ਵਰਦੀਆਂ ਕੱਸੀ ਕਤਾਰਾਂ ਵਿਚ ਖਲੋਤੇ ਸਨ। "ਭੈਣ-ਨੱਨ" ਇਹ ਡਰਾਉਣਾ ਸਮਾਂ ਵੇਖਕੇ ਕੰਬਣ ਲਗੀ। ਉਹਦੀਆਂ ਅੱਖਾਂ ਤੋਂ ਅੱਥਰੂ ਨਿਕਲ ਆਏ। ਮਾਤਾ ਹਰੀ ਨੇ ਉਹਦਾ ਹਥ ਪਕੜ ਦੇ ਸਹਾਰਾ ਦਿਤਾ ਅਤੇ ਡਰੀ ਹੋਈ 'ਨੱਨ' ਨੂੰ ਦਿਲਾਸਾ ਦੇਣ ਲਗੀ।
"ਭੈਣ ਮੇਰੇ ਹਥ ਨੂੰ ਪੱਕੀ ਤਰ੍ਹਾਂ ਪਕੜ ਰਖ। ਤੂੰ ਕਿਉਂ ਘਬਰਾ ਗਈ ਏਂ? ਤੈਨੂੰ ਤੇ ਕੋਈ ਕੁਝ ਨਹੀਂ ਆਖਣ ਲਗਾ। ਇਹ ਲੋਕੀ ਤਾਂ ਮੈਨੂੰ ਮਾਰਨ ਲਈ ਖਲੋਤੇ ਹਨ। ਤੂੰ ਖੁਸ਼ ਹੋਵੇਂਗੀ ਜਦ ਤੂੰ ਦੇਖੇਂਗੀ ਕਿ ਕਿਸ ਦਲੇਰੀ ਨਾਲ ਮੈਂ ਮੌਤ ਦਾ ਮੁਕਾਬਲਾ ਕਰਦੀ ਹਾਂ।"
ਫਰਾਂਸ ਦੀ ਰਸਮ ਦੇ ਮੁਤਾਬਕ ਸਿਪਾਹੀਆਂ ਨੇ ਰਬ ਦੇ ਨਾਮ ਦੀ ਸਲਾਮੀ ਦਿਤੀ। ਮਾਤਾ ਹਰੀ ਨੇ ਉਸ ਨੂੰ ਆਪਣੇ ਹੀ ਵਾਸਤੇ ਕਬੂਲ ਕਰ ਲਿਆ। ਉਹ ਉਨ੍ਹਾਂ ਦੇ ਸਾਹਮਣੇ ਝੁਕੀ, ਮਾਨੋ ਇਹ ਸਲਾਮੀ ਉਹ ਕਬੂਲ ਕਰਦੀ ਸੀ। ਮਾਤਾ ਹਰੀ ਇਕ ਸ਼ਹਿਜ਼ਾਦੀ ਦੀ ਚਾਲ ਚਲਦੀ ਉਸ ਦਰਖ਼ਤ ਵਲ ਵਧੀ
ਜਿਸ ਨਾਲ ਬੰਨ੍ਹ ਕੇ ਉਹਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਜਾਣਾ ਸੀ। ਦਰਖ਼ਤ ਦੇ ਸਾਹਮਣੇ ਪਹੁੰਚ ਕੇ ਮਾਤਾ ਹਰੀ ਨੇ 'ਭੈਣ' ਨੂੰ ਆਖਿਆ "ਹੁਣ ਤੂੰ ਜਾ ਸਕਦੀ ਏਂ, ਕਹਾਣੀ ਦਾ ਅੰਤ ਹੋ ਗਿਆ ਹੈ।"ਕੋਰਟ ਮਾਰਸ਼ਲ ਦਾ ਫ਼ੈਸਲਾ ਪੜ੍ਹ ਕੇ ਸੁਣਾ ਦਿਤਾ ਗਿਆ। ਪਾਦਰੀ ਨੇ ਰਸਮ ਪੂਰੀ ਕੀਤੀ। 'ਭੈਣ ਵੀ ਗੋਡਿਆਂ ਪਰਨੇ ਹੋ ਕੇ ਮਾਤਾ ਹਰੀ ਲਈ ਪ੍ਰਾਰਥਨਾ ਕਰ ਰਹੀ ਸੀ। ਜਦ ਪ੍ਰਾਰਥਨਾ ਪੂਰੀ ਹੋ ਗਈ ਤਾਂ ਪਾਦਰੀ ਪਿਛੇ ਹਟ ਗਿਆ। ਸਪਾਹੀ ਅਗੇ ਵਧੇ, ਤਾਂ ਜੋ ਮਾਤਾ ਹਰੀ ਨੂੰ ਦਰੱਖ਼ਤ ਨਾਲ ਬੰਨ੍ਹ ਦੇਣ। ਮਾਤਾ ਹਰੀ ਨੇ ਇਨਕਾਰ ਕਰ ਦਿਤਾ। ਫੇਰ ਜਦ ਉਹਦੀਆਂ ਅਖਾਂ ਅਗੇ ਪੱਟੀ ਬੰਨ੍ਹਣ
२२६