ਪੰਨਾ:ਮਾਤਾ ਹਰੀ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੂਰਬੀ ਦੇਸ਼ਾਂ ਦੀਆਂ ਅਜੀਬ ਅਜੀਬ ਚੀਜ਼ਾਂ ਪਈਆਂ ਹੋਈਆਂ ਸਨ, ਜਾਵਾ ਦੇ ਪ੍ਰਚਲਤ ਨਾਚਾਂ ਦਾ ਨਮੂਨਾ ਦਸਣ ਦੀ ਮਰਜੀ ਦਸੀ। ਇਥੇ ਖਾਸ ਬੁਲਾਈ ਗਈ ਸਭਾ ਵਿਚ ਮਾਤਾ ਹਰੀ ਕੇਸਰੀ ਰੰਗ ਦੇ ਪੜਦਿਆਂ ਪਿਛੇ ਨਚੀ। ਨਾਚ ਤੋਂ ਪਹਿਲਾਂ ਇਕ ਬੁੱਢਾ ਮਨੁੱਖ ਉਠਿਆ। ਉਹ ਪੂਰਬੀ ਰਸਮਾਂ ਰਵਾਜਾਂ ਦਾ ਚੰਗੀ ਤਰ੍ਹਾਂ ਜਾਣੂ ਸੀ। ਉਹਨੇ ਹੋਣ ਵਾਲੇ ਨਾਚ ਦਾ ਮਨੋਰਥ ਅਤੇ ਅਰਥ ਚੰਗੀ ਤਰ੍ਹਾਂ ਸਮਝਾ ਦਿਤਾ। ਜਦ ਆਪਣਾ ਲੈਕਚਰ ਖ਼ਤਮ ਕਰ ਚੁਕਿਆ ਤਾਂ ਮਾਤਾ ਹਰੀ ਨੂੰ ਨਚਣ ਲਈ ਸਦਿਆ। ਉਸ ਬੁੱਢੇ ਆਦਮੀ ਦੀਆਂ ਸਲਾਹਾਂ ਅਤੇ ਨਸੀਹਤਾਂ ਨੇ ਮਾਤਾ ਹਰੀ ਦੇ ਅੰਦਰ ਕੁਝ ਚਾਅ ਅਤੇ ਖੁਸ਼ੀ ਜਹੀ ਲੈ ਆਂਦੀ ਸੀ। ਚਿਹਰਾ ਚਮਕ ਪਿਆ ਸੀ। ਮਾਤਾ ਹਰੀ ‘ਕਾਲੇ ਮੋਤੀ' ਦਾ ਨਾਚ ਨਚੀ।

ਉਸ ਵੇਲੇ ਮਾਤਾ ਹਰੀ ਬਰਾਹਮਣਾਂ ਦੇ ਧਰਮ ਅਤੇ ਮਜ਼੍ਹਬੀ ਨਾਚਾਂ ਤੋਂ ਬਿਲਕੁਲ ਅਨਜਾਣ ਸੀ। ਉਹ ਤਾਂ ਕੇਵਲ ਜਾਵਾ ਵਿਚ ਹੁੰਦੇ ਨਾਚਾਂ ਦਾ ਕੁਝ ਨਮੂਨਾ ਦੇਣ ਲਈ ਆਈ ਸੀ। ਪਰ ਉਸ ਬੁੱਢੇ ਆਦਮੀ ਦੇ ਲੈਕਚਰ ਨੇ ਉਹਦੇ ਦਮਾਗ਼ ਵਿਚ ਕੁਝ ਖ਼ਿਆਲ ਬਿਠਾ ਦਿਤੇ ਤੇ ਮਾਤਾ ਹਰੀ ਨੇ ਉਹਦੀ ਪੂਰੀ ਤਰ੍ਹਾਂ ਪਾਲਣਾ ਕੀਤੀ।

ਦੂਜੇ ਭਲਕ ਏਸ ਹੋਏ ਨਾਚ ਦੀਆਂ ਬੜੀਆਂ ਅਖ਼ਬਾਰਾਂ ਵਿਚ ਤਾਰੀਫ਼ਾਂ ਹੋਈਆਂ। ਮਾਤਾ ਹਰੀ ਨੇ ਏਸ ਅਚਾਨਕ ਸ਼ਲਾਘਾ ਤੋਂ ਪੂਰਾ ਲਾਭ ਲੈਣ ਦਾ ਇਰਾਦਾ ਕਰ ਲਿਆ।

"ਕੰਦਾ ਸਵਾਮੀ ਦੇ ਸੁਨਹਿਰੀ ਬੁਤ ਸਾਹਮਣੇ ਮੈਂ ਪਹਿਲੀ ਵਾਰੀ ਨਚੀ ਸਾਂ......।


ਏਸ ਲਈ ਨਾਚੀ ਦੇ ਰਾਹ ਉਤੇ ਤੁਰਨ ਲਈ ਪਹਿਲੀ ਪਗਡੰਡੀ ਮਾਲਾਬਾਰ ਦੇ ਕੰਢੇ ਨਹੀਂ ਸਨ, ਸਗੋਂ ਪੈਰਸ ਦਾ ਅਜਾਇਬ ਘਰ।

੩੩.