ਪੰਨਾ:ਮਾਤਾ ਹਰੀ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਉਹ ਆਪਣੇ ਜ਼ਰੇਬਕਤਰਾਂ ਉਤੇ ਕੈਸਰ ਪਵਾ ਕੇ ਬਹਾਦਰੀ ਦੇ ਕੰਮ ਕਰਨ ਲਈ ਬਾਹਰ ਨਿਕਲ ਜਾਂਦੇ....। ਉਹ ਕਈ ਯੁਵਤੀਆਂ! ਉਹ ਪਿਆਰ ਸਦਕੇ ਸਾਲਾਂ ਬੱਧੀ ਕੈਦ ਕਟਦੀਆਂ, ਪਰ ਅਜੇ ਵੀ ਆਸ ਰਖਦੀਆਂ ਕਿ ਆਪਣੇ "ਪ੍ਰੀਤਮਾਂ ਨੂੰ ਕਦੀ ਮਿਲ ਪਵਣਗੀਆਂ।"

“ਹੋਰ ਕੋਈ ਚੀਜ਼ ਇਤਨਾ ਕਾਵਯ, ਉਚੀ ਤੇ ਵੱਡੀ ਨਹੀਂ ਜਿਤਨੀ ਪੁਰਾਣੇ ਹਿੰਦ ਦੀ ਯਾਦ।"

ਮਾਤਾ ਹਰੀ ਦਾ ਦਿਲ ਵਲਵਲਿਆਂ (Emagination) ਅਤੇ ਕਾਮੀ-ਪਿਆਰ(Love of the Cardinal Kind) ਉਤੇ ਰੀਝਦਾ ਸੀ। ਉਹਦਾ ਧਰਮ ਆਰਟ ਅਤੇ ਪਿਆਰ ਸੀ, ਪਰ ਫੇਰ ਵੀ ਜਿਹੜੇ ਧੋਖਾ ਖਾ ਜਾਂਦੇ ਸਨ। ਉਨ੍ਹਾਂ ਨੂੰ ਮਾਤਾ ਹਰੀ ਆਪਣੇ ਆਰਟ ਦੀ ਧਾਰਮਕ ਰੰਗਤ ਬਾਰੇ ਦਸਦੀ ਸੀ:

"ਹਰ ਇਕ ਨਾਚ ਜਿਹੜਾ ਮੰਦਰ ਅੰਦਰ ਹੁੰਦਾ ਹੈ, ਉਹ ਕਿਸੇ ਧਾਰਮਕ ਨਿਯਮ ਨੂੰ ਦਰਸਾਂਦਾ ਹੈ। ਹਰ ਇਕ ਸਦਾਅ ਅਤੇ ਇਸ਼ਾਰਾ ਪਵਿੱਤ੍ਰ ਵੈਦਾਂ ਦੇ ਨਿਯਮਾਂ ਨੂੰ ਦਰਸਾਂਦਾ ਹੈ।"

ਕਿਉਂਂਕਿ ਇਨ੍ਹਾਂ ਪਵਿਤ੍ਰ ਪੁਸਤਕਾਂ ਵਿਚ ਪੂਰੀ ਤਰ੍ਹਾਂ ਦਸਿਆ ਹੈ ਕਿ ਕਾਮੀ-ਪਿਆਰ ਦੀਆਂ ਖੁਸ਼ੀਆਂ ਕੀ ਹਨ; ਵੇਸਵਾ ਨੂੰ ਪੂਰੀ ਤਰ੍ਹਾਂ ਸਫ਼ਲਤਾ ਹਾਸਲ ਕਰਨ ਲਈ ਕੀ ਕੀ ਕਰਨਾ ਚਾਹੀਦਾ ਹੈ, ਪ੍ਰੀਤਮ ਨੂੰ ਕਾਬੂ ਵਿਚ ਰਖਣ ਲਈ ਪ੍ਰਿਯ ਨੂੰ ਕਿਵੇਂ ਅਦਾਆਂ ਕਰਨੀਆਂ ਚਾਹੀਦੀਆਂ ਹਨ, ਏਸ ਲਈ ਮਾਤਾ ਹਰੀ ਨੇ ਆਪਣੇ ਆਰਟ ਦੀ ਬੁਨਿਆਦ ਇਨ੍ਹਾਂ ਧਾਰਮਕ ਪੁਸਤਕਾਂ ਉਤੇ ਰਖੀ। ਉਹ ਪਬਲਿਕ ਵਿਚ ਅਤੇ ਅਮੀਰ ਘਰਾਂ ਵਿਚ ਬਰ੍ਹਮਾਂ ਨੂੰ ਜਗਾਂਦੀ ਸੀ। 'ਪਵਿਤ੍ਰ ਫੁਲ ‘ਨਾਚ' ਉਹਨੂੰ ਸਾਰਿਆਂ ਨਾਲੋਂ ਚੰਗਾ ਲਗਦਾ ਸੀ। ਏਸ ਨਾਚ ਦੀ ਬੁਨਿਆਦ ਏਸ ਕਹਾਣੀ ਤੇ ਸੀ ਕਿ ਕਿਵੇਂ ਇਕ ਦੇਵੀ ਫੁੱਲਾਂ

੩੧.