ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/43

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਵਿਚ ਵੀ ਮਾਤਾ ਹਰੀ ਨੇ ਆਪਣਾ ਜਾਲ ਖਿਲਾਰ ਕੇ ਤਬਾਹੀ ਤੇ ਦੁਖ ਵਰਤਾਇਆ।

ਇਕ ਹੋਰ ਵਾਕਿਆ ਦਸਦੇ ਹਾਂ ਜਿਸ ਤੋਂ ਪਤਾ ਲਗਦਾ ਹੈ ਕਿ ਜਰਮਨ ਦੀ ਖੁਫ਼ੀਆ ਪੁਲੀਸ ਕਿਸ ਤਰ੍ਹਾਂ ਕੰਮ ਕਰਦੀ ਸੀ।

ਇਹ ਗਲ ਉਦੋਂ ਹੋਈ ਜਦ ਫ਼ਰਾਂਸ ਅਤੇ ਰੂਸ ਵਿਚ ਜੰਗ ਤੋਂ ਪਹਿਲਾਂ ਗਲ-ਬਾਤ ਸ਼ੁਰੂ ਹੋਈ ਸੀ। ਉਸ ਵੇਲੇ ਇਨ੍ਹਾਂ ਦੋਹਾਂ ਦੇਸਾਂ ਦੀ ਸਾਂਝੀ ਖੁਫ਼ੀਆ ਪੁਲੀਸ ਦਾ ਦਫ਼ਤਰ ਜਰਮਨੀ ਵੀ ਸੀ। ਖ਼ਬਰਾਂ ਭੇਜਣ ਦੇ ਇਲਾਵਾ ਇਹ ਦਫ਼ਤਰ ਆਏ ਗਏ ਕਾਸਦ ਦੀ ਰਖਵਾਲੀ ਤੇ ਰਹਿਨਮਾਈ ਵੀ ਕਰਦਾ ਸੀ। ਇਸ ਵਾਕਿਆ ਤੇ ਰੂਸ ਦਾ ਕਾਸਦ ਕੁਝ ਲਿਖੀਆਂ ਸ਼ਰਤਾਂ ਆਦਿ ਲੈ ਕੇ ਬਰੋਸੀਲ ਵਲੋਂ ਹੁੰਦਾ ਹੋਇਆ ਪੈਰਸ ਜਾ ਰਿਹਾ ਸੀ। ਸਾਰੇ ਹਦਾਇਤ ਹੋ ਗਈ ਕਿ ਏਸ ਕਾਸਦ ਦੀ ਪੂਰੀ ਮਦਦ ਕੀਤੀ ਜਾਏ ਤਾਂ ਸ਼ਰਤ ਦਾ ਪਤਾ ਨਾ ਲਗ ਜਾਏ।

ਏਸ ਕਾਸਦ ਨੇ ਬਰਲਿਨ ਪਹੁੰਚ ਕੇ ਸਫ਼ੀਰ ਦੇ ਦਫ਼ਤਰ ਦਾ ਰਾਹ ਪਕੜਿਆ ਅਤੇ ਉਥੇ ਪੁਜ ਕੇ ਆਪਣੇ ਕਾਗਜ਼ “ਸੇਫ’’ ਵਿਚ ਜਮਾਂ ਕਰਾ ਦਿਤੇ। ਇਹ ਗਲ ਰੂਸ ਦੇ ਅਫ਼ਸਰਾਂ ਨੂੰ ਦਸੀ ਗਈ ਸੀ ਕਿ ਏਸ ਸੇਫ ਵਿਚੋਂ ਵੀ ਚੋਰੀ ਕਰਨ ਦਾ ਕੋਈ ਰਾਹ ਸੀ, ਜਿਸ ਕਰ ਕੇ ਛਪਾਈਆਂ ਗਲਾਂ ਦਾ ਵੀ ਭੇਦ ਨਿਕਲ ਜਾਂਦਾ ਸੀ। ਏਸ ਗਲ ਦੇ ਦੋ ਮਨੋਰਥ ਹੋ ਸਕਦੇ ਸਨ। ਇਕ ਤਾਂ ਇਹ ਕਿ ਜਰਮਨੀ ਵਾਲਿਆਂ ਨੂੰ ਪਤਾ ਲਗ ਜਾਏ ਕਿ ਕਾਗ਼ਜ਼ਾਂ ਵਿਚ ਕੀ ਲਿਖਿਆ ਸੀ ਅਤੇ ਜਾਂ ਚੌਕੀਦਾਰਾਂ ਨੂੰ ਸੁਚੇਤ ਰਖਣ ਦਾ ਇਹ ਤਰੀਕਾ ਸੀ ਕਿ ਕਿਧਰੇ ਭੇਦ ਖੁਲ੍ਹ ਨਾ ਜਾਏ। ਕਾਸਦ ਨੇ ਸ਼ਰਤਾਂ ਵਾਲਾ ਕਾਗਜ਼ ਆਪਣੇ ਕਲ ਹੀ ਰਖਿਆ ਸੀ।

ਇਹ ਗੱਲ ਕਾਸਦ ਨੂੰ ਸਮਝਾ ਦਿਤੀ ਗਈ ਸੀ ਕਿ

੪੪.