ਇਹ ਵਰਕੇ ਦੀ ਤਸਦੀਕ ਕੀਤਾ ਹੈ
ਕਾਂਡ ੪
ਜੀਵਣ ਦੀਆਂ ਠੋਕਰਾਂ
ਜਦ ਅਮਸਟਰਡਮ ਵਿਚ ਸਾਰੇ ਰਾਹ ਬੰਦ ਹੋ ਗਏ ਤਾਂ ਮਾਤਾ ਹਰ ਹਾਰ ਮੰਨ ਕੇ ਆਪਣੇ ਮਾਪਿਆਂ ਦੇ ਘਰ ਹੈਗ ਆ ਗਈ। ਪਰ ਇਥੇ ਵੀ ਉਹਨੂੰ ਦੁਧ ਮਲਾਈਆਂ ਨਾ ਮਿਲੀਆਂ! ਏਸ ਦੇ ਉਲਟ ਉਹਦਾ ਪਿਤਾ ਉਹਨੂੰ ਆਪਣੇ ਗੁਆਂਢ ਤੋਂ ਦੂਰ ਰਖਣ ਦੇ ਰਾਹ ਲਭਦਾ ਸੀ।
ਕੁਝ ਰੁਪਿਆ ਪੈਸਾ ਲੈ ਕੇ ਮਾਤਾ ਹਰੀ ਨੇ ਪੈਰਸ ਜਾਣ ਦਾ ਇਰਾਦਾ ਕਰ ਲਿਆ ਅਤੇ ਨਾਲ ਹੀ ਨਾਚੀ ਦਾ ਪੇਸ਼ਾ ਅਖ਼ਤਿਆਰ ਕਰਨ ਦਾ ਖਿਆਲ ਕੀਤਾ। ਪਰ ਉਹਨੂੰ ਪਹਿਲੇ-ਪਹਿਲ ਤਜਰਬਾ ਨਹੀਂ ਸੀ। ਕੁਝ ਪੈਸੇ ਕਮਾਣ ਲਈ ਉਹ ਇਕ ਪੇਂਟਰ ਕੋਲ ਜਾ ਕੇ ਆਖਣ ਲਗੀ:
“ਮੈਂ ਤੇਰੇ ਲਈ ਮਾਡਲ ਬਣਨ ਨੂੰ ਤਿਆਰ ਹਾਂ।
“ਕੰਬਾ ਸਵਾਮੀ ਦੇ ਸੁਨਹਿਰੀ ਬੁਤ ਸਾਹਮਣੇ......।
ਹੁਣ ਮਾਤਾ ਹਰੀ ੨੭ ਸਾਲ ਦੀ ਆਯੂ ਵਿਚ ਸੀ। ਉਹਨੇ ਇਕ ਸਟੂਡੀਓ ਦਾ ਬੂਹਾ ਜਾ ਖੜਕਾਇਆ।
੨੩.