ਪੰਨਾ:ਮਾਤਾ ਹਰੀ.pdf/206

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਮੈਟਰੇ ਕਲੂਨੇਟ ਢਾਹੀਂ ਮਾਰਕੇ ਰੋਣ ਲਗ ਪਿਆ।

ਜੂਨ ਮਹੀਨੇ ਦੀ ਇਕ ਢਲਦੀਆਂ ਸ਼ਾਮਾਂ ਨੂੰ ਮਾਤਾ ਹਰੀ ਨੂੰ ਇਹ ਹੁਕਮ ਸੁਣਾਇਆ ਗਿਆ ਤਾਂ ਕੀ ਮਾਤਾ ਹਰੀ ਨੇ ਉਜੜੇ ਅਤੇ ਡਰਾਉਣੇ ਪਰਛਾਵਿਆਂ ਵਿਚੋਂ ਉਨ੍ਹਾਂ ਸਿਪਾਹੀਆਂ ਦੇ ਪੈਰਾਂ ਦੀ ਆਹਟ ਸੁਣੀ ਜਿਹੜੇ ਉਹਦੇ ਹੁਕਮ ਨਾਲ ਮੌਤ ਲਾੜੀ ਨਾਲ ਪਰਨਾਏ ਗਏ ਸਨ, ਜਦ ਮਾਤਾ ਹਰੀ ਆਪ ਆਪਣੇ ਪ੍ਰੀਤਮਾਂ ਦੇ ਹੱਥਾਂ ਨਾਲ ਵਿਛੀ ਫੁੱਲਾਂ ਦੀ ਸੇਜਾ ਉਤੇ ਬੇ ਪਰਵਾਹੀ ਨਾਲ ਲੇਟੀ ਪਈ ਹੁੰਦੀ ਸੀ? ਕੀ ਮਾਤਾ ਹਰੀ ਨੂੰ ਉਹ ਵੇਲਾ ਯਾਦ ਆ ਗਿਆ ਸੀ ਜਦ ਸੰਗੀਨਾਂ ਦੀ ਖੜ ਖੜ ਵਿਚ ਉਹਦੇ ਸ਼ਾਹੀ ਪ੍ਰੀਤਮ ਨੂੰ ਸਲਾਮਾਂ ਹੋਈਆਂ ਸਨ ਅਤੇ ਉਹ ਉਹਦੀਆਂ ਬਾਹਾਂ ਦੇ ਸਹਾਰੇ ਉਹਦੀ ਬੱਘੀ ਵਿਚੋਂ ਬਾਹਰ ਨਿਕਲੀ ਸੀ? ਉਸ ਵੇਲੇ ਮਾਤਾ ਹਰੀ ਨੇ ਨਾਲੋ ਨਾਲ ਖਲੋਤੀ ਫੌਜੀ ਕਤਾਰਾਂ ਦਾ ਵੀ ਖਿਆਲ ਕੀਤਾ ਹੋਣਾ ਹੈ ਜਿਹੜੀਆਂ ਝਬਦੇ ਹੀ ਉਹਦੀ ਆਤਮਾ ਨੂੰ ਸ਼ਿਵਜੀ ਦੇ ਦੋਜ਼ਖ ਵਿਚ ਭੇਜ ਦੇਣਗੀਆਂ।

ਉਹ ਦਿਲ ਹਿਲਾ ਦੇਣ ਵਾਲਾ ਦ੍ਰਿਸ਼ ਸੀ। ਬੁੱਢਾ ਵਕੀਲ ਜਦ ਮੁਕੱਦਮੇ ਵਿਚ ਹਾਰ ਗਿਆ, ਤਾਂ ਉੱਥੇ ਖਲੋਤਾ ਆਪਣੀਆਂ ਨਿਮ੍ਹੀਆਂ ਅੱਖਾਂ ਵਿਚੋਂ ਅਥਰੂਆਂ ਦੀਆਂ ਨਦੀਆਂ ਵਹਾ ਰਿਹਾ ਸੀ। ਅਤੇ ਮਾਤਾ ਹਰੀ? ਕੀ ਉਹ ਵੀ ਰੋ ਰਹੀ ਸੀ, ਜਾਂ ਮੂਰਛਾ ਖਾਕੇ ਡਿਗ ਪਈ ਸੀ, ਜਾਂ ਕੋਈ ਹੋਰ ਕਮਜ਼ੋਰੀ ਦਸ ਰਹੀ ਸੀ? ਨਹੀਂ! ਉਹਨੇ ਚੁਪ ਚਾਪ ਅਤੇ ਗੰਭੀਰਤਾਂ ਨਾਲ ਆਪਣੀ ਮੌਤ ਦਾ ਹੁਕਮ ਸੁਣਿਆ। ਉਹਦੀਆਂ ਮਿੱਠੀਆਂ ਬੁਲ੍ਹੀਆਂ ਉਤੇ ਰਮਜਆਮੇਜ ਮੁਸਕਾਨੀ ਆਈ। ਫੇਰ ਇਹ ਜਾਣਕੇ ਕਿ ਹੁਣ ਮਰ ਜਾਣਾ ਹੈ, ਉਹ ਬੁਲਾਂ ਨੂੰ ਟੁਕਦੀ ਚਲੀ ਗਈ।

"ਉਹ ਹੀ ਇਕ ਇਸਤ੍ਰੀ ਹੈ ਜਿਹੜੀ ਮੌਤ ਨਾਲ ਵੀ ਮਜ਼ਾਕ ਕਰ ਸਕਦੀ ਹੈ। ਉਹ ਮਰਨਾ ਜਾਣਦੀ ਹੈ! ਉਸ ਚੌਕੀਦਾਰ ਸਿਪਾਹੀ ਨੇ ਆਖਿਆ।

੨੦੭.