ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/203

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਸੀ ਕਿ ਮਾਤਾ ਹਰੀ ਬੇਦੋਸ਼ੀ ਹੈ, ਅਤੇ ਆਪਣੀ 'ਦਿਲ-ਸੋਜੀ' ਨਾਲ ਦਿਤੀ ਸਪੀਚ ਰਾਹੀਂ ਦੂਜਿਆਂ ਨੂੰ ਵੀ ਇਹ ਯਕੀਨ ਦਿਵਾਣਾ ਚਾਹੁੰਦੀ ਸੀ। ਪਰ ਸੰਗਦਿਲ ਮੋਰਨੇ ਦੀਆਂ ਇਕਠੀਆਂ ਕੀਤੀਆਂ ਸ਼ਹਾਦਤਾਂ ਨੂੰ-ਜਿਨਾਂ ਤੋਂ ਮਾਤਾ ਹਰੀ ਦੇ ਅਪਰਾਧਾਂ ਦਾ ਪਤਾ ਲਗਦਾ ਸੀ, ਰਦ ਕਰਨਾ ਖੜਾ ਕਠਨ ਦਿਸ ਰਿਹਾ ਸੀ।

ਮਾਤਾ ਹਰੀ ਪੈਰਸ ਵਿਚ ਕਿਤਨੇ ਹੀ ਸਾਲ ਆਪਣੇ ਕੰਮਾਂ ਕਰਕੇ ਮਸ਼ਹੂਰ ਰਹੀ ਸੀ। ਜਦ ਕਈ ਉਸ ਸ਼ਹਿਰ ਵਿਚ ਇਨ੍ਹਾਂ ਕੰਮਾਂ ਕਰਕੇ ਜਾਣਿਆ ਅਤੇ ਮੰਨਿਆ ਜਾਣ ਲਗ ਪੈਂਦਾ ਸੀ ਤਾਂ ਉਥੋਂ ਦਾ ਪਰੈਸ ਵੀ ਬੇਹਦ ਬਦਖੋਹੀ ਕਰਦਾ ਸੀ। ਹਫ਼ਤੇਵਾਰੀ ਮੈਗਜ਼ੀਨ, "ਪੈਰਸ ਦੀ ਆਵਾਜ਼" ਮਾਤਾ ਹਰੀ ਦੇ "ਪਿਆਰ ਫੰਧਿਆਂ" ਬਾਰੇ ਕਈ ਗੱਲਾਂ ਲਿਖਦੀ ਸੀ ਅਤੇ ਉਨਾਂ 'ਗ਼ਰੀਬ' ਪ੍ਰੀਤਮਾਂ ਉਤੇ ਹਸਦੀ ਸੀ ਜਿਨਾਂ ਨੂੰ ਛੱਡ ਕੇ ਮਾਤਾ ਹਰੀ ਦੂਜਿਆਂ ਨੂੰ ਪਿਆਰਨ ਲਗ ਪੈਂਦੀ ਸੀ। ਬੁਢੇ ਵਕੀਲ ਕਮੰਦਰ ਮਾਤਾ ਹਰੀ ਦੇ ਜਾਦੂ, ਉਹਦੀ ਸੁਹੱਪਣਤਾ ਅਤੇ ਬੇਵਫਾਈ ਦੀ ਯਾਦ ਅਜੇ ਹਰੀ ਸੀ, ਅਤੇ ਉਹ ਬਹਾਦਰ ਆਦਮੀ ਵਾਂਗੂ ਆਪਣੀ ਖੁਸ਼-ਗੁਫਤਾਰੀ ਨਾਲ ਮਾਤਾ ਹਰੀ ਨੂੰ ਬਚਾਣਾ ਚਾਹੁੰਦੀ ਸੀ।

ਮੈਟਰੋ ਕਲੂਐਂਟ ਆਪਣੀ ਅਖ਼ੀਰਲੀ ਅਪੀਲ ਵਿਚ ਆਪਣੀਆਂ ਕਹੀਆਂ ਗਲਾਂ ਤੇ ਨਿਸਚਾ ਨਹੀਂ ਸੀ ਕਰਾ ਸਕਿਆ। ਜਿਸ ਗਵਾਹੀ ਦੀ ਅਸਲੀ ਲੋੜ ਸੀ ਉਹਨੂੰ ਮਸਾਂ ਛੁਹਿਆ ਹੀ ਸੀ। ਨਹੀਂ ਤੇ ਉਹ ਉਸ ਇਸਤ੍ਰੀ ਲਈ ਅਪੀਲ ਕਰ ਰਿਹਾ ਸੀ ਕਿ ਜਿਸਨੇ ਬਦੀ ਅਤੇ ਪਾਪ ਨੂੰ ਕਮਾਣ ਲਈ ਆਪਣੀ ਸੁੰਦਰਤਾ, ਆਪਣੀਆਂ ਖੂਬੀਆਂ ਅਤੇ ਆਪਣਾ ਆਰਟ ਵਾਰ ਸੁਟਿਆ ਸੀ। ਉਹ ਮਾਤਾ ਹਰੀ ਦੀ "ਵਿਆਉਲ" (Married) ਜਿੰਦਗੀ ਦੀ

२०४