ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/23

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


“ਮੈਂ ਮਾਡਲ ਬਣਨ ਨੂੰ ਤਿਆਰ ਹਾਂ’’, ਮਾਤਾ ਹਰੀ ਨੇ ਆਰਟਿਸਟ ਨੂੰ ਆਖਿਆ।
“ਬਹੁਤ ਅੱਛਾ! ਮੈਨੂੰ ਤੇਰਾ ਸਰੀਰ ਵੇਖ ਲੈਣ ਦੇ।”

"ਏਹ ਨਹੀਂ। ਮੈਂ ਕੇਵਲ ਸਿਰ ਲਈ ‘ਪੋਜ’ ਕਰਾਂਗੀ ', ਮਾਤਾ ਹਰੀ ਦਾ ਅਜੀਬ ਉੱਤਰ ਸੀ। “ਮੈਂ ਸੁਰਗਵਾਸੀ ਕਰਨੈਲ ਦੀ ਵਿਧਵਾ ਹਾਂ। ਉਹ ਇੰਡੀਜ ਵਿਚ ਮੋਇਆ। ਪਿਛੇ ਦੋ ਲੜਕੇ ਛਡ ਗਿਆ ਹੈ। ਮੈਂ ਉਨ੍ਹਾਂ ਦੀ ਪਾਲਣਾ ਕਰਨੀ ਹੈ। ਪਰ ਪੈਸਾ ਕੋਲ ਕੋਈ ਨਹੀਂ।

“ਤਾਂ ਫਿਰ ਤੈਨੂੰ ਕੁਝ ਪੈਸੇ ਮਿਲ ਜਾਣੇ ਚਾਹੀਦੇ ਹਨ, ਪਰ ਮੇਰੇ ਖਿਆਲ ਵਿਚ ਜੇਕਰ ਤੂੰ ਸਾਰੇ ਸਰੀਰ ਲਈ ਪੋਜ ਕਰੇ ਤਾਂ ਬਹੁਤ ਲਾਭ ਹੋਵੇਗਾ। ਮੇਰੇ ਖ਼ਿਆਲ ਵਿਚ ਤੇਰਾ ਸਰੀਰ ਸੋਹਣਾ ਹੈ। ਪਰ ਮੈਂ ਜੋਰ ਨਹੀਂ ਦੇਂਦਾ।"

"ਮੈਨੂੰ ਸਾਰੇ ਸਰੀਰ ਦੀ ਪੋਜ ਕਰਨ ਵਿਚ ਲਜਿਆ ਆਉਂਦੀ ਹੈ", ਮਾਤਾ ਹਰੀ ਆਖਿਆ "ਕਿਉਂਕਿ ਏਸ ਤਰ੍ਹਾਂ ਸਾਡੇ ਵਡੇ ਘਰਾਣੇ ਦੀ ਬਦਨਾਮੀ ਹੁੰਦੀ ਹੈ।

ਹੋਰ ਵੀ ਕਈ ਗੱਲਾਂ ਕੀਤੀਆਂ, ਪਰ ਜਦ ਆਰਟਿਸਟ ਨੇ ਆਖਿਆ ਕਿ ਜਿਵੇਂ ਉਹਦੀ ਮਰਜੀ ਸੀ ਕਰੇ ਤਾਂ ਮਾਤਾ ਹਰੀ ਆਪਣੇ ਕਪੜੇ ਲਾਹੁਣ ਲਗ ਪਈ।

ਅਸੀਂ ਏਸ ਆਰਟਿਸਟ ਅਤੇ ਦੂਜਿਆਂ ਦੇ ਧੰਨਵਾਦੀ ਹਾਂ, ਕਿਉਂਕਿ ਉਹ ਇਕ ਗਲ ਉਤੇ ਚਾਨਣਾ ਪਾਂਦੇ ਹਨ। ਸਾਰੇ ਆਰਟਿਸਟ ਏਸ ਗਲ ਦੀ ਹਾਮੀ ਭਰਦੇ ਹਨ ਕਿ ਮਾਤਾ ਹਰੀ ਦਾ ਸਰੀਰ ਬੜਾ ਸੁੰਦਰ ਸੀ ਅਤੇ ਬਹੁਤ ਸਾਰੇ ਆਖਦੇ ਹਨ ਕਿ ਮਾਤਾ ਹਰੀ ਦੀਆਂ ਬਾਹਾਂ ਦੀ ਸੁੰਦਰਤਾ ਦਾ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ। ਪਰ ਮਾਡਲ

੨੪.