ਪੰਨਾ:ਮਾਤਾ ਹਰੀ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਿਤਰਤ ਨੂੰ ਦੇਖ ਕੇ ਹੈਰਾਨ ਹੋ ਗਿਆ। ਉਹ ਕਹਿੰਦਾ ਹੈ ਕ ਉਹਦੀ ਫ਼ਿਤਰਤ, ਸ਼ਕਲ, ਆਚਰਨ, ਦਮਾਗ਼ ਅਤੇ ਸੂਰਤ ਏਸ ਤਰ੍ਹਾਂ ਦੀ ਸੀ ਜਿਸ ਨੂੰ ਅਸੀ ਯੂਰੋਪੀਅਨ ਨਹੀਂ ਕਹਿ ਸਕਦੇ। ਉਹਦੇ ਅੰਦਰ ਕੁਝ ਵਹਿਸ਼ੀਆਨਾ ਸੀ; ਪਰ ਨਾਲ ਹੀ ਪਵਿਤ੍ਰ ਅਤੇ ਤਹਿਜ਼ੀਬ ਵਾਲਾ।

ਫੇਰ ਮਾਤਾ ਹਰੀ ਡਾਕਟਰ ਨੂੰ ਕਹਿੰਦੀ ਸੀ:

“ਪਹਿਲੋਂ ਮੈਂ ਉਹ ਕੁਝ ਪੜਨਾ ਚਾਹੁੰਦੀ ਸਾਂ ਜਿਹੜਾ ਮੈਨੂੰ ਪਿਆਰ ਕਰਨਾ ਸਿਖਾਏ ਤੇ ਨਾਲ ਹੀ 'ਅਯਾਸੀ' ਤੇ ‘ਭੋਗੀ’ ਜ਼ਿੰਦਗੀ ਦਾ ਸਵਾਦ ਚਖਾਏ। "ਪ੍ਰੇਮ-ਸਾਗਰ" ਨੂੰ ਪੜ੍ਹ ਕੇ ਸਾਡੀ ਆਤਮਾ ਨੂੰ ਉਹ ਨਸ਼ਾ ਆਉਂਂਦਾ ਹੈ ਜਿਹਾ ਜੇ ਕਿ ਨਸ਼ੇ ਵਾਲੀਆਂ ਚੀਜ਼ਾਂ ਨੂੰ ਚਖਿਆਂਂ ਆਉਂਦਾ ਹੈ। ਫੇਰ ਕਾਲੀਦਾਸ ਤੇ ਉਹਦੇ ਸਗਿਰਦਾਂ ਦੀਆਂ ਕਿਤਾਬਾਂ ਆਪਣੀ ਕੋਮਲਤਾ ਅਤੇ ਸੁਖਮਤਾ ਨਾਲ ਮੈਨੂੰ ਅਮਿਟ ਖੁਸ਼ੀਆਂ ਬਖ਼ਸ਼ਦੀਆਂ ਹਨ। ਜਦ ਲੋਕੀ ਕਹਿੰਦੇ ਹਨ ਕਿ ਸੀਨ ਤਿਆਰ ਕਰਨ ਦੇ ਆਰਟ ਵਿਚ ਪੈਰਸ ਨੇ ਕਮਾਲ ਹਾਸਲ ਕਰ ਲਈ ਹੈ, ਤਾਂ ਮੈਂ ਹਸਦੀ ਹਾਂ। ਦੂਰ ਹਿੰਦ ਵਿਚ ਹਰ ਇਕ ਵਲਵਲਾ ਖੁਸ਼ਬੋ ਅਤੇ ਰੰਗਤ ਨਾਲ ਭਰਿਆ ਪਿਆ ਹੈ। ਤੱਬਾ ਪਿਆਰ ਨੀਲਾ ਹੈ, ਖੁਸੀ ਚਿੱਟੀ, ਕੋਮਲਤਾ ਗੁਲਾਬੀ ਅਤੇ ਬਹਾਦਰੀ ਲਾਲ। ਜਦੋਂ ਕਦੀ ਨਵੇਂ ਜਜ਼ਬੇ ਨੇ ਗ਼ਾਲਬ ਹੋਣਾ ਹੋਵੇ ਤਾਂ ਸਾਰੀ ਸਜਾਵਟ ਦਾ ਰੰਗ ਬਦਲ ਜਾਂਦਾ ਹੈ ਤੇ ਇਵੇਂ ਸਾਰਾ 'ਵਾਯੂ ਮੰਡਲ' ਹੀ ਹੋਰ ਹੋ ਜਾਂਦਾ ਹੈ.........। ਪ੍ਰਿਯ ਪ੍ਰੀਤਮ ਸਚ-ਮੁਚ ਪਿਆਰ ਕਰਦੇ ਹਨ ਤੇ ਸਟੇਜ ਉਤੇ ਹੀ ਇਕ ਦੂਜੇ ਦੀਆਂ ਪਿਆਰ-ਬਾਹਾਂ ਵਿਚ ਲਿਪਟ ਜਾਂਦੇ ਹਨ। ਉਹ ਈਰਖਾ ਜਾਂ ਨਫਰਤ ਵੀ ਸੱਚੇ ਦਿਲੋਂ ਕਰਦੇ ਹਨ। ਲੜਾਈ ਵੀ ਸੱਚੀ ਹੁੰਦੀ ਹੈ। ਮੈਂ ਕਈ ਐਕਟਰਾਂ ਦੇ ਹੱਥ ਲਹੂ ਨਾਲ ਲਿਬੜੇ ਹੋਏ ਤੱਕੇ ਹਨ। ਆਹ, ਉਹ ਬਹਾਦਰੀ ਦੀਆਂ ਕਹਾਣੀਆਂ! ਉਹ ਰਾਜਪੂਤ ਬਹਾਦਰਾਂ ਦੀਆਂ ਕਹਾਣੀਆਂ-

੩੦.