ਪੰਨਾ:ਮਾਤਾ ਹਰੀ.pdf/223

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਸਰੇ ਪਾਸੇ ਲੰਘ ਜਾਣਾ——ਇਹ ਕੀ ਹੈ? ਫਰੇਬ-ਧੋਖਾ"! ਜਦ ਏਸ ਜ਼ਿੰਦਗੀ ਮੌਤ ਬਾਰੇ ਖ਼ਿਆਲ ਕਰ ਰਹੀ ਸਾਂ ਤਾਂ ਨਾਲ ਹੀ ਸ਼ੀਸ਼ੇ ਸਾਹਮਣੇ ਖਲੋਤੀ ਆਪਣੇ ਵਾਲਾਂ ਨੂੰ ਸੰਵਾਰ ਰਹੀ ਸੀ, ਉਹਨੇ ਮੂੰਹ ਅਤੇ ਛਾਤੀ ਉਤੇ ਪਊਡਰ ਭੀ ਮਲਿਆ।

‘ਮੈਂ ਚਾਹੁੰਦੀ ਹਾਂ ਕਿ ਮੇਰੀ ਲਾਸ਼ ਨੂੰ ਭੀ ਲੋਕੀ ਸੋਹਣਾ ੨ ਵੇਖਣ।' ਇਕ 'ਭੈਣ' ਨੂੰ ਆਪਣੇ ਬੂਟਾਂ ਦਾ ਤਸਮਾਂ ਬੰਨ੍ਹਣ ਲਈ ਕਿਹਾ। ਉਹ ਨੱਨ ਫੀਤਾ ਠੀਕ ਤਰ੍ਹਾਂ ਨਾ ਬੰਨ੍ਹ ਸਕੀ।
"ਏਸ ਤੋਂ ਪਤਾ ਲਗਦਾ ਹੈ ਕਿ ਤੇਰੇ ਬੂਟਾਂ ਦੇ ਇਹੋ ਜਹੇ ਤਸਮੇ ਨਹੀਂ, ਪਰ ਕੋਈ ਗਲ ਨਹੀਂ ਮੈਂ ਆਪ ਬੰਨ ਲੈਂਦੀ ਹਾਂ——"।
ਇਕ ਭੈਣ ਨੇ ਮਾਤਾ ਹਰੀ ਦੀ ਬੜੀ ਮਿੰਨਤ ਸਮਾਜਤ ਕੀਤੀ ਕਿ ਅੰਤ ਸਮੇਂ ਉਹ ਧਰਮ ਦੇ ਉਲਟ ਕੁਝ ਨਾ ਆਖੋ ਅਤੇ ਅਖੀਰਲੀ ਵੇਰ ਪਾਦਰੀ ਦੇ ਹਥ ਦਾ ਸਹਾਰਾ ਲੈ ਲਵੇ। ਮਾਤਾ ਹਰੀ ਨੂੰ ਕੇਵਲ ਨੱਨ ਨੂੰ ਖੁਸ਼ ਕਰਨ ਲਈ ਪਾਦਰੀ ਨੂੰ ਅੰਦਰ ਆਉਣ ਦੀ ਆਗਿਆ ਦੇ ਦਿਤੀ।
ਥੋੜੀ ਦੇਰ ਪਿਛੋਂ ਫ਼ੌਜੀ ਅਫਸਰ ਅੰਦਰ ਆ ਗਏ ਅਤੇ ਇਕ ਨੇ ਆਖਿਆ!
"ਕੀ ਤੂੰ ਕੁਝ ਆਖਣਾ ਹੈ?"
"ਕੁਝ ਨਹੀਂ, ਤੂੰ ਏਸ ਕਾਬਲ ਨਹੀਂ ਕਿ ਤੈਨੂੰ ਕੁਝ ਆਖਿਆ ਜਾਵੇ"
"ਤੇਰੀ ਅਖ਼ੀਰਲੀ ਖਾਹਸ਼।"
"ਹਾਂ! ਕਾਸ਼ ਕਿ ਮੈਂ ਕਪਤਾਨ ਮੈਰੋਵ ਨੂੰ ਮਿਲ ਸਕਦੀ। ਪਰ ਇਸ ਵੇਲੇ ਤਾਂ ਉਹ ਰੂਸ ਵਿਚ ਹੈ। ਮੈਂ ਉਹਨੂੰ ਖ਼ਤ ਲਿਖਣਾ ਚਾਹੁੰਦੀ ਹਾਂ।"
ਏਸ ਦੇ ਪਿਛੋਂ ਮਾਤਾ ਹਰੀ ਨੇ ਬੈਠ ਕੇ ਬੜੇ ਹੌਸਲੇ

੨੨੪.