ ਵਿੱਚ ਰਲ ਗਏ ਹੋਣ। ਪਰ

੨੦੨.