ਮਾਤਾ ਹਰੀ ਨੇ ਆਪਣੇ ਜੱਜਾਂ ਨੂੰ ਸਾਫ਼ ਸਾਫ਼ ਦਸ ਦਿਤਾ ਸੀ ਕਿ ਉਹ ਕਿਵੇਂ ਬਰਲਿਨ ਪੋਲੀਸ ਦੇ ਵੱਡੇ ਅਫ਼ਸਰ ਮਿ: ਹਰਵਾਨ ਜਾਗੋ ਨਾਲ ਵਾਕਫ਼ ਹੋਈ ਸੀ:
"ਮੈਂ ਉਹਨੂੰ ਪਹਿਲੀ ਵਾਰ ਨਾਚ-ਘਰ ਵਿਚ ਮਿਲੀ ਸਾਂ, ਜਿਥੇ ਮੈਂ ਨਚ ਰਹੀ ਸਾਂ। ਜਰਮਨ ਵਿਚ ਪੁਲੀਸ ਦਾ ਹੱਕ ਹੈ ਕਿ ਕਿਸੇ ਆਰਟਿਸਟ ਦੀ ਪੋਸ਼ਾਕ ਬਾਰੇ ਇਤਰਾਜ਼ ਕਰ ਦੇਣ। ਕਿਸੇ ਨੇ ਖ਼ਿਆਲ ਕੀਤਾ ਕਿ ਮੈਂ ਕਾਫ਼ੀ ਕਪੜੇ ਨਹੀਂ ਸਨ ਪਾਏ ਹੋਏ। ਏਸ ਲਈ ਪੁਲੀਸ ਅਫ਼ਸਰ ਮੇਰੀ ਪੁਸ਼ਾਕ ਦੀ ਦੇਖ-ਭਾਲ ਕਰਨ ਲਈ ਅਇਆ।"
ਇਹ ਕੰਮ ਮਾਮੂਲੀ ਜਿਹਾ ਸੀ। ਕੋਈ ਛੋਟਾ ਅਫ਼ਸਰ ਵੀ ਕਰ ਸਕਦਾ ਸੀ, ਪਰ ਇਥੇ ਕੋਈ ਗਰਜ਼ ਸੀ।
ਮਾਤਾ ਹਰੀ ਨੇ ਮੰਨਮਰਜੀ ਨਾਲ ਕੰਮ ਕਰਨ ਲਈ ਹਾਂ ਕਰ ਦਿਤੀ। ਉਹ ਥੋੜੇ ਚਿਰ ਵਿਚ ਹੀ ਪੁਲੀਸ ਦੀ “ਸਹੇਲੀ" ਜਾਣੀ ਜਾਣ ਲਗ ਪਈ। ਉਹਦੇ ਲਈ ਇਕ ਵਧੀਆ ਘਰ ਵੀ ਲੈ ਦਿਤਾ ਗਿਆ। ਇਥੇ ਫ਼ਰਾਂਸ, ਇਟਲੀ ਅਤੇ ਰੂਸ ਦੇ ਅਫ਼ਸਰਾਂ ਨੂੰ ਫਸਾ ਕੇ ਲਿਆਇਆ ਜਾਂਦਾ ਸੀ। ਅਗੋਂ ਮਾਤਾ ਹਰੀ ਆਪਣੇ ਕਰਤਬਾਂ ਨਾਲ ਉਨ੍ਹਾਂ ਨੂੰ ਸਾਂਭ ਕੇ ਭੇਦ ਪਾ ਲੈਂਦੀ ਹੈ। ਕੋਈ ਬਰਤਾਨਵੀ ਮਾਤਾ ਹਰੀ ਦੇ ਕਾਬੂ ਨਹੀਂ ਸੀ ਆਉਂਦਾ, ਕਿਉਂਕਿ ਉਸੇ ਘਰ ਵਿਚ ਇਕ ਬਰਤਾਨੀਆ ਦਾ ਏਜੰਟ ਵੀ ਕੰਮ ਕਰਦਾ ਸੀ, ਪਰ ਮਾਤਾ ਹਰੀ ਜਾਂ ਜਰਮਨ ਖੁਫ਼ੀਆ ਮਹਿਕਮੇ ਨੂੰ ਏਸ ਗਲ ਦਾ ਪਤਾ ਨਹੀਂ ਸੀ। ਅਤੇ ਨਾ ਹੀ ਕਦੀ ਉਨ੍ਹਾਂ ਇਹ ਸੋਚਣ ਦੀ ਖੇਚਲ ਕੀਤੀ ਕਿ ਕਿਉਂ ਕੋਈ ਬਰਤਾਨਵੀ ਕਾਬੂ ਨਹੀਂ ਸੀ ਆਉਂਦਾ?
ਮਾਤਾ ਹਰੀ ਦੇ ਕੰਮਾਂ ਦਾ ਦਾਇਰਾ ਬਰਲਨ ਤਕ ਹੀ ਮਹਿਦੂਦ ਨਹੀਂ ਸੀ। ਜੰਗ ਦੀ ਇਕ "ਟਰੈਜੇਡੀ" ਇਹ ਵੀ ਸੀ ਕਿ ਹਸਮੁਖ ਮਖੌਲੀਏ ਮਿ: ਹੋਗ ਨਾਗਲ ਨਾਮੀ ਮਨੁੱਖ ਦੀ ਜਾਨ ਵੀ ਚਲੀ ਗਈ-ਮਾਤਾ ਹਰੀ ਦੇ ਹੱਥੋਂ! ਇਹ
੪੨.